ਬੰਦ ਹੋਣ ਜਾ ਰਿਹੈ ਗੂਗਲ ਮੈਪਸ ਦਾ ਇਹ ਅਹਿਮ ਫੀਚਰ, ਫਰਵਰੀ 2024 ਤੋਂ ਬਾਅਦ ਨਹੀਂ ਕਰ ਸਕੋਗੇ ਇਸਤੇਮਾਲ

12/30/2023 8:49:18 PM

ਗੈਜੇਟ ਡੈਸਕ- ਗੂਗਲ ਨੇ ਸਾਲ 2020 'ਚ ਹੀ ਆਪਣੇ ਗੂਗਲ ਮੈਪਸ ਦੇ ਅਸਿਸਟੈਂਟ ਡਰਾਈਵਿੰਗ ਮੋਡ ਫੀਚਰ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ ਅਤੇ ਹੁਣ ਇਸਦਾ ਸਮਾਂ ਆ ਗਿਆ ਹੈ। ਰਿਪੋਰਟ ਮੁਤਾਬਕ, ਫਰਵਰੀ 2024 'ਚ ਗੂਗਲ ਮੈਪਸ ਦਾ ਅਸਿਸਟੈਂਟ ਡਰਾਈਵਿੰਗ ਮੋਡ ਬੰਦ ਹੋ ਜਾਵੇਗਾ। 

ਇਹ ਵੀ ਪੜ੍ਹੋ- iPhone 15 ਖ਼ਰੀਦਣ ਦਾ ਸ਼ਾਨਦਾਰ ਮੌਕਾ, ਮਿਲ ਰਿਹੈ ਭਾਰੀ ਡਿਸਕਾਊਂਟ

ਗੂਗਲ ਮੈਪਸ ਦੇ ਇਸ ਫੀਚਰ ਤਹਿਤ ਐਪ 'ਚ ਇਕ ਡੈਸ਼ਬੋਰਡ ਮਿਲਦਾ ਸੀ ਜਿਸ ਵਿਚ ਮੀਡੀਆ ਸੁਜੈਸ਼ਨ, ਆਡੀਓ ਕੰਟਰੋਲ ਅਤੇ ਮੈਪ ਆਦਿ ਦਿਸਦੇ ਸਨ। ਇਸ ਫੀਚਰ ਦੇ ਬੰਦ ਹੋਣ ਦਾ ਮਤਲਬ ਇਹ ਹੈ ਕਿ ਕੰਪਨੀ ਅਸਿਸਟੈਂਟ ਡਰਾਈਵਿੰਗ ਮੋਡ ਨੂੰ ਐਂਡਰਾਇਡ ਆਟੋ ਦੇ ਨਾਲ ਰਿਪਲੇਸ ਕਰਨ ਜਾ ਰਹੀ ਹੈ। ਜਲਦੀ ਹੀ ਯੂਜ਼ਰਜ਼ ਨੂੰ ਗੂਗਲ ਮੈਪਸ 'ਚ ਇਕ ਨਵਾਂ ਯੂਜ਼ਰ ਇੰਟਰਫੇਸ ਮਿਲੇਗਾ। 9to5Google ਦੀ ਇਕ ਰਿਪੋਰਟ ਮੁਤਾਬਕ, ਗੂਗਲ ਐਪ (version 14.52) 'ਚ ਬਦਲਾਅ ਦਾ ਕੋਡ ਮਿਲਿਆ ਹੈ। ਕੋਡ ਮੁਤਾਬਕ, ਇਸ ਫੀਚਰ ਨੂੰ ਫਰਵਰੀ 2024 'ਚ ਹਟਾ ਦਿੱਤਾ ਜਾਵੇਗਾ। 

ਇਹ ਵੀ ਪੜ੍ਹੋ- ਗੂਗਲ ਨੇ ਪਲੇਅ ਸਟੋਰ ਤੋਂ ਹਟਾਏ 13 ਖ਼ਤਰਨਾਕ ਐਪਸ, ਫੋਨ 'ਚੋਂ ਵੀ ਤੁਰੰਤ ਕਰੋ ਡਿਲੀਟ

ਗੂਗਲ ਮੈਪਸ ਦਾ ਇਹ ਫੀਚਰ ਖਾਸਤੌਰ 'ਤੇ ਉਨ੍ਹਾਂ ਲਈ ਸੀ ਜਿਨ੍ਹਾਂ ਕੋਲ ਕਾਰ ਹੈ। ਇਸ ਵਿਚ ਇਕ ਹੀ ਥਾਂ 'ਤੇ ਹਰ ਤਰ੍ਹਾਂ ਦੀ ਜਾਣਕਾਰੀ ਮਿਲਦੀ ਸੀ। ਇਸ ਵਿਚ ਪਲੇਅ ਹੋ ਰਹੇ ਮੀਡੀਆ, ਮੈਪਸ ਦੀ ਡਿਟੇਲ ਅਤੇ ਸਟਰੀਮਿੰਗ ਐਪ ਦੀ ਜਾਣਕਾਰੀ ਮਿਲਦੀ ਸੀ। ਇਸ ਫੀਚਰ ਦੇ ਬੰਦ ਹੋਣ ਤੋਂ ਬਾਅਦ ਵੀ ਯੂਜ਼ਰਜ਼ ਦੂਜੇ ਤਰੀਕੇ ਨਾਲ ਡਰਾਈਵਿੰਗ ਮੋਡ ਦਾ ਇਸਤੇਮਾਲ ਕਰ ਸਕਣਗੇ। ਇਸ ਲਈ ਉਨ੍ਹਾਂ ਨੂੰ ਗੂਗਲ ਐਪ ਜਾਂ ਗੂਗਲ ਮੈਪਸ 'ਚ ਜਾ ਕੇ “Hey Google, launch driving mode” ਦਾ ਵੌਇਸ ਕਮਾਂਡ ਦੇਣਾ ਹੋਵੇਗਾ।

ਇਹ ਵੀ ਪੜ੍ਹੋ- Jio ਦਾ ਸ਼ਾਨਦਾਰ ਆਫਰ, 31 ਦਸੰਬਰ ਤੋਂ ਪਹਿਲਾਂ ਕਰੋ ਰੀਚਾਰਜ, ਪਾਓ 1000 ਰੁਪਏ ਤਕ ਦਾ ਕੈਸ਼ਬੈਕ


Rakesh

Content Editor

Related News