ਗੂਗਲ ਜਨਤਕ ਥਾਵਾਂ ''ਤੇ ਲਗਾਏਗਾ ਤੇਜ਼ ਸਪੀਡ ਵਾਲਾ ਵਾਈ-ਫਾਈ ਹਾਟਸਪਾਟ

Tuesday, Sep 27, 2016 - 06:45 PM (IST)

ਗੂਗਲ ਜਨਤਕ ਥਾਵਾਂ ''ਤੇ ਲਗਾਏਗਾ ਤੇਜ਼ ਸਪੀਡ ਵਾਲਾ ਵਾਈ-ਫਾਈ ਹਾਟਸਪਾਟ
ਜਲੰਧਰ- ਐਲਫਾਬੈਟ ਇੰਕ ਦੀ ਮਲਕੀਅਤ ਵਾਲੀ ਗੂਗਲ ਨੇ ਮੰਗਲਵਾਰ ਨੂੰ ਭਾਰਤ ''ਚ ਗੂਗਲ ਸਟੇਸ਼ਨ ਲਾਂਚ ਕਰਨ ਦਾ ਐਲਾਨ ਕੀਤਾ। ਗੂਗਲ ਸਟੇਸਨ ਸਰਵਿਸ ਦਾ ਟੀਚਾ ਦੇਸ਼ ਭਰ ''ਚ ਲੋਕਾਂ ਨੂੰ ਇੰਟਰਨੈੱਟ ਨਾਲ ਜੋੜਨਾ ਹੈ। ਦੱਸ ਦਈਏ ਕਿ ਸਰਚ ਦਿੱਗਜ ਗੂਗਲ ਆਪਣੇ ਗੂਗਲ ਪਲੇਟਫਾਰਮ ''ਤੇ ਜ਼ਿਆਦਾ ਲੋਕਾਂ ਨੂੰ ਲਿਆਉਣਾ ਚਾਹੁੰਦਾ ਹੈ। 
ਗੂਗਲ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਸਰਵਿਸ ਤਹਿਤ ਗੂਗਲ ਥਾਂ-ਥਾਂ ''ਤੇ ਵਾਈ-ਫਾਈ ਹਾਟਸਪਾਟ ਲਗਾਏਗਾ ਜਿਸ ਨਾਲ ਵੱਡੀ ਗਿਣਤੀ ''ਚ ਲੋਕਾਂ ਨੂੰ ਫਾਇਦਾ ਮਿਲੇਗਾ। ਇਨ੍ਹਾਂ ਥਾਵਾਂ ''ਚ ਸ਼ਾਪਿੰਗ ਮਾਲ ਅਤੇ ਟ੍ਰਾਂਜਿਟ ਸਟੇਸ਼ਨ ਦੇ ਨਾਲ-ਨਾਲ ਸੋਸ਼ਲ ਹੈਂਗਆਊਟ ਜਿਵੇਂ, ਕੈਫੇ ਅਤੇ ਯੂਨੀਵਰਸਿਟੀਆਂ ਵਰਗੀਆਂ ਥਾਵਾਂ ਸ਼ਾਮਲ ਹਨ। 
ਗੂਗਲ ਨੇ ਕਿਹਾ ਬਿਆਨ ''ਚ ਕਿਹਾ ਕਿ ਸਾਡਾ ਟੀਚਾ ਉਨ੍ਹਾਂ ਦੇ ਘਰ, ਯੂਨੀਵਰਸਿਟੀ ਜਾਂ ਆਫੀਸ ਤੋਂ ਥੋੜ੍ਹੀ-ਥੋੜ੍ਹੀ ਦੂਰੀ ''ਤੇ ਕਈ ਹਾਟਸਪਾਟ ਲਗਾਉਣ ਦਾ ਹੈ। ਇਨ੍ਹਾਂ ਹਾਟਸਪਾਟ ਨਾਲ ਇਕ ਸਰਲ ਲਾਗਿਨ ਪ੍ਰਕਿਰਿਆ ਨਾਲ ਇੰਟਰਨੈੱਟ ਐਕਸੈਸ ਕੀਤਾ ਜਾ ਸਕਦਾ ਹੈ। 
ਗੂਗਲ ਫਿਲਹਾਲ ਭਾਰਤ Ýਚ 53 ਰੇਲਵੇ ਸਟੇਸ਼ਨ ''ਤੇ ਫ੍ਰੀ ਵਾਈ-ਫਾਈ ਮੁਹੱਈਆ ਕਰਾਉਂਦਾ ਹੈ। ਕੰਪਨੀ ਦੀ ਯੋਜਨਾ ਇਸ ਸਾਲ ਦੇ ਅੰਤ ਤੱਕ ਕੁੱਲ 100 ਸਟੇਸ਼ਨਾਂ ''ਤੇ ਫ੍ਰੀ ਇੰਟਰਨੈੱਟ ਉਪਲੱਬਧ ਕਰਾਉਣ ਦੀ ਹੈ। ਗੂਗਲ ਮੁਤਾਬਕ ਕੰਪਨੀ ਰੇਲਵੇ ਸਟੇਸ਼ਨ ''ਤੇ ਦਿੱਤੀ ਜਾਣ ਵਾਲੀ ਇੰਟਰਨੈੱਟ ਸੁਵਿਧਾ ਨੂੰ ਮਾਨੀਟਰ ਕਰਨ ਦੀ ਯੋਜਨਾ ਵੀ ਬਣਾ ਰਹੀ ਹੈ। 
ਕੰਪਨੀ ਨੇ ਜਾਣਕਾਰੀ ਦਿੱਤੀ ਕਿ ਆਉਣ ਵਾਲੇ ਸਮੇਂ ''ਚ ਗੂਗਲ ਸਟੇਸ਼ਨ ਨੂੰ ਭਾਰਤ ਤੋਂ ਇਲਾਵਾ ਇੰਡੋਨੇਸ਼ੀਆ ਅਤੇ ਫਿਲੀਪੀਂਸ ''ਚ ਵੀ ਲਾਂਚ ਕੀਤਾ ਜਾਵੇਗਾ।

Related News