ਕਈ ਦੇਸ਼ਾਂ ’ਚ ਗੂਗਲ ਦੀ ਸੇਵਾ ਹੋਈ ਠੱਪ, ਯੂਜ਼ਰਸ ਨੂੰ ਮਿਲ ਰਿਹਾ error ਮੈਸੇਜ

Wednesday, Dec 01, 2021 - 10:50 AM (IST)

ਕਈ ਦੇਸ਼ਾਂ ’ਚ ਗੂਗਲ ਦੀ ਸੇਵਾ ਹੋਈ ਠੱਪ, ਯੂਜ਼ਰਸ ਨੂੰ ਮਿਲ ਰਿਹਾ error ਮੈਸੇਜ

ਗੈਜੇਟ ਡੈਸਕ– ਪ੍ਰਮੁੱਖ ਸਰਚ ਇੰਜਣ ਸਾਈਟ ਗੂਗਲ ਦੀ ਸਰਵਿਸ ’ਚ ਅੱਜ ਯਾਨੀ 1 ਦਸੰਬਰ ਨੂੰ ਸਮੱਸਿਆ ਆ ਰਹੀ ਹੈ। ਕਈ ਯੂਜ਼ਰਸ ਗੂਗਲ ’ਤੇ ਸਰਚ ਨਹੀਂ ਕਰ ਪਾ ਰਹੇ ਹਨ ਅਤੇ ਕਈਆਂ ਦੇ ਗੂਗਲ ਨਿਊਜ਼ ਦੀ ਫੀਡ ਅਪਡੇਟ ਨਹੀਂ ਹੋ ਰਹੀ। ਆਊਟੇਜ ਨੂੰ ਟ੍ਰੈਕ ਕਰਨ ਵਾਲੀ ਸਾਈਟ ਡਾਊਨਡਿਟੈਕਟਰ ਨੇ ਵੀ ਗੂਗਲ ਦੇ ਠੱਪ ਹੋਣ ਦੀ ਪੁਸ਼ਟੀ ਕੀਤੀ ਹੈ। ਡਾਊਨਡਿਟੈਕਟਰ ਮੁਤਾਬਕ, ਗੂਗਲ ਦੀ ਸਰਵਿਸ ’ਚ ਸਮੱਸਿਆ 1 ਦਸੰਬਰ ਨੂੰ ਸਵੇਰੇ 7 ਵਜੇ ਤੋਂ ਹੋ ਰਹੀ ਹੈ। ਡਾਊਨਡਿਟੈਕਟਰ ’ਤੇ ਹੁਣ ਤਕ 250 ਤੋਂ ਜ਼ਿਆਦਾ ਲੋਕਾਂ ਨੇ ਸ਼ਿਕਾਇਤ ਕੀਤੀ ਹੈ। ਯੂਜ਼ਰਸ ਨੂੰ ਸਰਚ, ਲਾਗਇਨ ਅਤੇ ਸਾਈਟ ’ਚ ਸਮੱਸਿਆ ਆ ਰਹੀ ਹੈ। 

 

Google Error
ਕ੍ਰੋਮ ਜਾਂ ਕਿਸੇ ਹੋਰ ਬ੍ਰਾਊਜ਼ਰ ’ਚ ਗੂਗਲ ਓਪਨ ਕਰਨ ’ਤੇ ਲੰਬੇ ਸਮੇਂ ਤਕ ਲੋਡਿੰਗ ਹੋ ਰਹੀ ਹੈ ਅਤੇ ਉਸ ਤੋਂ ਬਾਅਦ ਯੂਜ਼ਰਸ ਨੂੰ ਏਰਰ ਦਾ ਮੈਸੇਜ ਆ ਰਿਹਾ ਹੈ। ਇਸ ਆਊਟੇਜ ’ਤੇ ਗੂਗਲ ਨੇ ਕਿਹਾ ਹੈ ਕਿ ਉਸ ਦੇ ਇੰਜੀਨੀਅਰ ਇਸ ਸਮੱਸਿਆ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਇੰਟਰਨਲ ਸਰਵਰ ਦੀ ਸਮੱਸਿਆ ਹੈ। 


author

Rakesh

Content Editor

Related News