ਗੂਗਲ ਦੇ ''Project Loon'' ਨੇ ਸ਼੍ਰੀਲੰਕਾ ''ਚ ਸ਼ੁਰੂ ਕੀਤੀ ਇੰਟਰਨੈੱਟ ਟੈਸਟਿੰਗ

Tuesday, Feb 16, 2016 - 01:57 PM (IST)

ਗੂਗਲ ਦੇ ''Project Loon'' ਨੇ ਸ਼੍ਰੀਲੰਕਾ ''ਚ ਸ਼ੁਰੂ ਕੀਤੀ ਇੰਟਰਨੈੱਟ ਟੈਸਟਿੰਗ

ਜਲੰਧਰ : ਗੂਗਲ ਦੀ ਗੁੱਬਾਰੇ ਨਾਲ ਚੱਲਣ ਵਾਲੀ ਹਾਈਸਪੀਡ ਇੰਟਰਨੈੱਟ ਸਰਵਿਸ, ਜਿਸ ਨੂੰ ਅਸੀਂ ''ਪ੍ਰਾਜੈਕਟ ਲੂਨ'' ਨਾਂ ਨਾਲ ਵੀ ਜਾਣਦੇ ਹਾਂ, ਨੇ ਆਪਣਾ ਪਹਿਲਾ ਟੈਸਟ ਸ਼੍ਰੀਲੰਕਾ ''ਚ ਸੋਮਵਾਰ ਨੂੰ ਸ਼ੁਰੂ ਕੀਤਾ। ਇਸ ਤੋਂ ਬਾਅਦ ਇਸ ਨੂੰ ਕੋਲੰਬੋ ਵੱਲ ਲਿਆਇਆ ਜਾਵੇਗਾ। 3 ਗੁੱਬਾਰਿਆਂ ''ਚੋਂ ਇਕ ਗੁੱਬਾਰੇ ਨੇ ਸੋਮਵਾਰ ਨੂੰ (15-feb-2016) ਨੂੰ ਸ਼੍ਰੀਲੰਕਾ ਏਅਰ ਸਪੇਸ ''ਚ ਐÎਂਟਰ ਕੀਤਾ। ਮੁਹੁੰਥਨ ਕਾਨਜੀ (ਇਨਫਾਰਮੇਸ਼ਨ ਐਂਡ ਟੈਕਨਾਲੋਜੀ ਏਜੰਸੀ ਦੇ ਚੀਫ) ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲੀ ਹੈ। 


ਉਨ੍ਹਾਂ ਦੱਸਿਆ ਕਿ ਗੂਗਲ ਇਸ ਹਫਤੇ ਫਲਾਈਟ ਕੰਟਰੋਲਸ, ਸਪੈਕਟ੍ਰਮ ਦੀ ਕੁਸ਼ਲਤਾ ਤੇ ਹੋਰ ਤਕਨੀਕੀ ਕੰਮਾਂ ਦਾ ਨਿਰੀਖਣ ਕਰੇਗਾ। ਸ਼੍ਰੀਲੰਕਾ ਇਸ ਪ੍ਰਾਜੈਰਟ ''ਚ ਵੈਸੇ ਤਾਂ ਕੋਈ ਨਿਵੇਸ਼ ਨਹੀਂ ਕਰ ਰਿਹਾ ਪਰ ਸਪੈਕਟ੍ਰਮ ਦੇ ਵੰਡੇ ਜਾਣ ਦੇ ਬਦਲੇ ''ਚ ਹਿੱਸੇਦਾਰੀ ਜ਼ਰੂਰ ਲਵੇਗਾ। ਇਹ ਗੁੱਬਾਰੇ ਨੂੰ ਇਸ ਉਚਾਈ ''ਤੇ ਰੱਖਿਆ ਜਾਵੇਗਾ ਕਿ ਇਸ ਨੂੰ ਨੰਗੀਆਂ ਅੱਖਾਂ ਨਾਲ ਨਹੀਂ ਦੇਖਿਆ ਜਾ ਸਕਦਾ, ਉਹ ਇਸ ਲਈ ਕਿਉਂਕਿ ਕਮਰਸ਼ਿਅਲ ਫਲਾਈਟਾਂ ''ਚ ਕੋਈ ਰੁਕਾਵਟ ਨਾ ਆਵੇ। 

ਜ਼ਿਕਰਯੋਗ ਹੈ ਕਿ ਸਾਊਥ ਏਸ਼ੀਆ ''ਚ ਸ਼੍ਰੀਲਕਾਂ ਪਹਿਲਾ ਅਜਿਹਾ ਦੇਸ਼ ਹੈ ਜਿਸ ''ਚ 1989 ''ਚ ਪਹਿਲੀ ਵਾਰ ਮੋਬਾਈਲ ਟੈਕਨਾਲੋਜੀ ਇੰਟ੍ਰੋਡਿਊਸ ਕੀਤੀ ਗਈ ਸੀ, ਫਿਰ ਇਹ  ਸਾਊਥ ਏਸ਼ੀਆ ''ਚ ਪਹਿਲਾ ਅਜਿਹਾ ਦੇਸ਼ ਬਣਿਆ ਜਿਸ ''ਚ 2004 ''ਚ 3g ਸਰਵਿਸ ਤੇ 2 ਸਾਲ ਪਹਿਲਾਂ 4g ਸਰਵਿਸ ਸ਼ੁਰੂ ਕੀਤੀ ਗਈ। ਹੁਣ ਇਹ ਪ੍ਰਾਜੈਕਟ ਲੂਨ ਵੀ ਪਹਿਲੀ ਵਾਰ ਸ਼੍ਰੀਲਕਾਂ ''ਚ ਹੀ ਆਇਆ ਹੈ।

 


Related News