ਗੂਗਲ ਨੇ ਪਲੇਅ ਸਟੋਰ ਤੋਂ ਹਟਾਏ 8 ਖਤਰਨਾਕ ਐਪਸ, ਫੋਨ ’ਚੋਂ ਵੀ ਤੁਰੰਤ ਕਰੋ ਡਿਲੀਟ
Tuesday, Aug 24, 2021 - 12:40 PM (IST)
ਗੈਜੇਟ ਡੈਸਕ– ਗੂਗਲ ਨੇ 8 ਖਤਰਨਾਕ ਐਪਸ ਨੂੰ ਗੂਗਲ ਪਲੇਅ ਸਟੋਰ ਤੋਂ ਹਟਾ ਦਿੱਤਾ ਹੈ। ਇਨ੍ਹਾਂ ਐਪਸ ਦੀ ਮਦਦ ਨਾਲ ਹੈਕਰਜ਼ ਯੂਜ਼ਰਜ਼ ਦੇ ਡਾਟਾ ਦੀ ਚੋਰੀ ਕਰਦੇ ਸਨ ਅਤੇ ਉਸ ਨੂੰ ਆਪਣੇ ਫਾਇਦੇ ਲਈ ਇਸਤੇਮਾਲ ਕਰਦੇ ਸਨ।
ਗੂਗਲ ਦਾ ਕਹਿਣਾ ਹੈ ਕਿ ਜੇ ਤੁਹਾਡੇ ਫੋਨ ਵੀ ਇਹ ਖਤਰਨਾਕ ਐਪਸ ਮੌਜੂਦ ਹਨ ਤਾਂ ਤੁਹਾਨੂੰ ਤੁਰੰਤ ਇਸ ਨੂੰ ਡਿਲੀਟ ਕਰ ਦੇਣਾ ਚਾਹੀਦਾ ਹੈ। ਇਨ੍ਹਾਂ ’ਚ ਬਿਟਫੰਡਜ਼-ਕ੍ਰਿਪਟੋ ਕਲਾਊਡ ਮਾਈਨਿੰਗ, ਬਿਟਕੁਆਈਨ (ਬੀ. ਟੀ. ਸੀ.), ਪੂਲ ਮਾਈਨਿੰਗ ਕਲਾਊਡ ਵਾਲੇਟ, ਕ੍ਰਿਪਟੋ ਹੋਲਿਕ-ਬਿਟਕੁਆਈਨ ਕਲਾਊਡ ਮਾਈਨਿੰਗ, ਡੇਲੀ ਬਿਟਕੁਆਈਨ ਰਿਵਾਰਡਜ਼-ਕਲਾਊਡ ਬੇਸਡ ਮਾਈਨਿੰਗ ਸਿਸਟਮ, ਬਿਟਕੁਆਈਨ 2021, ਮਾਈਨਬਿਟ ਪ੍ਰੋ-ਕ੍ਰਿਪਟੋ ਕਲਾਊਡ ਮਾਈਨਿੰਗ ਅਤੇ ਬੀ. ਟੀ ਸੀ. ਮਾਈਨਰ, ਈਥੇਰੀਅਮ-ਪੂਲ ਮਾਈਨਿੰਗ ਕਲਾਊਡ ਸ਼ਾਮਲ ਹਨ।
ਇਹ ਸਾਰੇ ਐਪਸ ਕ੍ਰਿਪਟੋ ਕਰੰਸੀ ਮਾਈਨਿੰਗ ਨਾਲ ਜੁੜੇ ਹੋਏ ਸਨ। ਕ੍ਰਿਪਟੋ ਕਰੰਸੀ ਮਾਈਨਿੰਗ ਦੀ ਚਰਚਾ ਪੂਰੇ ਵਿਸ਼ਵ ’ਚ ਕਾਫੀ ਹੋ ਰਹੀ ਹੈ। ਇਸ ਕਾਰਨ ਹੈਕਰਜ਼ ਇਸ ਦਾ ਫਾਇਦਾ ਚੁੱਕ ਕੇ ਐਂਡ੍ਰਾਇਡ ਮੋਬਾਇਲ ਯੂਜ਼ਰਜ਼ ਨੂੰ ਨਿਸ਼ਾਨਾ ਬਣਾ ਰਹੇ ਹਨ।
ਇਨ੍ਹਾਂ ਐਪਸ ਦੀ ਮਦਦ ਨਾਲ ਹੈਕਰਜ਼ ਮੈਲਵੇਅਰ ਅਤੇ ਐਡਵੇਅਰ ਵਾਲੇ ਮੈਲੀਸ਼ੀਅਮ ਐਪਜ਼ ਨੂੰ ਯੂਜ਼ਰ ਦੇ ਫੋਨ ’ਚ ਇੰਸਟਾਲ ਕਰ ਦਿੰਦੇ ਹਨ। ਸਕਿਓਰਿਟੀ ਫਰਮ ਟ੍ਰੈਂਡ ਮਾਈਕ੍ਰੋ ਦੀ ਇਕ ਰਿਪੋਰਟ ਮੁਤਾਬਕ 8 ਐਪਸ ਐਂਡ੍ਰਾਇਡ ਯੂਜ਼ਰਜ਼ ਨੂੰ ਅਡ੍ਰੈੱਸ ਦੇਖਣ, ਸਬਸਕ੍ਰਿਪਸ਼ਨ ਸਰਵਿਸ ਲਈ ਭੁਗਤਾਨ ਕਰਨ (ਮਹੀਨੇ ’ਚ ਲਗਭਗ 1,115 ਰੁਪਏ) ਲਈ ਕਹਿੰਦੇ ਸਨ। ਰਿਸਰਚਰ ਮੁਤਾਬਕ ਇਨ੍ਹਾਂ ’ਚ ਦੋ ਐਪਸ ਪੇਡ ਸਨ।
ਇਨ੍ਹਾਂ ਨੂੰ ਫੋਨ ’ਤੇ ਇੰਸਟਾਲ ਕਰਨ ਲਈ ਯੂਜ਼ਰਜ਼ ਨੂੰ ਪੈਸੇ ਦੇਣ ਦੀ ਲੋੜ ਪੈਂਦੀ ਸੀ। ਸਕਿਓਰਿਟੀ ਫਰਮ ਦੀ ਰਿਪੋਰਟ ਤੋਂ ਬਾਅਦ ਗੂਗਲ ਨੇ ਇਨ੍ਹਾਂ ਐਪਸ ਨੂੰ ਪਲੇ ਸਟੋਰ ਤੋਂ ਹਟਾ ਲਿਆ। ਇੱਥੇ ਤੁਹਾਨੂੰ ਉਨ੍ਹਾਂ ਖਤਰਨਾਕ ਐਪਸ ਬਾਰੇ ਦੱਸ ਰਹੇ ਹਾਂ, ਜਿਨ੍ਹਾਂ ਨੂੰ ਗੂਗਲ ਪਲੇਅ ਸਟੋਰ ਤੋਂ ਹਟਾ ਦਿੱਤਾ ਗਿਆ ਹੈ। ਅਜਿਹੇ ’ਚ ਜੇ ਉੱਪਰ ਦੱਸੇ ਕਿਸੇ ਐਪਜ਼ ਦੀ ਵਰਤੋਂ ਕਰਦੇ ਹੋ ਤਾਂ ਉਸ ਨੂੰ ਤੁਰੰਤ ਫੋਨ ’ਚੋਂ ਹਟਾ ਦਿਓ। ਇਹ ਡਾਟਾ ਦੀ ਦੁਰਵਰਤੋਂ ਕਰ ਕੇ ਤੁਹਾਨੂੰ ਕਾਫੀ ਜ਼ਿਆਦਾ ਨੁਕਸਾਨ ਪਹੁੰਚਾ ਸਕਦੇ ਹਨ।