‘ਗੂਗਲ ਨੇ ਬੀਤੇ ਮਹੀਨੇ ਭਾਰਤ ’ਚ 95,680 ਸਮੱਗਰੀਆਂ ਨੂੰ ਹਟਾਇਆ’

Wednesday, Sep 01, 2021 - 10:55 AM (IST)

ਨਵੀਂ ਦਿੱਲੀ– ਤਕਨੀਕੀ ਖੇਤਰ ਦੀ ਦਿੱਗਜ਼ ਕੰਪਨੀ ਗੂਗਲ ਨੇ ਆਪਣੀ ਪ੍ਰਤੀ ਮਹੀਨਾ ਪਾਰਦਰਸ਼ਿਤਾ ਰਿਪੋਰਟ ’ਚ ਕਿਹਾ ਕਿ ਉਸ ਨੂੰ ਜੁਲਾਈ ’ਚ ਯੂਜ਼ਰਜ਼ ਤੋਂ 36,934 ਸ਼ਿਕਾਇਤਾਂ ਮਿਲੀਆਂ ਅਤੇ ਇਨ੍ਹਾਂ ਸ਼ਿਕਾਇਤਾਂ ਦੇ ਆਧਾਰ ’ਤੇ 95,680 ਸਮੱਗਰੀਆਂ (ਕੰਟੈਂਟ) ਨੂੰ ਹਟਾ ਦਿੱਤਾ ਗਿਆ। ਗੂਗਲ ਨੇ ਯੂਜ਼ਰਜ਼ ਦੀ ਸ਼ਿਕਾਇਤ ਤੋਂ ਇਲਾਵਾ ਆਟੋਮੈਟਿਕ ਪਛਾਣ ਦੇ ਆਧਾਰ ’ਤੇ ਜੁਲਾਈ ’ਚ 5,76,892 ਸਮੱਗਰੀਆਂ ਨੂੰ ਹਟਾਇਆ। ਅਮਰੀਕੀ ਕੰਪਨੀ ਨੇ ਇਹ ਜਾਣਕਾਰੀ ਭਾਰਤ ਦੇ ਆਈ. ਟੀ. ਨਿਯਮਾਂ ਦੀ ਪਾਲਣਾ ਦੇ ਤਹਿਤ ਦਿੱਤੀ ਜੋ 26 ਮਈ ਨੂੰ ਲਾਗੂ ਹੋਏ ਸਨ। 

ਕੰਪਨੀ ਨੇ ਕਿਹਾ ਕਿ ਇਨ੍ਹਾਂ ’ਚੋਂ ਕੁਝ ਸ਼ਿਕਾਇਤਾਂ ਬੌਧਿਕ ਸੰਪਦਾ ਅਧਿਕਾਰਾਂ ਦੀ ਉਲੰਘਣਾ ਨਾਲ ਸਬੰਧਤ ਸਨ ਜਦ ਕਿ ਦੂਜੀਆਂ ਸ਼ਿਕਾਇਤਾਂ ’ਚ ਮਾਣਹਾਨੀ ਵਰਗੇ ਆਧਾਰ ’ਤੇ ਸਮੱਗਰੀਆਂ ਨੂੰ ਹਟਾਉਣ ਲਈ ਕਿਹਾ ਗਿਆ ਸੀ। ਗੂਗਲ ਨੇ ਕਿਹਾ ਕਿ ਜਦੋਂ ਸਾਨੂੰ ਆਪਣੇ ਪਲੇਟਫਾਰਮ ’ਤੇ ਸਮੱਗਰੀ ਬਾਰੇ ਸ਼ਿਕਾਇਤਾਂ ਮਿਲਦੀਆਂ ਹਨ ਤਾਂ ਅਸੀਂ ਉਨ੍ਹਾਂ ਦਾ ਸਾਵਧਾਨੀਪੂਰਵਕ ਮੁਲਾਂਕਣ ਕਰਦੇ ਹਾਂ। ਇਸ ਦੌਰਾਨ ਕਾਪੀਰਾਈਟ (94,862), ਟ੍ਰੇਡਮਾਰਕ (807), ਅਦਾਲਤੀ ਆਦੇਸ਼ (4) ਸਮੇਤ ਹੋਰ ਕਾਨੂੰਨੀ ਸ਼੍ਰੇਣੀਆਂ ਦੇ ਤਹਿਤ ਸਮੱਗਰੀਆਂ ਨੂੰ ਹਟਾਇਆ ਗਿਆ।


Rakesh

Content Editor

Related News