ਗੂਗਲ ਦਾ ਨਵਾਂ ਫੀਚਰ, ਭਾਸ਼ਾ ਨੂੰ ਟਰਾਂਸਲੇਟ ਕਰਨਾ ਹੋਇਆ ਹੋਰ ਵੀ ਆਸਾਨ

03/18/2020 4:42:06 PM

ਗੈਜੇਟ ਡੈਸਕ– ਗੂਗਲ ਆਪਣੀ ਗੂਗਲ ਟਰਾਂਸਲੇਟ ਸੇਵਾ ਲਈ ਟਰਾਂਸਕ੍ਰਿਪਸ਼ਨ ਫੀਚਰ ਲੈ ਕੇ ਆਇਆ ਹੈ। ਇਸ ਫੀਚਰ ਨੂੰ ਇਸੇ ਸਾਲ ਜਨਵਰੀ ’ਚ ਪੇਸ਼ ਕੀਤਾ ਗਿਆ ਸੀ। ਕੰਪਨੀ ਹੁਣ ਇਸ ਫੀਚਰ ਨੂੰ ਐਂਡਰਾਇਡ ਯੂਜ਼ਰਜ਼ ਲਈ ਰੋਲਆਊਟ ਕਰ ਰਹੀ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰ ਆਪਣੀ ਗੱਲ ਨੂੰ ਇਕ ਭਾਸ਼ਾ ’ਚ ਰਿਕਾਰਡ ਕਰ ਸਕਣਗੇ ਅਤੇ ਬਾਅਦ ਵਿਚ ਇਸ ਨੂੰ ਸਮਾਰਟਫੋਨ ’ਤੇ ਟੈਕਸਟ ’ਚ ਟਰਾਂਸਲੇਟ ਕਰ ਸਕਣਗੇ। ਇਸ ਦੀ ਖਾਸ ਗੱਲ ਹੈ ਕਿ ਇਹ ਰੀਅਲ ਟਾਈਮ ’ਚ ਹੁੰਦਾ ਹੈ ਅਤੇ ਇਸ ਵਿਚ ਜ਼ਰਾ ਵੀ ਸਮਾਂ ਨਹੀਂ ਲਗਦਾ। 

ਜਲਦ ਸਾਰੇ ਐਂਡਰਾਇਡ ਡਿਵਾਈਸ ਤਕ ਪਹੁੰਚੇਗਾ ਇਹ ਫੀਚਰ
ਕੰਪਨੀ ਨੇ ਐਲਾਨ ਕੀਤਾ ਹੈ ਕਿ ਇਹ ਫੀਚਰ ਇਸ ਹਫਤੇ ਦੇ ਅੰਤ ਤਕ ਸਾਰੇ ਐਂਡਰਾਇਡ ਯੂਜ਼ਰਜ਼ ਤਕ ਪਹੁੰਚ ਜਾਵੇਗਾ। ਹੁਣ ਦੀ ਗੱਲ ਕਰੀਏ ਤਾਂ ਇਹ ਫੀਚਰ ਅੰਗਰੇਜੀ, ਫਰੈਂਚ, ਜਰਮਨ, ਹਿੰਦੀ, ਰਸ਼ੀਅਨ, ਪੋਰਤੂਗੀਜ, ਥਾਈ ਅਤੇ ਸਪੈਨਿਸ਼ ਭਾਸ਼ਾ ਨੂੰ ਸੁਪੋਰਟ ਕਰਦਾ ਹੈ। ਇਸ ਦਾ ਮਤਲਬ ਹੋਇਆ ਕਿ ਯੂਜ਼ਰ ਪਹਿਲਾਂ ਇਨ੍ਹਾਂ ’ਚੋਂ ਕਿਸੇ ਵੀ ਭਾਸ਼ਾ ਨੂੰ ਸੁਣ ਕੇ ਉਸ ਨੂੰ ਦੂਜੀ ਉਪਲੱਬਧ ਭਾਸ਼ਾ ’ਚ ਕਨਵਰਟ ਕਰ ਸਕਣਗੇ। 

ਟੈਕਸਟ ਦੀਆਂ ਗਲਤੀਆਂ ਨੂੰ ਕਰਦਾ ਹੈ ਆਟੋ-ਕਰੈਕਟ
ਨਵਾਂ ਫੀਚਰ ਲਾਈਵ ਭਾਸ਼ਣ, ਲੈਕਚਰ ਜਾਂ ਦੂਜੇ ਈਵੈਂਟ ’ਚ ਇਸਤੇਮਾਲ ਕਰ ਸਕੋਗੇ। ਕੰਪਨੀ ਨੇ ਕਿਹਾ ਕਿ ਟਰਾਂਸਕ੍ਰਿਪਸ਼ਨ ਫੀਚਰ ਆਡੀਓ ਦੇ ਨਾਲ ਲਗਾਤਾਰ ਪੂਰੇ ਵਾਕ ਨੂੰ ਆਡੀਓ ਦੇ ਨਾਲ ਸਮਝਦਾ ਹੈ। ਇਸੇ ਦਾ ਨਤੀਜਾ ਹੈ ਕਿ ਇਹ ਵਿਆਕਰਣ ’ਚ ਵੀ ਘੱਟ ਗਲਤੀਆਂ ਕਰਦਾ ਹੈ। 

 

ਮਿਲਦਾ ਹੈ ਡਾਰਕ ਥੀਮ
ਇਸ ਫੀਚਰ ਨੂੰ ਟਰਾਈ ਕਰਨ ਲਈ ਐਂਡਰਾਇਡ ਦੇ ਟਰਾਂਸਲੇਟ ਐਪ ’ਚ ਜਾਓ ਅਤੇ ਕਨਫਰਮ ਕਰੋ ਕਿ ਇਹ ਐਪ ਲੇਟੈਸਟ ਵਰਜ਼ਨ ਦੇ ਨਾਲ ਅਪਡੇਟਿਡ ਹੈ ਜਾਂ ਨਹੀਂ। ਇਸ ਤੋਂ ਬਾਅਦ ਹੋਮ ਸਕਰੀਨ ’ਤੇ ਦਿੱਤੇ ਗਏ 'Transcribe' ਆਈਕਨ ’ਤੇ ਟੈਪ ਕਰੋ। ਇਸ ਤੋਂ ਬਾਅਦ ਸੋਰਸ ਸਿਲੈਕਟ ਕਰੋ ਅਤੇ ਡਰੋਪ ਡਾਊਨ ਮੈਨਿਊ ’ਚੋਂ ਟਾਰਗੇਟ ਭਾਸ਼ਾ ਚੁਣੋ। ਤੁਸੀਂ ਟਰਾਂਸਕ੍ਰਿਪਟ ਨੂੰ ਮਾਈਕ ਆਈਕਨ ’ਤੇ ਟੈਪ ਕਰਕੇ ਰੋਕ ਜਾਂ ਰੀਸਟਾਰਟ ਵੀ ਕਰ ਸਕਦੇ ਹੋ। ਇੰਨਾ ਹੀ ਨਹੀਂ, ਤੁਸੀਂ ਇਥੇ ਓਰਿਜਨਲ ਟਰਾਂਸਕ੍ਰਿਪਟ ਨੂੰ ਦੇਖਣ ਦੇ ਨਾਲ ਹੀ ਉਸ ਦੇ ਸਾਈਜ਼ ਨੂੰ ਵੀ ਬਦਲ ਸਕਦੇ ਹੋ। ਇਹ ਫੀਚਰ ਡਾਰਕ ਮੋਡ ਥੀਮ ਦੇ ਨਾਲ ਵੀ ਆਉਂਦਾ ਹੈ ਜਿਸ ਨੂੰ ਸੈਟਿੰਗਸ ਮੈਨਿਊ ’ਚ ਜਾ ਕੇ ਤੁਸੀਂ ਸਿਲੈਕਟ ਕਰ ਸਕਦ ਹੋ। 


Rakesh

Content Editor

Related News