ਗੂਗਲ ਲਿਆਇਆ ਖਾਸ ਰਿਕਾਰਡਿੰਗ ਐਪ, ਬਦਲ ਜਾਵੇਗਾ ਆਡੀਓ ਸੇਵ ਕਰਨ ਦਾ ਅੰਦਾਜ਼

10/16/2019 11:14:00 AM

ਗੈਜੇਟ ਡੈਸਕ— ਗੂਗਲ ਨੇ 15 ਅਕਤੂਬਰ ਨੂੰ ਪਿਕਸਲ 4 ਸੀਰੀਜ਼ ਦੇ ਸਮਾਰਟਫੋਨਜ਼ ਨੂੰ ਲਾਂਚ ਕਰ ਦਿੱਤਾ ਹੈ। ਇਨ੍ਹਾਂ ਸਮਾਰਟਫੋਨਜ਼ ਤੋਂ ਇਲਾਵਾ ਗੂਗਲ ਨੇ ਆਪਣਾ ਇਕ ਖਾਸ ਵਾਇਸ ਰਿਕਾਰਡਿੰਗ ਐਪ ਵੀ ਲਾਂਚ ਕੀਤਾ ਹੈ। ਇਸ ਐਪ ਨੂੰ ਕੰਪਨੀ ਪਿਕਸਲ 4 ਸਮਾਰਟਫੋਨਜ਼ 'ਤੇ ਉਪਲੱਬਧ ਕਰਵਾਇਆ ਹੈ। ਇਸ ਐਪ 'ਚ ਕਈ ਅਜਿਹੇ ਫੀਚਰ ਹਨ ਜੋ ਇਸ ਨੂੰ ਦੂਜੇ ਵਾਇਸ ਰਿਕਾਰਡਿੰਗ ਐਪਸ ਤੋਂ ਅਲੱਗ ਕਰਦੇ ਹਨ। ਗੂਗਲ ਦੇ ਇਸ ਨਵੇਂ ਐਪ ਦਾ ਨਾਂ 'ਰਿਕੋਰਡਰ' ਹੈ। ਇਸ ਐਪ ਜ਼ਰੀਏ ਆਡੀਓ ਨੂੰ ਲਿਖਾਵਟ 'ਚ ਬਦਲਿਆ ਜਾ ਸਕੇਗਾ।

ਰਿਅਲ ਟਾਈਮ 'ਚ ਕਰੇਗਾ ਕੰਮ
ਇਹ ਆਰਟੀਫੀਸ਼ੀਅਲ ਇੰਟੈਂਲਿਜੈਂਸ ਦੀ ਮਦਦ ਨਾਲ ਆਡੀਓ ਰਿਕਾਰਡਿੰਗ ਨੂੰ ਰਿਅਲ ਟਾਈਮ 'ਚ ਟ੍ਰਾਂਸਕ੍ਰਾਈਬ (ਆਡੀਓ ਨੂੰ ਟੈਕਸਟ 'ਚ ਬਦਲਣਾ) ਕਰੇਗਾ। ਇਹ ਸਪੀਚ ਪ੍ਰੋਸੈਸਿੰਗ ਅਤੇ ਰਿਕੋਗਨਿਸ਼ਨ 'ਤੇ ਕੰਮ ਕਰਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਨਾਲ ਯੂਜ਼ਰਜ਼ ਦੇ ਫੋਨ 'ਚ ਕੀਤੀ ਜਾਣ ਵਾਲੀ ਵਾਇਸ ਰਿਕਾਰਡਿੰਗ ਦਾ ਐਕਸਪੀਰੀਅੰਸ ਬਿਲਕੁਲ ਬਦਲ ਜਾਵੇਗਾ।

ਬਿਨਾਂ ਇੰਟਰਨੈੱਟ ਦੇ ਕਰੇਗਾ ਕੰਮ
ਯੂਜ਼ਰ ਇਸ ਰਾਹੀਂ ਰਿਕਾਰਡਿੰਗ ਨੂੰ ਆਸਾਨੀ ਨਾਲ ਟੈਕਸਟ 'ਚ ਬਦਲ ਸਕਣਗੇ। ਇਸ ਦੀ ਇਕ ਹੋਰ ਖਾਸ ਗੱਲ ਹੈ ਕਿ ਇਸ ਨੂੰ ਕੰਮ ਕਰਨ ਲਈ ਇੰਟਰਨੈੱਟ ਕੁਨੈਕਸ਼ਨ ਦੀ ਲੋੜ ਨਹੀਂ ਪਾਂਦੀ। ਐਪ ਬਾਰੇ ਗੱਲ ਕਰਦੇ ਹੋਏ ਗੂਗਲ ਨੇ ਕਿਹਾ ਕਿ ਇਹ ਡਾਇਰੈਕਟਲੀ ਡਿਵਾਈਸ 'ਤੇ ਕੰਮ ਕਰਦਾ ਹੈ ਅਤੇ ਯੂਜ਼ਰ ਇਸ ਨੂੰ ਏਅਰਪਲੇਨ ਮੋਡ 'ਤੇ ਵੀ ਇਸਤੇਮਾਲ ਕਰਦੇ ਹੋਏ ਰਿਕਾਰਡਿੰਗ ਕਰ ਸਕਦੇ ਹਨ। ਗੂਗਲ ਪ੍ਰੋਡਕਟ ਮੈਨੇਜਮੈਂਟ ਦੀ ਵਾਇਸ ਪ੍ਰਾਜ਼ੀਡੈਂਟ ਸਬਰੀਨਾ ਐਲਿਸ ਨੇ ਕਿਹਾ ਕਿ ਯੂਜ਼ਰ ਇਸ ਦਾ ਇਸਤੇਮਾਲ ਮੀਟਿੰਗ, ਲੈਕਚਰ, ਇੰਟਰਵਿਊ ਦੇ ਨਾਲ ਕਿਸੇ ਵੀ ਆਡੀਓ ਨੂੰ ਸੇਵ ਕਰਨ ਲਈ ਕਰ ਸਕਦੇ ਹਨ।

ਅਜੇ ਇਕ ਹੀ ਭਾਸ਼ਾ ਨੂੰ ਕਰਦਾ ਹੈ ਸਪੋਰਟ
ਗੂਗਲ ਦਾ ਇਹ ਐਪ ਐਡਵਾਂਸ ਸਰਚ ਫੀਚਰ ਦੇ ਨਾਲ ਆਉਂਦਾ ਹੈ। ਇਹ ਖਾਸ ਆਵਾਜ਼ਾਂ, ਸ਼ਬਦਾਂ ਅਤੇ ਮੁਹਾਵਰਿਆਾਂ ਨੂੰ ਵੀ ਪਛਾਣ ਸਕਦਾ ਹੈ। ਅਜੇ ਇਹ ਰਿਕਾਰਡਰ ਐਪ ਸਿਰਫ ਅੰਗਰੇਜੀ ਭਾਸ਼ਾ 'ਚ ਹੀ ਕੰਮ ਕਰਦਾ ਹੈ। ਗੂਗਲ ਦਾ ਕਹਿਣਾ ਹੈ ਕਿ ਜਲਦੀ ਹੀ ਇਹ ਦੂਜੀਆਂ ਭਾਸ਼ਾਵਾਂ ਨੂੰ ਵੀ ਸਪੋਰਟ ਕਰਨਾ ਸ਼ੁਰੂ ਕਰੇਗਾ।


Related News