ਕੁਝ ਸਮੇਂ ਲਈ ਡਾਊਨ ਹੋਇਆ ਗੂਗਲ ਪਲੇਅ ਸਟੋਰ, ਯੂਜ਼ਰਸ ਨੂੰ ਦਿਖਿਆ ਸਰਵਰ ਏਰਰ

Sunday, Jun 02, 2019 - 06:30 PM (IST)

ਕੁਝ ਸਮੇਂ ਲਈ ਡਾਊਨ ਹੋਇਆ ਗੂਗਲ ਪਲੇਅ ਸਟੋਰ, ਯੂਜ਼ਰਸ ਨੂੰ ਦਿਖਿਆ ਸਰਵਰ ਏਰਰ

ਗੈਜੇਟ ਡੈਸਕ—ਗੂਗਲ ਪਲੇਅ ਸਟੋਰ ਬੀਤੇ ਦਿਨ ਕਈ ਐਂਡ੍ਰਾਇਡ ਯੂਜ਼ਰਸ ਲਈ ਡਾਊਨ ਰਿਹਾ ਹੈ। ਯੂਜ਼ਰਸ ਨੇ ਸ਼ਿਕਾਇਤ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੇ ਡਿਵਾਈਸ 'ਚ ਗੂਗਲ ਪਲੇਅ ਸਟੋਰ ਓਪਨ ਕਰਨ 'ਤੇ ਸਰਵਰ ਏਰਰ ਲਿਖਿਆ ਦਿਖ ਰਿਹਾ ਹੈ। ਇਸ ਤੋਂ ਬਾਅਦ ਯੂਜ਼ਰਸ ਨੇ ਟਵੀਟਰ ਅਤੇ ਬਾਕੀ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਸ਼ਿਕਾਇਤਾਂ ਦੀ ਝੜੀ ਲਗਾ ਦਿੱਤੀ ਹੈ।

ਇਹ ਦਿੱਕਤ ਐਂਡ੍ਰਾਇਡ ਸਮਾਰਟਫੋਨ ਯੂਜ਼ਰਸ ਨੂੰ ਆਈ ਹੈ ਜਦਕਿ ਇਸ ਸਮੇਂ ਪਲੇਅ ਸਟੋਰ ਦਾ ਵੈੱਬ ਵਰਜ਼ਨ ਸਹੀ ਤਰੀਕੇ ਨਾਲ ਕੰਮ ਕਰ ਰਿਹਾ ਸੀ। ਯੂਨਾਈਟੇਡ ਸਟੇਟਸ ਦੇ ਇਕ ਯੂਜ਼ਰ ਨੇ ਆਪਣੇ ਟਵਟੀ 'ਚ ਲਿਖਿਆ ਕਿ ਅਜਿਹਾ ਲਗਾ ਰਿਹਾ ਹੈ ਕਿ ਗੂਗਲ ਪਲੇਅ ਸਟੋਰ ਡਾਊਨ ਹੋ ਗਿਆ ਹੈ। ਐਪ ਅਪਡੇਟ ਕਰਨ 'ਚ ਜਾਂ ਨਵੀਆਂ ਐਪਸ ਡਾਊਨਲੋਡ ਕਰਨ 'ਚ ਸਮੱਸਿਆ ਹੋ ਰਹੀ ਹੈ।

ਯੂਰੋਪੀਅਨ ਦੇਸ਼ਾਂ ਦੇ ਯੂਜ਼ਰਸ ਅਤੇ ਭਾਰਤ ਸਮੇਤ ਏਸ਼ੀਆ ਦੇ ਕਈ ਦੇਸ਼ਾਂ ਦੇ ਯੂਜ਼ਰਸ ਨੇ ਸੋਸ਼ਲ ਮੀਡੀਆ 'ਤੇ ਸ਼ਿਕਾਇਤਾਂ ਕੀਤੀਆਂ ਹਨ। ਯੂਜ਼ਰਸ ਦਾ ਕਹਿਣਾ ਹੈ ਕਿ ਪਲੇਅ ਸਟੋਰ ਦਾ ਕੈਸ਼ ਕਲੀਅਰ ਕਰਨ 'ਤੇ ਵੀ ਸਮੱਸਿਆ ਦੂਰ ਨਹੀਂ ਹੋ ਰਹੀ ਹੈ। ਡਾਊਨ ਡਿਟੈਕਟਰ ਵੈੱਬਸਾਈਟ ਤੋਂ ਮਿਲੀ ਜਾਣਕਾਰੀ ਮੁਤਾਬਕ ਕੁਲ 1500 ਰਿਪੋਰਟਸ ਮਿਲੀਆਂ ਹਨ ਜਿਨ੍ਹਾਂ 'ਚ ਯੂਜ਼ਰਸ ਨੇ ਸਰਵਿਸ ਫੇਲ ਹੋਣ ਦੀ ਜਾਣਕਾਰੀ ਦਿੱਤੀ ਹੈ। ਫਿਲਹਾਲ ਗੂਗਲ ਨੇ ਇਸ ਖਬਰ ਨੂੰ ਲੈ ਕੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ


author

Karan Kumar

Content Editor

Related News