Android ਅਤੇ IOS ''ਤੇ ਉਪਲੱਬਧ ਹੋਈ Vine Camera

Friday, Jan 20, 2017 - 04:04 PM (IST)

Android ਅਤੇ IOS ''ਤੇ ਉਪਲੱਬਧ ਹੋਈ  Vine Camera
ਜਲੰਧਰ- ਸੋਸ਼ਲ ਨੈੱਟਵਰਕਿੰਗ ਸਾਈਟ ਟਵਿੱਟਰ ''ਤੇ ਕੁਝ ਦਿਨ ਪਹਿਲਾਂ ਇਹ ਐਲਾਨ ਕੀਤਾ ਗਿਆ ਸੀ ਕਿ Vine app ਨੂੰ ਹੁਣ Vine Camera ਨਾਂ ਨਾਲ ਜਾਣਿਆ ਜਾਵੇਗਾ। Vine Camera ਐਪ ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। Vine ਅਤੇ ਟਵਿੱਟਰ ਦੀ ਟੀਮ ਨੇ ਇਕ ਬਲਾਗਪੋਸਟ ''ਚ ਕਿਹਾ ਹੈ ਕਿ ਯੂਜ਼ਰਸ ਦੇ ਸਾਰੇ Vines, vine.co ਵੈੱਬਸਾਈਟ ''ਤੇ ਸੇਵ ਰਹਿਣਗੇ। ਅਜਿਹੇ ''ਚ ਯੂਜ਼ਰਸ ਵੱਲੋਂ ਬਣਾਈ ਗਈ ਸਾਲ ਭਰ ਪੁਰਾਣੀ ਵੀਡੀਓ ਨੂੰ ਵੀ ਆਸਾਨੀ ਨਾਲ ਲੱਭਿਆ ਜਾ ਸਕਦਾ ਹੈ।
ਕੀ ਹੈ Vine Camera ਐਪ?
Vine Camera ਐਪ ਦੇ ਰਾਹੀ ਯੂਜ਼ਰਸ 6 ਸੈਕਿੰਡ ਦੀ ਵੀਡੀਓ ਬਣਾ ਕੇ ਟਵਿੱਟਰ ''ਤੇ ਸ਼ੇਅਰ ਕਰ ਸਕਦੇ ਹਨ। ਇਨ੍ਹਾਂ ਫੋਨ ''ਚ ਵੀ ਸੇਵ ਕੀਤਾ ਜਾ ਸਕਦਾ ਹੈ। ਯੂਜ਼ਰਸ ਕਈ ਕਟਸ ਨਾਲ ਵੀਡੀਓ ਬਣਾ ਸਕਦੇ ਹਨ ਅਤੇ ਇਨ੍ਹਾਂ ਨੂੰ ਐਡਿਟ ਵੀ ਕਰ ਸਕਦੇ ਹਨ। ਇਸ ਐਪ ''ਚ ਮਲਟੀ-ਕਲਿੱਪ ਟ੍ਰੀਮਿੰਗ, ਗ੍ਰਿਡ ਓਵਰਲੇ, ਏ. ਐੱਫ ਫੋਕਸ, ਘੋਸਟ ਟੂਲ ਅਤੇ ਫਲੈਸ਼ ਵਰਗੇ ਟੂਲਸ ਸ਼ਾਮਲ ਹਨ। ਵੀਡੀਓਜ਼ ਨੂੰ ਬਣਾ ਕੇ ਡ੍ਰਾਫਟ ''ਚ ਵੀ ਸੇਵ ਕੀਤਾ ਜਾ ਸਕਦਾ ਹੈ, ਜਿਸ ਨਾਲ ਉਸ ਤੋਂ ਬਾਅਦ ''ਚ ਪੋਸਟ ਕੀਤਾ ਜਾ ਸਕੇ।
Vines ਨੂੰ ਐਪ ਅਤੇ ਵੈੱਬਸਾਈਟ ਦੇ ਰਾਹੀ ਡਾਊਨਲੋਡ ਕੀਤਾ ਜਾ ਸਕਦਾ ਹੈ। Vines ਨੂੰ ਫੋਨ ''ਚ ਸੇਵ ਕਰਨ ਲਈ ਪ੍ਰੋਫਾਈਲ ''ਤੇ ਕਲਿੱਕ ਕਰੋ। ਫਿਰ Save Videos ''ਤੇ ਟੈਪ ਕਰੋ। ਇਸ ਤੋਂ ਬਾਅਦ Settings ਕਲਿੱਕ ਕਰੋ Save to photo library ਜਾਂ Email me a download link ''ਤੇ ਟੈਪ ਕਰੋ। ਇਸ ਨਾਲ Vines ਸੇਵ ਹੋ ਜਾਣਗੇ। ਜੇਕਰ ਤੁਸੀਂ ਸਾਰਿਆਂ ਨੂੰ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ Select all ''ਤੇ ਟੈਪ ਕਰ ਡਾਊਨਲੋਡ ਕਰੋਂ।

Related News