ਗੂਗਲ ਪੇਲਅ ਗੇਮਸ ਲਈ Google+ ਨਾਲ ਲਾਗ ਇਨ ਕਰਨ ਦੀ ਨਹੀਂ ਹੋਵੇਗੀ ਜ਼ਰੂਰਤ
Friday, Feb 19, 2016 - 12:36 PM (IST)

ਜਲੰਧਰ : ਗੂਗਲ ਪਲੇਅ ਦੀਆਂ ਗੇਮਸ ਖੇਡਦੇ ਸਮੇਂ ਤੁਹਾਡੇ ਤੋਂ ਕਈ ਵਾਰ ਗੂਗਲ ਪਲੱਸ ਦਾ ਲਾਗ-ਇਨ ਮੰਗਿਆ ਜਾਂਦਾ ਹੈ। ਅੱਜ ਗੂਗਲ ਵੱਲੋਂ ਅਨਾਊਂਸ ਕੀਤਾ ਗਿਆ ਹੈ ਕਿ ਗੂਗਲ ਪਲੇਅ ਦੀਆਂ ਗੇਮਸ ਨੂੰ ਖੇਡਣ ਲਈ ਗੂਗਲ ਪਲੱਸ ਨਾਲ ਲਾਗ ਇਨ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਕੰਪਨੀ ਦਾ ਗੇਮਿੰਗ ਹੱਬ ਇਸ ਲਈ ਇਕ ਵੱਖਰਾ ਪਲੈਟਫੋਰਨ ਬਣਾਉਂਦੇ ਹੋਏ ਵੱਖਰੀਆਂ ਗੇਮਰ ਆਈਡੀਆਂ ਬਣਾਇਗਾ।
ਤੁਸੀਂ ਦੇਰ ਨਾ ਕਰਦੇ ਹੋਏ ਗੂਗਲ ਪਲੇਅ ਗੇਮਸ ਐਪ ''ਚ ਜਾ ਕੇ ਆਪਣਾ ਵੱਖਰਾ ਹੈਂਡਲ ਬਣਾ ਕੇ 40 ਕੈਰੈਕਟਰਾਂ ''ਚੋ ਕਿਸੇ ਨੂੰ ਵੀ ਆਰਣੀ ਪ੍ਰੋਫਾਈਲ ਪਿਕ ਲਈ ਚੁਣ ਸਕਦੇ ਹੋ। ਇਹ ਨਵਾਂ ਯੂਜ਼ਰ ਨੇਮ ਜਾਂ ਹੈਂਡਸ ਆਪਣੇ-ਆਪ ਤੁਹਾਡੀ ਈ-ਮੇਲ ਆਈ. ਡੀ. ਨਾਲ ਅਟੈਚ ਹੋ ਜਾਵੇਗਾ ਤੇ ਇਸ ਨਾਲ ਤੁਸੀਂ ਆਪਣੀ ਐਕਟੀਵਿਟੀ ਨੂੰ ਪਬਲਿਕ ਜਾਂ ਪ੍ਰਾਈਵੇਟ ਕਰ ਸਕਦੇ ਹੋ। ਹੁਣ ਤੁਹਾਨੂੰ ਹਰ ਗੇਮ ਲਈ ਸਾਈਨ ਇਨ ਨਹੀਂ ਕਰਨਾ ਹੋਵੇਗਾ। ਜੇ ਤੁਸੀਂ ਗੂਗਲ ਪਲੇਅ ਗੇਮਸ ''ਤੇ ਨਵੇਂ ਹੋ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਗੇਮਰ ਆਈ. ਡੀ. ਬਣਾਉਣ ਲਈ ਕਿਹਾ ਜਾਵੇਗਾ।