ਡਿਜ਼ਾਈਨ ਦੇ ਮਾਮਲੇ ’ਚ ਐਪਲ ਨੂੰ ਮਾਤ ਦੇ ਰਹੀ ਗੂਗਲ ਦੀ ਸਮਾਰਟਵਾਚ, ਜਾਣੋ ਕਦੋਂ ਹੋਵੇਗੀ ਲਾਂਚ

Saturday, Sep 24, 2022 - 01:47 PM (IST)

ਡਿਜ਼ਾਈਨ ਦੇ ਮਾਮਲੇ ’ਚ ਐਪਲ ਨੂੰ ਮਾਤ ਦੇ ਰਹੀ ਗੂਗਲ ਦੀ ਸਮਾਰਟਵਾਚ, ਜਾਣੋ ਕਦੋਂ ਹੋਵੇਗੀ ਲਾਂਚ

ਗੈਜੇਟ ਡੈਸਕ– ਗੂਗਲ ਨੇ ਆਪਣੀ ਪ੍ਰੀਮੀਅ ਸਮਾਰਟਵਾਚ ਗੂਗਲ ਪਿਕਸਲ ਵਾਚ ਦਾ ਅਧਿਕਾਰਤ ਟੀਜ਼ਰ ਰਿਲੀਜ਼ ਕਰ ਦਿੱਤਾ ਹੈ। ਇਸ ਵਾਚ ਨੂੰ ਅਗਲੇ ਮਹੀਨੇ ਦੀ ਸ਼ੁਰੂਆਤ ’ਚ ਹੋਣ ਵਾਲੇ ਗੂਗਲ ਈਵੈਂਟ ’ਚ ਲਾਂਚ ਕੀਤਾ ਜਾਵੇਗਾ। 6 ਅਕਤੂਬਰ ਨੂੰ ਹੋਣ ਵਾਲੇ ਇਸ ਈਵੈਂਟ ’ਚ ਗੂਗਲ ਪਿਕਸਲ 7 ਸੀਰੀਜ਼ ਸਮਾਰਟਫੋਨ ਨੂੰ ਵੀ ਲਾਂਚ ਕੀਤਾ ਜਾਵੇਗਾ। ਵੀਡੀਓ ’ਚ ਗੂਗਲ ਪਿਕਸਲ ਵਾਚ ਦੀ ਲੁੱਕ ਤੋਂ ਇਲਾਵਾ ਕਲਰ ਵੇਰੀਐਂਟ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ। ਵਾਚ ਨੂੰ ਕਾਲੇ ਅਤੇ ਪੀਚ ਰੰਗ ’ਚ ਪੇਸ਼ ਕੀਤਾ ਜਾਵੇਗਾ। 

ਦੱਸ ਦੇਈਏ ਕਿ ਕੰਪਨੀ ਨੇ ਇਸਤੋਂ ਪਹਿਲਾਂ ਆਪਣੇ ਫਲੈਗਸ਼ਿਪ ਐਂਡਰਾਇਡ ਫੋਨ ਗੂਗਲ ਪਿਕਸਲ 7 ਸੀਰੀਜ਼ ਦੀ ਲਾਂਚਿੰਗ ਦਾ ਐਲਾਨ ਕੀਤਾ ਸੀ। ਇਸ ਸੀਰੀਜ਼ ਤਹਿਤ ਪਿਕਸਲ 7 ਅਤੇ ਪਿਕਸਲ 7 ਪ੍ਰੋ ਨੂੰ ਲਾਂਚ ਕੀਤਾ ਜਾਵੇਗਾ। ਹੁਣ ਕੰਪਨੀ ਨੇ ਗੂਗਲ ਪਿਕਸਲ ਵਾਚ ਦਾ ਟੀਜ਼ਰ ਜਾਰੀ ਕੀਤਾ ਹੈ। 

ਗੂਗਲ ਪਿਕਸਲ ਵਾਚ ਦੀ ਸੰਭਾਵਿਤ ਕੀਮਤ
ਲੀਕਸ ਰਿਪੋਰਟ ਮੁਤਾਬਕ, ਗੂਗਲ ਪਿਕਸਲ ਨੂੰ 19,000 ਰੁਪਏ ਤੋਂ 28,000 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਜਾ ਸਕਦਾ ਹੈ। ਹਾਲਾਂਕਿ, ਕੰਪਨੀ ਵੱਲੋਂ ਅਜੇ ਤਕ ਵਾਚ ਦੀ ਕੀਮਤ ਅਤੇ ਫੀਚਰਜ਼ ਦਾ ਐਲਾਨ ਨਹੀਂ ਕੀਤਾ ਗਿਆ। 

ਗੂਗਲ ਪਿਕਸਲ ਵਾਚ ਦੇ ਸੰਭਾਵਿਤ ਫੀਚਰਜ਼
ਲਾਂਚਿੰਗ ਤੋਂ ਪਹਿਲਾਂ ਹੀ ਗੂਗਲ ਪਿਕਸਲ ਵਾਚ ਦੇ ਫੀਚਰਜ਼ ਦੀ ਜਾਣਕਾਰੀ ਵੀ ਲੀਕ ਹੋ ਗਈ ਹੈ। ਲੀਕ ਮੁਤਾਬਕ, ਵਾਚ ਨੂੰ ਪਤਲੇ ਬੇਜ਼ਲ ਵਾਲੀ ਗੋਲ ਓ.ਐੱਲ.ਈ.ਡੀ. ਡਿਸਪਲੇਅ ਦੇ ਨਾਲ ਪੇਸ਼ ਕੀਤਾ ਜਾਵੇਗਾ। ਵਾਚ ’ਚ Exynos 9110 ਪ੍ਰੋਸੈਸਰ ਅਤੇ 1.5 ਜੀ.ਬੀ. ਦੀ ਰੈਮ ਮਿਲ ਸਕਦੀ ਹੈ। ਨਾਲ ਹੀ ਵਾਚ ’ਚ ਸਲੀਪ ਮਾਨੀਟਰ, ਫਿਟਨੈੱਸ ਟ੍ਰੈਕਰ, ਐੱਨ.ਐੱਫ.ਸੀ. ਸਪੋਰਟ, ਗੂਗਲ ਅਸਿਸਟੈਂਟ ਅਤੇ ਗੂਗਲ ਮੈਪ ਦੇ ਨਾਲ ਇਨਬਿਲਟ ਜੀ.ਪੀ.ਐੱਸ. ਦਾ ਸਪੋਰਟ ਮਿਲੇਗਾ। ਗੂਗਲ ਪਿਕਸਲ ਵਾਚ ਦੀ ਬੈਟਰੀ ਨੂੰ ਲੈ ਕੇ ਦਾਅਵਾ ਕੀਤਾ ਗਿਆ ਹੈ ਕਿ ਇਸ ਵਿਚ 8 ਦਿਨਾਂ ਦਾ ਬੈਟਰੀ ਬੈਕਅਪ ਮਿਲੇਗਾ। ਇਸਤੋਂ ਇਲਾਵਾ ਵਾਚ ’ਚ ਲੇਟੈਸਟ ਬਲੂਟੁੱਥਅਤੇ ਵਾਈ-ਫਾਈ ਵਰਗੇ ਕੁਨੈਕਟੀਵਿਟੀ ਫੀਚਰਜ਼ ਮਿਲਣਗੇ। 


author

Rakesh

Content Editor

Related News