ਜਲਦ ਲਾਂਚ ਹੋਵੇਗਾ ਗੂਗਲ ਦਾ ਸਸਤਾ ਫੋਨ, ਲੀਕ ਹੋਏ ਫੀਚਰਜ਼
Saturday, May 07, 2022 - 11:10 AM (IST)
ਗੈਜੇਟ ਡੈਸਕ– Google I/O ਈਵੈਂਟ ਅਗਲੇ ਹਫਤੇ ਹੋਣ ਵਾਲਾ ਹੈ। ਇਸ ਈਵੈਂਟ ’ਚ ਕੰਪਨੀ ਕਈ ਵੱਡੇ ਐਲਾਨ ਕਰ ਸਕਦੀ ਹੈ। 11 ਮਈ ਨੂੰ ਹੋਣ ਵਾਲੇ ਇਸ ਈਵੈਂਟ ’ਚ ਗੂਗਲ ਆਪਣਾ ਕਿਫਾਇਤੀ ਸਮਾਰਟਫੋਨ Google Pixel 6a ਵੀ ਲਾਂਚ ਕਰ ਸਕਦੀ ਹੈ। ਰਿਪੋਰਟਾਂ ਦੀ ਮੰਨੀਏ ਤਾਂ ਬ੍ਰਾਂਡ ਅਪਕਮਿੰਗ ਈਵੈਂਟ ’ਚ ਪਹਿਲੀ ਪਿਕਸਲ ਵਾਚ ਵੀ ਲਾਂਚ ਕਰੇਗਾ।
Google Pixel 6a ਨੂੰ ਹਾਲ ਹੀ ’ਚ FCC ਸਰਟੀਫਿਕੇਸ਼ਨ ਸਾਈਟ ’ਤੇ ਸਪਾਟ ਕੀਤਾ ਗਿਆ ਸੀ। ਇਸ ਸਰਟੀਫਿਕੇਸ਼ਨ ’ਚ ਸਮਾਰਟਫੋਨ ਦੇ ਕੁਝ ਫੀਚਰਜ਼ ਵੀ ਸਾਹਮਣੇ ਆਏ ਹਨ। ਆਉਣ ਵਾਲੇ ਕੁਝ ਦਿਨਾਂ ’ਚ ਅਸੀਂ ਇਸ ਸਮਾਰਟਫੋਨ ਨੂੰ ਵੇਖ ਸਕਾਂਗੇ। ਹਾਲਾਂਕਿ, ਇਹ ਸਮਾਰਟਫੋਨ ਭਾਰਤ ’ਚ ਲਾਂਚ ਹੋਵੇਗਾ ਜਾਂ ਨਹੀਂ ਇਸਦੀ ਜਾਣਕਾਰੀ ਫਿਲਹਾਲ ਨਹੀਂ ਹੈ।
ਦੱਸ ਦੇਈਏ ਕਿ ਕੰਪਨੀ ਨੇ ਪਿਕਸਲ 6-ਸੀਰੀਜ਼ ’ਚ ਦੋ ਹੈਂਡਸੈੱਟ- ਪਿਕਸਲ 6 ਅਤੇ ਪਿਕਸਲ 6 ਪ੍ਰੋ ਲਾਂਚ ਕੀਤੇ ਹਨ। ਇਹ ਦੋਵੇਂ ਹੀ ਡਿਵਾਈਸ ਭਾਰਤ ’ਚ ਲਾਂਚ ਨਹੀਂ ਹੋਏ। ਉੱਥੇ ਹੀ ਇਸਤੋਂ ਪਹਿਲਾਂ ਕੰਪਨੀ ਨੇ ਪਿਕਸਲ 5ਏ ਨੂੰ ਵੀ ਸਿਰਫ ਗਲੋਬਲ ਬਾਜ਼ਾਰ ’ਚ ਲਾਂਚ ਕੀਤਾ ਸੀ। ਭਾਰਤ ’ਚ ਗੂਗਲ ਦਾ ਆਖਰੀ ਫੋਨ ਪਿਕਸਲ 4ਏ ਸੀ।
Google Pixel 6a ’ਚ ਕੀ ਹੋਵੇਗਾ ਖਾਸ
ਗੂਗਲ ਦੇ ਇਸ ਫੋਨ ’ਚ ਓਰਿਜਨ ਪਿਕਸਲ 6-ਸੀਰੀਜ਼ ਵਾਲਾ ਹੀ ਡਿਜ਼ਾਇਨ ਵੇਖਣ ਨੂੰ ਮਿਲੇਗਾ। ਇਸ ਵਿਚ ਫਲੈਟ ਡਿਸਪਲੇਅ ਦਿੱਤੀ ਜਾ ਸਕਦੀ ਹੈ ਜੋ ਪੰਚ ਹੋਲ ਡਿਜ਼ਾਇਨ ਨਾਲ ਆਏਗੀ। ਇਹ ਡਿਜ਼ਾਇਨ ਇਨ੍ਹੀਂ ਦਿਨੀ ਕਈ ਸਮਾਰਟਫੋਨਾਂ ’ਚ ਵੇਖਣ ਨੂੰ ਮਿਲਿਆ ਹੈ। ਡਿਵਾਈਸ ਗਲਾਸੀ ਫਿਨਿਸ਼ ਬੈਕ ਦੇ ਨਾਲ ਲਾਂਚ ਹੋ ਸਕਦਾ ਹੈ।
ਫੋਨ ’ਚ 3.5mm ਹੈੱਡਫੋਨ ਜੈੱਕ ਹੋਵੇਗਾ ਜਾਂ ਨਹੀਂ, ਇਸਦੀ ਜਾਣਕਾਰੀ ਫਿਲਹਾਲ ਨਹੀਂ ਹੈ। ਗੂਗਲ ਪਿਕਸਲ 5ਏ ’ਚ ਆਡੀਓ ਜੈੱਕ ਦਿੱਤਾ ਸੀ, ਇਸ ਲਈ ਨਵੇਂ ਹੈਂਡਸੈੱਟ ’ਚ ਵੀ ਮਿਲ ਸਕਦਾ ਹੈ। ਲੀਕ ਰਿਪੋਰਟਾਂ ਦੀ ਮੰਨੀਏ ਤਾਂ ਗੂਗਲ ਆਪਣੇ ਇਸ ਹੈਂਡਸੈੱਟ ’ਚ ਵੀ tensor ਚਿੱਪਸੈੱਟ ਹੀ ਦੇਵੇਗੀ, ਜੋ ਹਾਈ-ਐਂਡ ਪਿਕਸਲ 6 ਫੋਨਾਂ ’ਚ ਮਿਲਦਾ ਹੈ।
ਫੋਨ ’ਚ 6.2 ਇੰਚ ਦੀ OLED ਸਕਰੀਨ ਮਿਲ ਸਕਦੀ ਹੈ, ਜੋ ਫੁਲ ਐੱਚ.ਡੀ. ਪਲੱਸ ਰੈਜ਼ੋਲਿਊਸ਼ਨ ਦੇ ਨਾਲ ਆਉਂਦੀ ਹੈ। ਡਿਸਪਲੇਅ 90Hz ਰਿਫ੍ਰੈਸ਼ ਰੇਟ ਸਪੋਰਟ ਨਾਲ ਆ ਸਕਦੀ ਹੈ। ਇਸ ਵਿਚ ਐਂਡਰਾਇਡ 12 ਮਿਲੇਗਾ। ਰਿਪੋਰਟਾਂ ਦੀ ਮੰਨੀਏ ਤਾਂ ਸਮਾਰਟਫੋਨ ਡਿਊਲ ਰੀਅਰ ਕੈਮਰਾ ਸੈੱਟਅਪ ਨਾਲ ਆਏਗਾ। ਇਸਦਾ ਮੇਨ ਲੈੱਨਜ਼ 12 ਮੈਗਾਪਿਕਸਲ ਦਾ ਹੋਵੇਗਾ, ਜਦਕਿ ਦੂਜਾ ਲੈੱਨਜ਼ 12.2 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਕੈਮਰਾ ਹੋਵੇਗਾ। ਫਰੰਟ ’ਚ ਕੰਪਨੀ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਦੇ ਸਕਦੀ ਹੈ। ਡਿਵਾਈਸ ਨੂੰ ਪਾਵਰ ਦੇਣਲਈ 4500mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ, ਜੋ 20 ਵਾਟ ਚਾਰਜਿੰਗ ਸਪੋਰਟ ਕਰੇਗੀ।