ਹੁਣ ਮੁਫ਼ਤ ’ਚ ਇਸਤੇਮਾਲ ਨਹੀਂ ਕਰ ਸਕੋਗੇ ਗੂਗਲ ਦੀ ਇਹ ਐਪ

Monday, Nov 09, 2020 - 12:51 PM (IST)

ਹੁਣ ਮੁਫ਼ਤ ’ਚ ਇਸਤੇਮਾਲ ਨਹੀਂ ਕਰ ਸਕੋਗੇ ਗੂਗਲ ਦੀ ਇਹ ਐਪ

ਗੈਜੇਟ ਡੈਸਕ– ਗੂਗਲ ਫੋਟੋਜ਼ ਐਪ ਦੀ ਵਰਤੋਂ ਆਮਤੌਰ ’ਤੇ ਫੋਟੋਜ਼ ਦਾ ਬੈਕਅਪ ਲੈਣ ਲਈ ਕੀਤੀ ਜਾਂਦੀ ਹੈ। ਐਂਡਰਾਇਡ ਸਮਾਰਟਫੋਨਜ਼ ’ਚ ਇਹ ਐਪ ਪ੍ਰੀਇੰਸਟਾਲਡ ਹੀ ਮਿਲਦੀ ਹੈ, ਜਿਸ ਵਿਚ ਤੁਹਾਨੂੰ ਫੋਟੋ ਐਡਿਟ ਕਰਨ ਦੀ ਵੀ ਸੁਵਿਧਾ ਦਿੱਤੀ ਜਾਂਦੀ ਹੈ। ਹੁਣ ਇਕ ਨਵੀਂ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਗੂਗਲ ਫੋਟੋਜ਼ ਐਪ ’ਚ ਤਸਵੀਰਾਂ ਐਡਿਟ ਕਰਨ ਲਈ ਤੁਹਾਨੂੰ ਪੈਸੇ ਦੇਣਾ ਪੈਣਗੇ ਯਾਨੀ ਤੁਹਾਨੂੰ ਗੂਗਲ ਫੋਟੋਜ਼ ’ਚ ਕੁਝ ਐਡਿਟਿੰਗ ਟੂਲਸ ਦੀ ਵਰਤੋਂ ਕਰਨ ਲਈ ‘ਗੂਗਲ ਵਨ’ ਸਬਸਕ੍ਰਿਪਸ਼ਨ ਲੈਣੀ ਪਵੇਗੀ। 
ਗੂਗਲ ਆਪਣੀ ਫੋਟੋਜ਼ ਐਪ ਦੇ ਕੁਝ ਫਿਲਟਰਜ਼ ਨੂੰ ਪੇਡ ਕਰਨ ਵਾਲੀ ਹੈ, ਜਿਨ੍ਹਾਂ ਨੂੰ ਅਨਲਾਕ ਕਰਨ ਲਈ ਗੂਗਲ ਵਨ ਸਬਸਕ੍ਰਿਪਸ਼ਨ ਦੀ ਲੋੜ ਹੋਵੇਗੀ। ਗੂਗਲ ਦਾ ਇਹ ਚੇਂਜ ਫੋਟੋਜ਼ ਐਪ ਦੇ ਵਰਜ਼ਨ 5.18 ’ਚ ਵੇਖਿਆ ਜਾ ਸਕੇਗਾ। 

PunjabKesari

ਇਕ ਯੂਜ਼ਰ ਨੇ ਦੱਸਿਆ ਕਿ ਮੌਜੂਦ Color Pop ਫਿਲਟਰ ਨੂੰ ਅਨਲਾਕ ਕਰਨ ਲਈ ਉਸ ਕੋਲੋਂ ਗੂਗਲ ਵਨ ਸਬਸਕ੍ਰਿਪਸ਼ਨ ਮੰਗੀ ਜਾ ਰਹੀ ਹੈ। ਉਥੇ ਹੀ ਗੂਗਲ ਦਾ ਕਹਿਣਾ ਹੈ ਕਿ ਜਲਦ ਹੀ ਇਸ ਐਪ ਦੀ ਪ੍ਰੀਮੀਅਮ ਸੇਵਾ ਲਾਂਚ ਹੋਣ ਵਾਲੀ ਹੈ ਜਿਸ ਰਾਹੀਂ ਯੂਜ਼ਰਸ ਨੂੰ ਵਧੀਆ ਫੋਟੋ ਐਡਿਟਿੰਗ ਟੂਲਸ ਮਿਲਣਗੇ। 


author

Rakesh

Content Editor

Related News