Google Photos ’ਚ ਆਇਆ ਸ਼ਾਨਦਾਰ ਫੀਚਰ, ਫੋਟੋ ਸ਼ੇਅਰ ਕਰਨ ’ਚ ਹੋਵੇਗੀ ਆਸਾਨੀ

12/05/2019 1:49:19 PM

ਗੈਜੇਟ ਡੈਸਕ– ਦਿੱਗਜ ਟੈੱਕ ਕੰਪਨੀ ਗੂਗਲ ਨੇ ‘ਗੂਗਲ ਫੋਟੋਜ਼’ ਐਪ ਲਈ ਨਵਾਂ ਚੈਟ ਫੀਚਰ ਪੇਸ਼ ਕੀਤਾ ਹੈ। ਇਸ ਫੀਚਰ ਰਾਹੀਂ ਯੂਜ਼ਰਜ਼ ਆਸਾਨੀ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰ ਸਕਣਗੇ। ਨਾਲ ਹੀ ਕੰਪਨੀ ਨੇ ਆਪਣੇ ਅਧਿਕਾਰਤ ਬਲਾਗ ਪੋਸਟ ’ਚ GIF ਰਾਹੀਂ ਫੀਚਰ ਦੇ ਕੰਮ ਕਰਨ ਦਾ ਤਰੀਕਾ ਵੀ ਦੱਸਿਆ ਹੈ। ਉਥੇ ਹੀ ਗੂਗਲ ਦਾ ਕਹਿਣਾ ਹੈ ਕਿ ਆਉਣ ਵਾਲੇ ਕੁਝ ਦਿਨਾਂ ’ਚ ਐਂਡਰਾਇਡ ਅਤੇ ਆਈ.ਓ.ਐੱਸ. ਯੂਜ਼ਰਜ਼ ਨੂੰ ਚੈਟ ਫੀਚਰ ਦੀ ਸਪੋਰਟ ਮਿਲ ਜਾਵੇਗੀ। ਇਸ ਤੋਂ ਪਹਿਲਾਂ ਕੰਪਨੀ ਨੇ ਮਾਰਕਅਪ ਟੂਲਸ ਵਰਗੇ ਕਈ ਫੀਚਰਜ਼ ਲਾਂਚ ਕੀਤੇ ਸਨ। 

NBT

ਗੂਗਲ ਦਾ ਨਵਾਂ ਚੈਟ ਫੀਚਰ
ਯੂਜ਼ਰਜ਼ ਨੂੰ ਗੂਗਲ ਫੋਟੋ ਐਪ ’ਚ ਨਵੇਂ ਫੀਚਰ ਤਹਿਤ ਚੈਟ ਕਰਨ ਦੇ ਨਾਲ ਫੋਟੋ ਸ਼ੇਅਰ ਕਰਨ ਦਾ ਆਪਸ਼ਨ ਮਿਲੇਗਾ। ਇਸ ਫੀਚਰ ਨੂੰ ਇਸਤੇਮਾਲ ਕਰਨ ਲਈ ਯੂਜ਼ਰਜ਼ ਨੂੰ ਐਪ ’ਚ ਦਿਸ ਰਹੇ ਸ਼ੇਅਰ ਬਟਨ ’ਤੇ ਟੈਪ ਕਰਨ ਤੋਂ ਬਾਅਦ ‘ਸੈਂਡ ਇਨ ਗੂਗਲ ਫੋਟੋ’ ਨੂੰ ਚੁਣਨਾ ਹੋਵੇਗਾ। ਇਸ ਤੋਂ ਬਾਅਦ ਫੋਟੋ ਆਸਾਨੀ ਨਾਲ ਸ਼ੇਅਰ ਹੋ ਜਾਵੇਗੀ। ਇਸ ਤੋਂ ਇਲਾਵਾ ਯੂਜ਼ਰਜ਼ ਇੰਸਟਾਗ੍ਰਾਮ ਦੀ ਤਰ੍ਹਾਂ ਫੋਟੋ ਨੂੰ ਲਾਈਕ ਕਰ ਸਕਣਗੇ। ਨਾਲ ਹੀ ਤਸਵੀਰ ’ਤੇ ਕੁਮੈਂਟਸ ਵੀ ਕਰ ਸਕਣਗੇ। 

ਗੂਗਲ ਫੋਟੋ ਅਕਾਊਂਟ ਹੋਣਾ ਜ਼ਰੂਰੀ
ਗੂਗਲ ਨੇ ਆਪਣੇ ਬਲਾਗ ’ਚ ਲਿਖਿਆ ਹੈ ਕਿ ਸਾਨੂੰ ਉਮੀਦਹੈ ਕਿ ਸਾਡੇ ਯੂਜ਼ਰਜ਼ ਇਸ ਫੀਚਰ ਰਾਹੀਂ ਆਪਣੇ ਦੋਸਤਾਂ ਅਤੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਫੋਟੋਜ਼ ਸ਼ੇਅਰ ਕਰ ਸਕਣਗੇ ਪਰ ਇਸ ਲਈ ਸੈਂਡਰ ਅਤੇ ਰਿਸੀਵਰ ਦੋਵਾਂ ਕੋਲ ਗੂਗਲ ਫੋਟੋ ਐਪ ਦਾ ਅਕਾਊਂਟ ਹੋਣਾ ਜ਼ਰੂਰੀ ਹੈ। 

ਮਾਰਕਅਪ ਫੀਚਰ ਹੋਇਆ ਸੀ ਲਾਂਚ
ਗੂਗਲ ਨੇ ਪਿਛਲੇ ਮਹੀਨੇ ਮਾਰਕਅਪ ਫੀਚਰ ਲਾਂਚ ਕੀਤਾ ਸੀ। ਯੂਜ਼ਰਜ਼ ਇਸ ਫੀਚਰ ਰਾਹੀਂ ਕਿਸੇ ਵੀ ਤਸਵੀਰ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਉਸ ’ਤੇ ਕੁਝ ਲਿਖ ਸਕਦੇ ਹਨ। ਨਾਲ ਹੀ ਯੂਜ਼ਰਜ਼ ਨੂੰ ਫੋਟੋ ਦੇ ਕਿਸੇ ਵੀ ਹਿੱਸੇ ਨੂੰ ਹਾਈਲਾਈਟ ਕਰਨ ਦਾ ਆਪਸ਼ਨ ਮਿਲੇਗਾ। ਇਸ ਤੋਂ ਇਲਾਵਾ ਯੂਜ਼ਰਜ਼ ਨੂੰ ਇਸ ਫੀਚਰ ’ਚ ਬਲੈਕ, ਰੈੱਡ, ਯੈਲੋ, ਗ੍ਰੀਨ, ਬਲਿਊ, ਪਰਪਲ ਅਤੇ ਵਾਈਟ ਕਲਰ ਦਾ ਆਪਸ਼ਨ ਵੀ ਦਿੱਤਾ ਗਿਆ ਹੈ। 


Related News