Google Pay ’ਚ ਹੋਇਆ ਵੱਡਾ ਬਦਲਾਅ, ਹੁਣ ਫਾਲਤੂ ਦੇ ਖ਼ਰਚ ’ਤੇ ਲੱਗੇਗੀ ਲਗਾਮ

11/20/2020 11:09:33 AM

ਗੈਜੇਟ ਡੈਸਕ– ਗੂਗਲ ਨੇ ਆਪਣੇ ਡਿਜੀਟਲ ਪੇਮੈਂਟ ਐਪ ‘ਗੂਗਲ ਪੇਅ’ ਨੂੰ ਪੂਰੀ ਤਰ੍ਹਾਂ ਰੀਡਿਜ਼ਾਇਨ ਕਰ ਦਿੱਤਾ ਹੈ। ਗੂਗਲ ਦਾ ਦਾਅਵਾ ਹੈ ਕਿ ਨਵੇਂ ਬਦਲਾਅ ਨਾਲ ‘ਗੂਗਲ ਪੇਅ’ ਯੂਜ਼ਰ ਨੂੰ ਪੈਸਿਆਂ ਦੀ ਸੇਵਿੰਗ ’ਚ ਆਸਾਨੀ ਹੋਵੇਗੀ। ਨਾਲ ਹੀ ਯੂਜ਼ਰ ਆਪਣੇ ਖ਼ਰਚ ’ਤੇ ਨਜ਼ਰ ਰੱਖ ਸਕਣਗੇ। ‘ਗੂਗਲ ਪੇਅ’ ਦੇ ਨਵੇਂ ਬਦਲਾਅ ਐਂਡਰਾਇਡ ਦੇ ਨਾਲ ਹੀ ਆਈ.ਓ.ਐੱਸ. ਯੂਜ਼ਰ ਲਈ ਵੀ ਹੋਣਗੇ। ਹਾਲਾਂਕਿ, ਗੂਗਲ ਵਲੋਂ ਸ਼ੁਰੂਆਤ ’ਚ ‘ਗੂਗਲ ਪੇਅ’ ’ਚ ਬਦਲਾਅ ਸਿਰਫ ਅਮਰੀਕੀ ਯੂਜ਼ਰਸ ਲਈ ਕੀਤਾ ਗਿਆ ਹੈ। ਜਲਦ ਹੀ ਭਾਰਤ ਸਮੇਤ ਬਾਕੀ ਦੁਨੀਆ ’ਚ ‘ਗੂਗਲ ਪੇਅ’ ਦੀ ਅਪਡੇਟ ਮਿਲੇਗੀ। 

ਇਹ ਵੀ ਪੜ੍ਹੋ– Galaxy Z Flip Lite ਹੋ ਸਕਦਾ ਹੈ ਸਭ ਤੋਂ ਸਸਤਾ ਫੋਲਡੇਬਲ ਸਮਾਰਟਫੋਨ

PunjabKesari

ਕੀ ਹੋਵੇਗਾ ਬਦਲਾਅ
‘ਗੂਗਲ ਪੇਅ’ ਦੇ ਪੁਰਾਣੇ ਆਪ ’ਚ ਤੁਹਾਨੂੰ ਬੈਂਕ ਕਾਰਡ ਡਿਟੇਲ ਅਤੇ ਹਾਲੀਆ ਟ੍ਰਾਂਜੈਕਸ਼ਨ ਹੋਮ ਪੇਜ ’ਤੇ ਨਜ਼ਰ ਆਉਂਦੇ ਸਨ ਪਰ ਨਵੇਂ ‘ਗੂਗਲ ਪੇਅ’ ਐਪ ’ਚ ਨਾ ਸਿਰਫ ਟ੍ਰਾਂਜੈਕਸ਼ਨ ਡਿਟੇਲ ਮਿਲੇਗੀ ਸਗੋਂ ਯੂਜ਼ਰਸ ਆਪਣੇ ਰੋਜ਼ਾਨਾ ਦੇ ਖ਼ਰਚ ਨੂੰ ਚੈੱਕ ਕਰ ਸਕਣਗੇ। ਨਵੇਂ ਐਪ ’ਚ ਤੁਹਾਨੂੰ ਡਿਜੀਟਲ ਪੇਮੈਂਟ ਦੇ ਨਾਲ ਹੀ ਮੈਸੇਜਿੰਗ ਟੂਲ ਵੀ ਮਿਲੇਗਾ। ‘ਗੂਗਲ ਪੇਅ’ ਐਪ ਦੇ ਰੀਡਿਜ਼ਾਇਨ ਐਪ ’ਚ ਯੂਜ਼ਰ ਆਪਣੇ ਸਭ ਤੋਂ ਜ਼ਿਆਦਾ ਟ੍ਰਾਂਜੈਕਸ਼ਨ ਕਰਨ ਵਾਲੇ ਲੋਕਾਂ ਨੂੰ ਟ੍ਰੈਕ ਕਰ ਸਕੇਗਾ। ਨਾਲ ਹੀ ਜੇਕਰ ਤੁਸੀਂ ਕਿਸੇ ਕਾਨਟੈਕਟ ’ਤੇ ਕਲਿੱਕ ਕਰਦੇ ਹੋ ਤਾਂ ਉਸ ਦੇ ਨਾਲ ਹੀ ਪੁਰਾਣੀਆਂ ਸਾਰੀਆਂ ਟ੍ਰਾਂਜੈਕਸ਼ਨਾਂ ਦੀ ਡਿਟੇਲ ਵਿਖਾਈ ਦੇਵੇਗੀ। ਇਹ ਇਕ ਚੈਟ ਕਲਿੱਕ ਬਬਲ ’ਚ ਵਿਖਾਈ ਦੇਵੇਗਾ। ਇਸੇ ਚੈਟ ਬਾਕਸ ’ਚ ਤੁਹਨੂੰ ਪੇਮੈਂਟ ਦਾ ਆਪਸ਼ਨ ਮਿਲੇਗਾ, ਜਿਥੇ ਤੁਸੀਂ ਮਨੀ ਰਿਕਵੈਟ, ਬਿੱਲ ਵੇਖ ਸਕੋਗੇ। 

ਇਹ ਵੀ ਪੜ੍ਹੋ– ਸਸਤਾ ਹੋਇਆ ਟਾਟਾ ਸਕਾਈ ਦਾ Binge+ ਸੈੱਟ-ਟਾਪ ਬਾਕਸ, ਜਾਣੋ ਨਵੀਂ ਕੀਮਤ​​​​​​​

PunjabKesari

ਫਾਲਤੂ ਦੇ ਖ਼ਰਚ ’ਤੇ ਲੱਗੇਗੀ ਲਗਾਮ
‘ਗੂਗਲ ਪੇਅ’ ’ਚ ਇਕ ਗਰੁੱਪ ਚੈਟ ਫੀਚਰ ਵੀ ਮਿਲੇਗਾ, ਜਿਥੇ ਤੁਸੀਂ ਇਕ ਗਰੁੱਪ ’ਚ ਕੰਟਰੀਬਿਊਸ਼ਨ ਕਰ ਸਕੋਗੇ। ਨਾਲ ਹੀ ਵੇਖ ਸਕੋਗੇ ਕਿ ਕਿਸ ਨੇ ਟ੍ਰਾਂਜੈਕਸ਼ਨ ਕੀਤੀ ਹੈ ਅਤੇ ਕਿਸ ਨੇ ਨਹੀਂ। ‘ਗੂਗਲ ਪੇਅ’ ਦਾ ਸਭ ਤੋਂ ਬਿਹਤਰੀਨ ਫੀਚਰ ਫਾਈਨੈਂਸ਼ੀਅਲ ਮੈਨੇਜਮੈਂਟ ਸਿਸਟਮ ਹੈ। ਮਤਲਬ ਯੂਜ਼ਰ ਵਲੋਂ ਆਪਣੇ ਕਾਰਡ ਨੂੰ ਐਪ ਨਾਲ ਕੁਨੈਕਟ ਕਰਨ ’ਤੇ ਆਪਣੇ ਸਾਰੇ ਖ਼ਰਚ ’ਤੇ ਸਿੰਗਲ ਕਲਿੱਕ ’ਤੇ ਨਜ਼ਰ ਰੱਖ ਸਕੋਗੇ। ਨਾਲ ਹੀ ਮਹੀਨਾਵਾਰ ਆਪਣੇ ਖ਼ਰਚ ਦੀ ਲਿਸਟ ਵੇਖ ਸਕੋਗੇ। ਉਥੇ ਹੀ ਜੇਕਰ ਤੁਸੀਂ ਡਿਨਰ ਜਾਂ ਪਾਰਟੀ ਅਤੇ ਸ਼ਾਪਿੰਗ ’ਚ ਜ਼ਿਆਦਾ ਖ਼ਰਚ ਕਰ ਦਿੰਦੇ ਹੋ ਤਾਂ ਇਸ ਨੂੰ ਲੈ ਕੇ ਗੂਗਲ ਤੁਹਾਨੂੰ ਅਲਰਟ ਵੀ ਕਰੇਗਾ। ਇਸ ਨਾਲ ਯੂਜ਼ਰ ਨੂੰ ਆਪਣੇ ਖ਼ਰਚ ਨੂੰ ਕੰਟਰੋਲ ਕਰਨ ’ਚ ਮਦਦ ਮਿਲੇਗੀ। 

ਇਹ ਵੀ ਪੜ੍ਹੋ– Airtel ਗਾਹਕਾਂ ਲਈ ਖ਼ੁਸ਼ਖ਼ਬਰੀ, ਪ੍ਰੀਪੇਡ ਪੈਕ ਖ਼ਤਮ ਹੋਣ ਤੋਂ ਬਾਅਦ ਵੀ ਮਿਲਣਗੇ ਇਹ ਫਾਇਦੇ​​​​​​​


Rakesh

Content Editor

Related News