Google Pay ’ਚ ਸ਼ਾਮਲ ਹੋਣਗੇ 4 ਨਵੇਂ ਫੀਚਰਜ਼, ਮਿਲੇਗੀ ਹਿੰਗਲਿਸ਼ ਦੀ ਵੀ ਸਪੋਰਟ

Friday, Nov 19, 2021 - 04:01 PM (IST)

Google Pay ’ਚ ਸ਼ਾਮਲ ਹੋਣਗੇ 4 ਨਵੇਂ ਫੀਚਰਜ਼, ਮਿਲੇਗੀ ਹਿੰਗਲਿਸ਼ ਦੀ ਵੀ ਸਪੋਰਟ

ਗੈਜੇਟ ਡੈਸਕ– ਗੂਗਲ ਨੇ ਆਪਣੇ ਸਾਲਾਨਾ ਈਵੈਂਟ ‘ਗੂਗਲ ਫਾਰ ਇੰਡੀਆ’ ’ਚ ਕਈ ਵੱਡੇ ਐਲਾਨ ਕਰਦੇ ਹੋਏ ਕਿਹਾ ਹੈ ਕਿ ਗੂਗਲ ਪੇਅ ’ਚ ਜਲਦ ਹੀ ਕੁਝ ਨਵੇਂ ਫੀਚਰਜ਼ ਸ਼ਾਮਲ ਹੋਣ ਵਾਲੇ ਹਨ। ਇਨ੍ਹਾਂ ’ਚੋਂ ਪਹਿਲੇ ਫੀਚਰ ਦਾ ਨਾਂ Bill Split ਹੈ। ਇਸ ਫੀਚਰ ਦੇ ਆਉਣ ਨਾਲ ਤੁਸੀਂ ਦੋਸਤਾਂ ਨਾਲ ਕੀਤੇ ਗਏ ਟ੍ਰਿਪ ਦੇ ਖਰਚਿਆਂ ਨੂੰ ਇਕ-ਦੂਜੇ ਨਾਲ ਸ਼ੇਅਰ ਵੀ ਕਰ ਸਕੋਗੇ। ਇਸ ਤੋਂ ਇਲਾਵਾ ਗੂਗਲ ਪੇਅ ’ਚ ਇਕ Split Expense ਨਾਂ ਦਾ ਫੀਚਰ ਮਿਲੇਗਾ। ਇਸ ਦਾ ਆਈਕਨ ਗਰੁੱਪ ਚੈਟ ਦੇ ਬਾਟਮ ’ਚ ਸ਼ੋਅ ਹੋਵੇਗਾ। 

ਇਹ ਵੀ ਪੜ੍ਹੋ– 63 ਲੱਖ ਰੁਪਏ ’ਚ ਵਿਕਿਆ ਇਹ ਪੁਰਾਣਾ iPhone, ਕਾਰਨ ਜਾਣ ਹੋ ਜਾਓਗੇ ਹੈਰਾਨ

ਤੀਜੇ ਫੀਚਰ ਦੀ ਗੱਲ ਕਰੀਏ ਤਾਂ ਇਹ ਹੋਵੇਗਾ ਹਿੰਗਲਿਸ਼ ਦੀ ਸਪੋਰਟ। ਅੱਜ ਦੇ ਦੌਰ ’ਚ ਜ਼ਿਆਦਾਤਰ ਲੋਕ ਹਿੰਦੀ ਅਤੇ ਇੰਗਲਿਸ਼ ਨੂੰ ਮਿਲਾ ਕੇ ਬੋਲਦੇ ਹਨ। ਇਸ ਕਾਰਨ ਕੰਪਨੀ ਗੂਗਲ ਪੇਅ ’ਚ ਹਿੰਗਲਿਸ਼ ਭਾਸ਼ਾ ਦੀ ਸਪੋਰਟ ਦੇਣ ਵਾਲੀ ਹੈ। ਗੂਗਲ ਨੇ ਇਹ ਵੀ ਕਿਹਾ ਹੈ ਕਿ ਭਾਰਤ ’ਚ ਹਰ ਦਿਨ 350 ਮਿਲੀਅਨ ਤੋਂ ਜ਼ਿਆਦਾ ਲੋਕ ਹਿੰਗਲਿਸ਼ ’ਚ ਕਮਿਊਨੇਟ ਕਰਦੇ ਹਨ। ਇਸੇ ਲਈ ਇਸ ਫੀਚਰ ਨੂੰ ਲਿਆਇਆ ਜਾ ਰਿਹਾ ਹੈ। ਹਾਲਾਂਕਿ, ਕੰਪਨੀ ਇਹ ਫੀਚਰ ਅਗਲੇ ਸਾਲ ਦੀ ਸ਼ੁਰੂਆਤ ਤੋਂ ਆਪਣੀ ਐਪ ’ਚ ਦੇਵੇਗੀ। 

ਇਨ੍ਹਾਂ ਤੋਂ ਇਲਾਵਾ ਚੌਥੇ ਫੀਚਰ ਦੀ ਗੱਲ ਕਰੀਏ ਤਾਂ ਇਸ ਦੀ ਮਦਦ ਨਾਲ ਤੁਸੀਂ ਅਕਾਊਂਟ ਡਿਟੇਲਸ ਬੋਲਕੇ ਵੀ ਭਰ ਸਕੋਗੇ। ਇਸ ਲਈ ਮਾਈਕ੍ਰੋਫੋਨ ਦੇ ਆਈਕਨ ’ਤੇ ਟੈਪ ਕਰਕੇ ਤੁਸੀਂ ਅਕਾਊਂਟ ਨੰਬਰ ਬੋਲਣਾ ਹੈ। ਅਕਾਊਂਟ ਨੰਬਰ ਹਿੰਦੀ ਜਾਂ ਇੰਗਲਿਸ਼ ਕਿਸੇ ਵੀ ਭਾਸ਼ਾ ’ਚ ਬੋਲ ਸਕੋਗੇ। 

ਇਹ ਵੀ ਪੜ੍ਹੋ– ਜਲਦੀ ਖ਼ਤਮ ਹੋ ਰਹੀ ਹੈ ਬੈਟਰੀ ਤਾਂ ਹੁਣੇ ਬਦਲੋ ਫੋਨ ਦੀਆਂ ਇਹ 4 ਸੈਟਿੰਗਾਂ


author

Rakesh

Content Editor

Related News