Google Pay ਦਾ ਬਦਲਿਆ ਅੰਦਾਜ਼, ਲਾਂਚ ਹੋਇਆ ਨਵਾਂ ਲੋਗੋ

Saturday, Nov 07, 2020 - 02:04 PM (IST)

ਗੈਜੇਟ ਡੈਸਕ– ਟੈੱਕ ਦਿੱਗਜ ਗੂਗਲ ਪੇਅ ਹੁਣ ਨਵੇਂ ਅੰਦਾਜ਼ ’ਚ ਪਛਾਣਿਆ ਜਾਵੇਗਾ। ਭਾਰਤ ’ਚ ਗੂਗਲ ਪੇਅ ਨੂੰ ਨਵੇਂ ਰੰਗਦਾਰ ਲੋਗੋ ਨਾਲ ਵੇਖਿਆ ਗਿਆ ਹੈ। ਦੱਸ ਦੇਈਏ ਕਿ ਗੂਗਲ ਦੇ ਇਸ ਪੇਮੈਂਟ ਐਪ ਨੂੰ ਪਹਿਲਾਂ ਤੇਜ਼ ਨਾਂ ਦਿੱਤਾ ਗਿਆ ਸੀ। ਇਸ ਨੂੰ ਲੋਕ GPay ਨਾਂ ਨਾਲ ਵੀ ਜਾਣਦੇ ਹਨ। ਮੈਸ਼ੇਬਲ ਦੀ ਇਕ ਰਿਪੋਰਟ ਮੁਤਾਬਕ, ਟਵਿਟਰ ਯੂਜ਼ਰ ਸੁਮੰਦ ਦਾਸ ਨੇ ਨਵਾਂ ਲੋਗੋ ਵੇਖਿਆ ਹੈ। ਅਜੇ ਇਹ ਨਵਾਂ ਲੋਗੋ ਕੁਝ ਹੀ ਯੂਜ਼ਰਸ ਲਈ ਲਾਈਵ ਕੀਤਾ ਗਿਆ ਹੈ। 

ਇਹ ਵੀ ਪੜ੍ਹੋ– Jio ਦਾ ਨਵਾਂ ਧਮਾਕਾ, ਪੇਸ਼ ਕੀਤੇ 3 All-in-One ਪਲਾਨ, 336 ਦਿਨਾਂ ਤਕ ਮਿਲਣਗੇ ਇਹ ਫਾਇਦੇ

ਦੱਸ ਦੇਈਏ ਕਿ ਗੂਗਲ ਪੇਅ ਦੇ ਮੌਜੂਦਾ ਲੋਗੋ ’ਚ G ਅਤੇ Pay ਸ਼ਾਮਲ ਹਨ। ਇਹ ਇਕਲੌਤਾ ਅਜਿਹਾ ਗੂਗਲ ਲੋਗੋ ਹੈ ਜੋ ਮਲਟੀ-ਕਲਰ ’ਚ ਆਉਂਦਾ ਹੈ। ਉਥੇ ਹੀ ਨਵੇਂ ਲੋਗੋ ਦੀ ਗੱਲ ਕਰੀਏ ਤਾਂ ਅਜਿਹਾ ਨਹੀਂ ਲਗਦਾ ਕਿ ਇਹ ਪੇਮੈਂਟ ਐਪ ਨੂੰ ਰੀਪ੍ਰਜੈਂਟ ਕਰਦਾ ਹੈ। ਗੂਗਲ ਪੇਅ ਨਾਂ ’ਚ ਨਵਾਂ ਬਲਿਊ ਅਤੇ ਯੈਲੋ u ਜਿਥੇ G ਨੂੰ ਰੀਪ੍ਰਜੈਂਟ ਕਰਦਾ ਹੈ ਉਥੇ ਹੀ ਗਰੀਨ ਅਤੇ ਰੈੱਡ ਇਨਵਰਟਿਡ u ਦੇ ਨਾਲ P ਨੂੰ ਰੀਪ੍ਰਜੈਂਟ ਕਰਦਾ ਹੈ। ਅੱਖਾਂ ਨੂੰ ਪੂਰਾ ਕਰਨ ਲਈ ਵਿਚਕਾਰ ਸਿਰਫ ਇਕ ਸਿੱਧੀ ਲਾਈਨ ਖਿੱਚਣੀ ਹੋਵੇਗੀ। ਮੈਸ਼ੇਬਲ ਦੀ ਰਿਪੋਰਟ ਮੁਤਾਬਕ, ਨਵਾਂ ਗੂਗਲ ਪੇਅ ਲੋਗੋ ਕੰਪਨੀ ਦੇ ਨਵੇਂ ਡਿਜ਼ਾਇਨ ਅਤੇ ਕਲਰ ਸਕੀਨ ਦਾ ਹਿੱਸਾ ਹੈ ਜਿਸ ਤਹਿਤ ਕੰਪਨੀ ਆਪਣੇ ਪ੍ਰੋਡਕਟ ਦੇ ਲੋਗੋ ਬਦਲ ਰਹੀ ਹੈ। ਹਾਲਾਂਕਿ, ਲੰਬੇ ਸਮੇਂ ਤੋਂ ਜੀ ਪੇਅ ਦਾ ਇਸਤੇਮਾਲ ਕਰ ਰਹੇ ਯੂਜ਼ਰਸ ਨੂੰ ਇਹ ਬਦਲਾਅ ਸ਼ਾਇਦ ਪਸੰਦ ਨਾ ਆਵੇ। ਨਵੇਂ ਰੰਗਦਾਰ ਗੂਗਲ ਲੋਗੋ ਦੀ ਆਦਤ ਪਾਉਣ ’ਚ ਯੂਜ਼ਰਸ ਨੂੰ ਥੋੜ੍ਹਾ ਸਮਾਂ ਲੱਗ ਸਕਦਾ ਹੈ। 

ਇਹ ਵੀ ਪੜ੍ਹੋ– ਹੁਣ WhatsApp ਰਾਹੀਂ ਕਰੋ ਪੈਸਿਆਂ ਦਾ ਲੈਣ-ਦੇਣ, ਮੈਸੇਜ ਭੇਜਣ ਤੋਂ ਵੀ ਆਸਾਨ ਹੈ ਤਰੀਕਾ

ਨਵਾਂ ਗੂਗਲ ਪੇਅ ਲੋਗੋ ਅਜੇ ਸਾਡੇ ਕੋਲ ਵੀ ਮੌਜੂਦ ਨਹੀਂ ਹੈ। ਅਜੇ ਪਲੇਅ ਸਟੋਰ ਲਿਸਟਿੰਗ ’ਤੇ ਵੀ ਐਪ ਲਈ ਕੋਈ ਅਪਡੇਟ ਨਹੀਂ ਹੈ। ਗੂਗਲ ਨੇ ਅਜੇ ਇਸ ਬਾਰੇ ਅਧਿਕਾਰਤ ਬਿਆਨ ਨਹੀਂ ਦਿੱਤਾ। ਇਸ ਤੋਂ ਇਲਾਵਾ ਇਸ ਦੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਵੀ ਨਵੇਂ ਲੋਗੋ ਨੂੰ ਅਜੇ ਥਾਂ ਨਹੀਂ ਮਿਲੀ। 


Rakesh

Content Editor

Related News