ਟਵਿਟਰ ''ਤੇ ਇਸ ਤਰ੍ਹਾਂ ਦੇਖ ਸਕੋਗੇ ਗੂਗਲ ਸਰਚ ਰਿਜ਼ਲਟ

Wednesday, Dec 07, 2016 - 01:28 PM (IST)

ਟਵਿਟਰ ''ਤੇ ਇਸ ਤਰ੍ਹਾਂ ਦੇਖ ਸਕੋਗੇ ਗੂਗਲ ਸਰਚ ਰਿਜ਼ਲਟ
ਜਲੰਧਰ- ਗੂਗਲ ਨੇ ਟਵਿਟਰ ਦੇ ਸ਼ੌਕੀਨ ਲੋਕਾਂ ਲਈ ਇਕ ਨਵਾਂ ਫੀਚਰ ਜਾਰੀ ਕੀਤਾ ਹੈ। ਇਸ ਫੀਚਰ ਰਾਹੀਂ ਟਵਿਟਰ ਯੂਜ਼ਰ ਹੁਣ ਐਪ ਨੂੰ ਛੱਡੇ ਬਿਨਾਂ ਹੀ ਗੂਗਲ ਸਰਚ ਨਾਲ ਜੁੜੇ ਨਤੀਜੇ ਵੇਖ ਸਕਣਗੇ। ਯੂਜ਼ਰ ਕਿਸੇ ਵੀ ਬਾਰੇ ''ਚ ਜਾਣਕਾਰੀ ਲੈ ਸਕਦੇ ਹਨ ਅਤੇ ਇਸ ਦੇ ਲਈ ਉਨ੍ਹਾਂ ਨੂੰ @Google ਇਮੋਜੀ ਬਣਾਉਣੀ ਹੋਵੇਗੀ ਅਤੇ ਫਿਰ ਟਵੀਟ ਐਪ ''ਚ ਸਰਚ ਨਤੀਜੇ ਦਿੱਖ ਜਾਣਗੇ।
ਮੈਸ਼ੇਬਲ ਮੁਤਾਬਕ, ਟੈੱਕ ਦਿੱਗਜ ਗੂਗਲ ਨੇ 200 ਤੋਂਂ ਜ਼ਿਆਦਾ ਇਮੋਜੀ ਲਈ ਬਿਲਟ-ਇਨ ਇੰਟਰੈਕਸ਼ਨ ਬਣਾਇਆ ਹੈ। ਇਮੋਜੀ ਸਰਚ ਰਾਹੀਂ ਖਾਣ ਤੋਂ ਲੈ ਕੇ ਲੋਕਲ ਐਕਟੀਵਿਟੀ ਤੱਕ ਦੀ ਜਾਣਕਾਰੀ ਸਰਚ ਨਤੀਜੇ ''ਚ ਵੇਖੇ ਜਾ ਸਕਣਗੇ। ਉਦਾਹਰਣ ਲਈ, ਜੇਕਰ ਤੁਸੀਂ ਆਪਣੇ ਆਲੇ-ਦੁਆਲੇ ਪਿੱਜ਼ਾ ਦੀ ਦੁਕਾਨ ਦੀ ਭਾਲ ''ਚ ਹੋ ਤਾਂ @Google ''ਤੇ ਪਿੱਜ਼ਾ ਇਮੋਜੀ ਟਵੀਟ ਕਰੋ ਅਤੇ ਗੂਗਲ ਤੁਹਾਡੇ ਆਲੇ-ਦੁਆਲੇ ਸਥਿਤ ਪਿੱਜ਼ਾ ਦੀਆਂ ਦੁਕਨਾਂ ਦੀ ਜਾਣਕਾਰੀ ਦੇ ਦੇਵੇਗਾ। ਇਸ ਜਾਣਕਾਰੀ ''ਚ ਰੈਸਤਰਾਂ ਅਤੇ ਦੁਕਾਨਾਂ ਦੀ ਜਾਣਕਾਰੀ ਦੇ ਨਾਲ ਉਨ੍ਹਾਂ ਦਾ ਮੈਪ ਵੀ ਬਣਿਆ ਹੋਵੇਗਾ। 
ਇਨ੍ਹਾਂ ਇਮੋਜੀ ''ਚ ਦੀ ਈਸਟਰ ਐਗ ਵੀ ਸ਼ਾਮਿਲ ਹਨ। ਗੂਗਲ ਨੇ ''cow'', ''poop'' ਅਤੇ ''eggplant'' ਇਮੋਜੀ ਵੀ ਦਿੱਤੇ ਹਨ ਜਿਨ੍ਹਾਂ ਤੋਂ ਮਿਲਣ ਵਾਲੇ ਸਰਚ ਰਿਜ਼ਲਟ ਕਾਫੀ ਰੋਚਕ ਹਨ। ਗੂਗਲ @Google ਫੀਚਰ ਨੂੰ ਟਵਿਟਰ ਕਰਨ ਦੇ ਨਾਲ ਸਥਾਨਕ ਸਰਚ ਰਿਜਲਟ ਨੂੰ ਪ੍ਰਮੋਟ ਕਰ ਰਹੀ ਹੈ। ਟੈੱਕ ਦਿੱਗਜ ਨੇ ਲੋਕੇਸ਼ਨ ਆਧਾਰਿਤ ਸਰਚ ਰਿਜਲਟ ਲਈ  #KnowNearby ਹੈਸ਼ਟੈਗ ਦਾ ਇਸਤੇਮਾਲ ਵੀ ਕੀਤਾ।

 


Related News