ਬੜਾ ਹੀ ਸ਼ਾਨਦਾਰ ਹੈ ਗੂਗਲ ਦਾ ਇਹ ਫੀਚਰ, ਆਸਾਨੀ ਨਾਲ ਫੋਟੋ ਤੇ ਵੀਡੀਓ ਨੂੰ ਕਰ ਸਕਦੇ ਹੋ ਲਾਕ
Monday, Nov 01, 2021 - 11:57 AM (IST)
ਗੈਜੇਟ ਡੈਸਕ– ਅੱਜ ਦੇ ਸਮੇਂ ’ਚ ਜੇਕਰ ਗੂਗਲ ਨਾ ਹੁੰਦਾ ਤਾਂ ਸ਼ਾਇਦ ਹੀ ਲੋਕਾਂ ਨੂੰ ਦੁਨੀਆ ਬਾਰੇ ਕੁਝ ਖਾਸ ਜਾਣਕਾਰੀ ਹੁੰਦੀ, ਯਾਨੀ ਮੌਜੂਦਾ ਸਮੇਂ ’ਚ ਗੂਗਲ ਹੈ ਤਾਂ ਸਭ ਕੁਝ ਹੈ। ਚਾਹੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਹੈ, ਗੂਗਲ ਕੋਲ ਤੁਹਾਡੇ ਹਰ ਸਵਾਲ ਦਾ ਜਵਾਬ ਹੈ। ਇਸ ਤੋਂ ਇਲਾਵਾ ਗੂਗਲ ਤੁਹਾਨੂੰ ਹੋਰ ਵੀ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਦਿੰਦਾ ਹੈ। ਗੂਗਲ ’ਤੇ ਤੁਸੀਂ ਆਸਾਨੀ ਨਾਲ ਫੋਟੋਜ਼ ਅਤੇ ਵੀਡੀਓਜ਼ ਨੂੰ ਵੀ ਸੇਵ ਕਰਕੇ ਰੱਖ ਸਕਦੇ ਹੋ। ਇਸਕੰਮ ’ਚ ਗੂਗਲ ਫੋਟੋਜ਼ ਮਦਦ ਕਰਦਾ ਹੈ। ਰਿਪੋਰਟ ਮੁਤਾਬਕ, ਹੁਣ ਗੂਗਲ ਫੋਟੋਜ਼ ’ਚ ਇਕ ਨਵਾਂ ਅਤੇ ਖਾਸ ਫੀਚਰ ਆਉਣ ਵਾਲਾ ਹੈ, ਜਿਸ ਦਾ ਨਾਂ ਲਾਕ ਫੋਲਡ ਫੀਚਰ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਆਪਣੇ ਐਂਡਰਾਇਡ ਫੋਨ ਦੀਆਂ ਨਿੱਜੀ ਫੋਟੋਆਂ ਅਤੇ ਵੀਡੀਓਜ਼ ਨੂੰ ਲਾਕ ਕਰ ਸਕਦੇ ਹੋ, ਜਿਸ ਨਾਲ ਦੂਜੇ ਉਨ੍ਹਾਂ ਨੂੰ ਨਾ ਵੇਖ ਸਕਣ। ਯੂਜ਼ਰਸ ਲਈ ਇਹ ਫੀਚਰ ਕਾਫੀ ਮਦਦਗਾਰ ਸਾਬਿਤ ਹੋਵੇਗਾ। ਆਓ ਜਾਣਦੇ ਹਾਂ ਇਸ ਬਾਰੇ...
ਇਹ ਵੀ ਪੜ੍ਹੋ– 1 ਨਵੰਬਰ ਤੋਂ ਇਨ੍ਹਾਂ ਐਂਡਰਾਇਡ ਤੇ ਆਈਫੋਨ ਮਾਡਲਾਂ ’ਤੇ ਨਹੀਂ ਚੱਲੇਗਾ WhatsApp, ਵੇਖੋ ਪੂਰੀ ਲਿਸਟ
ਪਿਕਸਲ ਫੋਨ ’ਤੇ ਫਿਲਹਾਲ ਗੂਗਲ ਫੋਟੋਜ਼ ਦਾ ਇਹ ਫੀਚਰ ਉਪਲੱਬਧ ਹੈ ਅਤੇ ਇਸ ਨੂੰ ਐਂਡਰਾਇਡ ਫੋਨ ’ਤੇ ਵੀ ਲਿਆਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਫੀਚਰ ਦੀ ਮਦਦ ਨਾਲ ਤੁਸੀਂ ਆਪਣੀਆਂ ਨਿੱਜੀ ਫੋਟੋਆਂ ਅਤੇ ਵੀਡੀਓਜ਼ ਨੂੰ ਪਾਸਕੋਡ ਲਗਾ ਕੇ ਲਾਕ ਕਰ ਸਕਦੇ ਹੋ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕੋਈ ਨਹੀਂ ਵੇਖ ਸਕੇਗਾ।
ਇਸ ਫੀਚਰ ਦੀ ਖਾਸ ਗੱਲ ਇਹ ਹੈ ਕਿ ਜਦੋਂ ਤੁਸੀਂ ਫੋਟੋਆਂ ਅਤੇ ਵੀਡੀਓਜ਼ ਨੂੰ ਹਾਈਡ ਕਰ ਦਿਓਗੇ ਤਾਂ ਉਹ ਐਪ ਦੀ ਮੇਨ ਗ੍ਰਿਡ ਅਤੇ ਸਰਚ ’ਚ ਸ਼ੋਅ ਨਹੀਂ ਹੋਣਗੇ। ਇਕ ਹੋਰ ਖਾਸ ਗੱਲ ਇਹ ਹੈ ਕਿ ਲਾਕ ਕੀਤੀਆਂ ਗਈਆਂ ਇਨ੍ਹਾਂ ਫੋਟੋਆਂ ਦਾ ਕੋਈ ਸਕਰੀਨਸ਼ਾਟ ਵੀ ਨਹੀਂ ਲੈ ਸਕੇਗਾ।
ਇਹ ਵੀ ਪੜ੍ਹੋ– WhatsApp ’ਚ ਆਇਆ ਨਵਾਂ ਫੀਚਰ, ਹੁਣ ਆਈਫੋਨ ਤੋਂ ਸਿੱਧਾ ਐਂਡਰਾਇਡ ’ਤੇ ਟ੍ਰਾਂਸਫਰ ਕਰ ਸਕੋਗੇ ਚੈਟ
ਗੂਗਲ ਫੋਟੋਜ਼ ਦੇ ਇਸ ਫੀਚਰ ਦਾ ਇਸਤੇਮਾਲ ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ ਗੂਗਲ ਫੋਟੋਜ਼ ਦੀ ਲਾਈਬ੍ਰੇਰੀ ’ਚ ਜਾਣਾ ਹੋਵੇਗਾ ਅਤੇ ਇਥੇ Utilities ਦੇ ਆਪਸ਼ਨ ਨੂੰ ਟੈਪ ਕਰਨਾ ਹੋਵੇਗਾ। ਫਿਰ ਤੁਹਾਨੂੰ ‘ਲਾਕਡ ਫੋਲਡਰ ਦਾ ਆਪਸ਼ਨ ਦਿਸੇਗਾ, ਇਥੇ ਤੁਸੀਂ ਆਪਣੀਆਂ ਨਿੱਜੀ ਫੋਟੋਆਂ ਅਤੇ ਵੀਡੀਓਜ਼ ਨੂੰ ਆਸਾਨੀ ਨਾਲ ਪਾਸਕੋਡ ਲਗਾ ਕੇ ਲਾਕ ਕਰਕੇ ਰੱਖ ਸਕਦੇ ਹੋ। ਇਸ ਤੋਂ ਬਾਅਦ ਉਨ੍ਹਾਂ ਫੋਟੋਆਂ ਅਤੇ ਵੀਡੀਓਜ਼ ਨੂੰ ਕੋਈਵੀ ਨਹੀਂ ਵੇਖ ਸਕੇਗਾ।
ਇਹ ਵੀ ਪੜ੍ਹੋ– Nikon ਨੇ ਲਾਂਚ ਕੀਤਾ ਨਵਾਂ ਪ੍ਰੋਫੈਸ਼ਨਲ ਕੈਮਰਾ, ਕੀਮਤ ਜਾਣ ਹੋ ਜਾਓਗੇ ਹੈਰਾਨ