‘ਗੂਗਲ ਮੀਟ’ ’ਤੇ ਵੀਡੀਓ ਕਾਲਿੰਗ ਲਈ ਲੱਗਣਗੇ ਪੈਸੇ, ਹੁਣ ਸਿਰਫ਼ ਇੰਨੀ ਦੇਰ ਹੋਵੇਗੀ ਮੁਫ਼ਤ ਗੱਲ
Friday, Jul 16, 2021 - 12:57 PM (IST)
ਗੈਜੇਟ ਡੈਸਕ– ਕੋਰੋਨਾ ਕਾਲ ’ਚ ਵੀਡੀਓ ਕਾਨਫਰੰਸਿੰਗ ਦਾ ਚਲਣ ਕਾਫੀ ਵਧ ਗਿਆ ਹੈ। ਗਰੁੱਪ ਵੀਡੀਓ ਕਾਲਿੰਗ ਲਈ ਜ਼ੂਮ ਮੀਟਿੰਗ ਐਪ ਦੀ ਵਰਤੋਂ ਸਭ ਤੋਂ ਜ਼ਿਆਦਾ ਹੋ ਰਹੀ ਹੈ। ਜ਼ੂਮ ਦੀ ਟੱਕਰ ’ਚ ਕਈ ਕੰਪਨੀਆਂ ਨੇ ਵੀ ਆਪਣੇ ਐਪ ਪੇਸ਼ ਕੀਤੇ ਅਤੇ ਕਈਆਂ ਨੇ ਆਪਣੇ ਮੌਜੂਦਾ ਵੀਡੀਓ ਕਾਨਫਰੰਸਿੰਗ ਪਲੇਟਫਾਰਮ ’ਚ ਕਈ ਸੁਵਿਧਾਵਾਂ ਦਾ ਵਿਸਤਾਰ ਕੀਤਾ। ਗੂਗਲ ਮੀਟ ਵੀ ਇਨ੍ਹਾਂ ’ਚੋਂ ਇਕ ਹੈ। ਗੂਗਲ ਮੀਟ ਅਜੇ ਤਕ ਮੁਫ਼ਤ ਸੀ ਪਰ ਹੁਣ ਤੁਹਾਨੂੰ ਇਸ ਵਿਚ ਪੈਸੇ ਦੇਣੇ ਹੋਣਗੇ।
ਇਹ ਵੀ ਪੜ੍ਹੋ– 3 ਅਗਸਤ ਤੋਂ ਬੰਦ ਹੋ ਜਾਵੇਗੀ ਟਵਿਟਰ ਦੀ ਇਹ ਸੇਵਾ, ਜਾਣੋ ਕੰਪਨੀ ਨੇ ਕਿਉਂ ਲਿਆ ਇਹ ਫੈਸਲਾ
ਗੂਗਲ ਮੀਟ ਦੀ ਵਰਤੋਂ ਕਰਨ ਵਾਲੇ ਹੁਣ ਸਿਰਫ ਇਕ ਘੰਟਾ ਹੀ ਵੀਡੀਓ ਕਾਨਫਰੰਸਿੰਗ ਕਰ ਸਕਦੇ ਹਨ। 55 ਮਿੰਟ ਪੂਰੇ ਹੋਣ ਤੋਂ ਬਾਅਦ ਤੁਹਾਨੂੰ ਇਕ ਨੋਟੀਫਿਕੇਸ਼ਨ ਮਿਲੇਗੀ ਜਿਸ ਵਿਚ ਕਾਲ ਖਤਮ ਕਰਨ ਦੀ ਗੱਲ ਕਹੀ ਜਾਵੇਗੀ। ਜੇਕਰ ਤੁਸੀਂ ਆਪਣੀ ਕਾਲਿੰਗ ਜਾਰੀ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸੇ ਦੀ ਮੈਂਬਰਸ਼ਿਪ ਲੈਣੀ ਹੋਵੇਗੀ।
ਇਹ ਵੀ ਪੜ੍ਹੋ– WhatsApp ਨੇ ਇਕ ਮਹੀਨੇ ’ਚ 20 ਲੱਖ ਤੋਂ ਵੱਧ ਭਾਰਤੀਆਂ ਦੇ ਅਕਾਊਂਟ ਕੀਤੇ ਬੈਨ
ਜੇਕਰ ਤੁਸੀਂ ਗੂਗਲ ਮੀਟ ਰਾਹੀਂ ਲੰਬੀ ਕਾਲਿੰਗ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਹਰ ਮਹੀਨੇ ਪੈਸੇ ਖਰਚ ਕਰਨੇ ਹੋਣਗੇ। ਇਕ ਘੰਟੇ ਤੋਂ ਜ਼ਿਆਦਾ ਦੀ ਗਰੁੱਪ ਵੀਡੀਓ ਕਾਲਿੰਗ ਲਈ ਤੁਹਾਨੂੰ ਗੂਗਲ ਵਰਕਸਪੇਸ ਦੀ ਮੈਂਬਰਸ਼ਿਪ ਲੈਣੀ ਹੋਵੇਗੀ ਜਿਸ ਲਈ ਤੁਹਾਨੂੰ 9.99 ਡਾਲਰ (ਕਰੀਬ 750 ਰੁਪਏ) ਪ੍ਰਤੀ ਮਹੀਨਾ ਖਰਚ ਕਰਨੇ ਹੋਣਗੇ। ਬਿਨਾਂ ਮੈਂਬਰਸ਼ਿਪ ਵਾਲੇ ਅਕਾਊਂਟ ਲਈ ਹੁਣ 60 ਮਿੰਟ ਤਕ ਹੀ ਮੁਫ਼ਤ ਕਾਲਿੰਗ ਮਿਲੇਗੀ।
ਇਹ ਵੀ ਪੜ੍ਹੋ– ਸੈਮਸੰਗ ਤੇ ਟੈਸਲਾ ’ਚ ਹੋਈ 3249 ਕਰੋੜ ਰੁਪਏ ਦੀ ਡੀਲ, ‘ਸਾਈਬਰ ਟਰੱਕ’ ਬਣਾਉਣ ’ਚ ਮਿਲੇਗੀ ਮਦਦ
ਜ਼ਿਕਰਯੋਗ ਹੈ ਕਿ ਗੂਗਲ ਨੇ ਪਿਛਲੇ ਸਾਲ ਮਲਟੀ ਮੀਡੀਆ ਮੈਸੇਜਿੰਗ ਐਪ ਹੈਂਗਆਊਟ ਤੋਂ ਗਰੁੱਪ ਵੀਡੀਓ ਕਾਲਿੰਗ ਫੀਚਰ ਨੂੰ ਹਟਾਇਆ ਸੀ। ਉਸ ਤੋਂ ਬਾਅਦ ਗੂਗਲ ਨੇ ਆਪਣੇ ਹੈਂਗਆਊਟ ਉਪਭੋਗਤਾਵਾਂ ਨੂੰ ਆਪਣੇ ਦੂਜੇ ਵੀਡੀਓ ਕਾਲਿੰਗ ਐਪ ਗੂਗਲ ਮੀਟ ’ਤੇ ਰੀ-ਡਾਇਰੈਕਟ ਕੀਤਾ ਸੀ।
ਇਹ ਵੀ ਪੜ੍ਹੋ– ਨਵੇਂ IT ਮੰਤਰੀ ਦੇ ਆਉਂਦੇ ਹੀ ਠੰਡੇ ਪਏ ਵਟਸਐਪ ਦੇ ਤੇਵਰ, ਦਿੱਲੀ ਹਾਈ ਕੋਰਟ ’ਚ ਕਹੀ ਇਹ ਵੱਡੀ ਗੱਲ