ਗੂਗਲ ਨੇ ਦਿੱਤਾ ਝਟਕਾ, Google Meet ਦੀ ਵਰਤੋਂ ਲਈ ਹੁਣ ਦੇਣੇ ਪੈਣਗੇ ਪੈਸੇ!

09/28/2020 5:44:46 PM

ਗੈਜੇਟ ਡੈਸਕ– ਗੂਗਲ ਨੇ ਆਪਣੇ ਵੀਡੀਓ ਕਾਨਫਰੰਸਿੰਗ ਐਪ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਗੂਗਲ ਨੇ ਕਿਹਾ ਹੈ ਕਿ ‘ਗੂਗਲ ਮੀਟ’ ਦਾ ਮੁਫ਼ਤ ਵਰਜ਼ਨ ਹੁਣ ਬੰਦ ਹੋ ਜਾਵੇਗਾ। 30 ਸਤੰਬਰ 2020 ਤੋਂ ਬਾਅਦ ਗੂਗਲ ਮੀਟ ਨੂੰ ਮੁਫ਼ਤ ’ਚ ਸਿਰਫ 60 ਮਿੰਟ ਤਕ ਹੀ ਇਸਤੇਮਾਲ ਕੀਤਾ ਜਾ ਸਕੇਗਾ। ਇਸ ਤੋਂ ਬਾਅਦ ਦੀ ਸੇਵਾ ਲਈ ਪੈਸੇ ਦੇਣੇ ਹੋਣਗੇ। 30 ਸਤੰਬਰ ਤੋਂ ਬਾਅਦ ਗੂਗਲ ਮੀਟ ਦੀ ਨਵੀਂ ਪਾਲਿਸੀ ਜੀ-ਸੂਟ ਅਤੇ ਜੀ-ਸੂਟ ਐਜੁਕੇਸ਼ਨ ਦੋਵਾਂ ’ਤੇ ਲਾਗੂ ਹੋਵੇਗੀ। 

ਦੱਸ ਦੇਈਏ ਕਿ ਜੀ-ਸੂਟ ਤਹਿਤ 250 ਲੋਕ ਇਕੱਠੇ ਵੀਡੀਓ ਕਾਨਫਰੰਸਿੰਗ ਕਰ ਸਕਦੇ ਹਨ, ਜਦਕਿ ਇਕ ਲੱਖ ਲੋਕ ਲਾਈਵ ਵੇਖ ਸਕਦੇ ਹਨ। ਇਸ ਤੋਂ ਇਲਾਵਾ ਮੀਟਿੰਗ ਨੂੰ ਰਿਕਾਰਡ ਕਰਕੇ ਗੂਗਲ ਡ੍ਰਾਈਵ ’ਚ ਸੇਵ ਵੀ ਕੀਤਾ ਜਾ ਸਕਦਾ ਹੈ। ਉਥੇ ਹੀ ਨਵੀਂ ਅਪਡੇਟ ਤੋਂ ਬਾਅਦ ਇਨ੍ਹਾਂ ਫੀਚਰਜ਼ ਦੇ ਇਸਤੇਮਾਲ ਲਈ ਤੁਹਾਨੂੰ ਪੈਸੇ ਦੇਣੇ ਹੋਣਗੇ। ਇੰਟਰਪ੍ਰਾਈਜਿਜ਼ ਗਾਹਕਾਂ ਨੂੰ ਹਰੇਕ ਮਹੀਨੇ 25 ਡਾਲਰ ਯਾਨੀ ਕਰੀਬ 1,800 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। 

ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਫੈਲਣ ਤੋਂ ਬਾਅਦ ਪੂਰੀ ਦੁਨੀਆ ’ਚ ਵੀਡੀਓ ਕਾਲਿੰਗ ਐਪ ਅਤੇ ਵੈੱਬਸਾਈਟ ਦੀ ਮੰਗ ਵਧ ਗਈਹੈ। ਸ਼ੁਰੂਆਤ ’ਚ ਜ਼ੂਮ ਐਪ ਨੂੰ ਲੋਕਾਂ ਨੇ ਖੂਬ ਇਸਤੇਮਾਲ ਕੀਤਾ ਜਿਸ ਤੋਂ ਬਾਅਦ ਬਾਜ਼ਾਰ ਨੂੰ ਵੇਖਦੇ ਹੋਏ ਗੂਗਲ ਨੇ ਵੀ ਆਪਣੇ ਵੀਡੀਓ ਕਾਲਿੰਗ ਐਪ ਗੂਗਲ ਮੀਟ ਨੂੰ ਲੈ ਕੇ ਕਈ ਅਪਡੇਟ ਜਾਰੀ ਕੀਤੇ। ਪਹਿਲਾਂ ਗੂਗਲ ਮੀਟ ਦਾ ਇਸਤੇਮਾਲ ਸਿਰਫ ਜੀ-ਸੂਟ ਯੂਜ਼ਰਸ ਹੀ ਕਰ ਸਕਦੇ ਸਨ ਪਰ ਬਾਅਦ ’ਚ ਇਸ ਨੂੰ ਸਾਰਿਆਂ ਲਈ ਉਪਲੱਬਧ ਕਰ ਦਿੱਤਾ ਗਿਆ। ਗੂਗਲ ਮੀਟ ਦੀ ਡਾਊਨਲੋਡਿੰਗ ਸਿਰਫ 50 ਦਿਨਾਂ ’ਚ ਦੁਗਣੀ ਹੋਈ ਸੀ। ਐਪ ਟ੍ਰੈਫਿਕ ਨੂੰ ਟ੍ਰੈਕ ਕਰਨ ਵਾਲੀ ਸਾਈਟ ਐਪਬ੍ਰੇਨ (AppBrain) ਨੇ ਦੱਸਿਆ ਕਿ 17 ਮ 2020 ਤਕ ਗੂਗਲ ਮੀਟ ਦੇ ਡਾਊਨਲੋਡਸ 5 ਕਰੋੜ ਸਨ ਜੋ ਕਿ 7 ਜੁਲਾਈ ਤਕ 10 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਏ। ਦੱਸ ਦੇਈਏ ਕਿ ਗੂਗਲ ਮੀਟਰ ਫਿਲਹਾਲ ਸਾਰੇ ਯੂਜ਼ਰਸ ਲਈ ਮੁਫ਼ਤ ਹੈ। 


Rakesh

Content Editor

Related News