Google Meet ਦਾ ਜਲਵਾ, ਪਲੇਅ ਸਟੋਰ ਤੋਂ 5 ਕਰੋੜ ਵਾਰ ਹੋਇਆ ਡਾਊਨਲੋਡ

05/19/2020 12:21:55 AM

ਗੈਜੇਟ ਡੈਸਕ—ਗੂਗਲ ਦੇ ਵੀਡੀਓ ਕਾਨਫ੍ਰੈਂਸਿੰਗ ਐਪ ਗੂਗਲ ਮੀਟ ਨੇ ਪਲੇਅ ਸਟੋਰ 'ਤੇ 50 ਮਿਲੀਅਨ (5 ਕਰੋੜ) ਡਾਊਨਲੋਡਸ ਦੇ ਅੰਕੜਿਆਂ ਨੂੰ ਪਾਰ ਕਰ ਲਿਆ ਹੈ। ਗੂਗਲ ਮੀਟ ਨੂੰ ਕੰਪਨੀ ਨੇ ਹਾਲ ਹੀ 'ਚ ਸਾਰੇ ਯੂਜ਼ਰਸ ਲਈ ਫ੍ਰੀ ਕੀਤਾ ਹੈ। ਮੀਟ, ਗੂਗਲ ਦੇ G Suite ਦਾ ਹਿੱਸਾ ਰਹਿ ਚੁੱਕਿਆ ਹੈ। ਹੁਣ ਇਹ ਐਪ ਐਂਡ੍ਰਾਇਡ ਅਤੇ ਆਈ.ਓ.ਐੱਸ. 'ਤੇ ਇਸਤੇਮਾਲ ਕੀਤੇ ਜਾਣ ਲਈ ਫ੍ਰੀ 'ਚ ਉਪਲੱਬਧ ਹੈ। ਯੂਜ਼ਰਸ ਇਸ ਨੂੰ ਵੈੱਬ ਦੇ ਨਾਲ ਪਲੇਅ ਸਟੋਰ ਤੋਂ ਵੀ ਡਾਊਨਲੋਡ ਕਰ ਸਕਦੇ ਹਨ।

ਰੋਜ਼ਾਨਾ ਜੁੜ ਰਹੇ ਸਨ 30 ਲੱਖ ਨਵੇਂ ਯੂਜ਼ਰਸ
ਇਸ ਮਹੀਨੇ ਦੀ ਸ਼ੁਰੂਆਤ 'ਚ G Suite ਦੇ ਵਾਇਸ ਪ੍ਰੈਜੀਡੈਂਟ ਜੈਵੀਅਰ ਸਾਲਟੇਰੋ ਨੇ ਬਲਾਗ 'ਚ ਕਿਹਾ ਕਿ ਪਿਛਲੇ ਮਹੀਨੇ ਅਸੀਂ ਰੋਜ਼ਾਨਾ 30 ਲੱਖ ਨਵੇਂ ਯੂਜ਼ਰਸ ਜੁੜ ਰਹੇ ਸਨ। ਇਸ ਲਈ ਹੁਣ ਇਸ ਨੂੰ ਦੁਨੀਆਭਰ 'ਚ ਜ਼ਿਆਦਾ ਤੋਂ ਜ਼ਿਆਦਾ ਯੂਜ਼ਰਸ ਨੂੰ ਆਫਰ ਕਰ ਰਹੇ ਹਾਂ।

ਰੋਜ਼ਾਨਾ ਐਕਟੀਵ ਯੂਜ਼ਰਸ ਦੀ ਗਿਣਤੀ ਨੂੰ ਲੈ ਕੇ ਕੰਫਿਊਜ਼ਨ
5 ਕਰੋੜ ਡਾਊਨਲੋਡ ਅਤੇ 30 ਲੱਖ ਰੋਜ਼ਾਨਾ ਯੂਜ਼ਰਸ ਨਾਲ ਫਿਲਹਾਲ ਅਜੇ ਪੱਕੇ ਤੌਰ 'ਤੇ ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਗੂਗਲ ਮੀਟ ਦੇ ਰੋਜ਼ਾਨਾ ਐਕਟੀਵ ਯੂਜ਼ਰਸ ਦੀ ਗਿਣਤੀ ਕਿੰਨੀ ਹੈ। ਇਸ 'ਚ ਮਾਈਕ੍ਰੋਸਾਫਟ ਟੀਮਸ ਦੇ ਬਾਰੇ 'ਚ ਕਿਹਾ ਜਾ ਰਿਹਾ ਹੈ ਕਿ ਇਸ ਦੇ ਯੂਜ਼ਰਸ ਦੀ ਗਿਣਤੀ 'ਚ 70 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਇਹ ਹੁਣ 7.5 ਕਰੋੜ ਰੋਜ਼ਾਨਾ ਐਕਟੀਵ ਯੂਜ਼ਰਸ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ।

ਜ਼ੂਮ ਵੀ ਤੇਜ਼ੀ ਨਾਲ ਹੋਇਆ ਮਸ਼ਹੂਰ
ਮਾਰਚ 'ਚ ਮਸ਼ਹੂਰ ਵੀਡੀਓ ਕਾਨਫ੍ਰੈਂਸਿੰਗ ਪਲੇਟਫਾਰਮ ਜ਼ੂਮ ਨੇ ਦਾਅਵਾ ਕੀਤਾ ਸੀ ਕਿ ਉਸ ਦੇ ਰੋਜ਼ਾਨਾ ਯੂਜ਼ਰਸ ਦੀ ਗਿਣਤੀ ਬੀਤੇ ਤਿੰਨ ਹਫਤਿਆਂ 'ਚ ਵਧ ਕੇ 30 ਕਰੋੜ ਹੋ ਗਈ ਹੈ। ਹਾਲਾਂਕਿ, ਬਾਅਦ 'ਚ ਕੰਪਨੀ ਨੇ ਇਸ 'ਤੇ ਸਫਾਈ ਦਿੱਤੀ ਅਤੇ ਕਿਹਾ ਕਿ ਇਹ ਗਿਣਤੀ ਰੋਜ਼ਾਨਾ ਐਕਟੀਵ ਯੂਜ਼ਰਸ ਦੀ ਨਹੀਂ ਬਲਕਿ ਮੀਟਿੰਗ ਪਾਰਟੀਸੀਪੈਂਟਸ ਦੀ ਹੈ। ਦਿ ਵਰਜ ਦੀ ਰਿਪੋਰਟ ਮੁਤਾਬਕ ਜ਼ੂਮ ਨੇ ਆਪਣੇ ਬਲਾਗ ਪੋਸਟ 'ਚ ਕੀਤੇ ਗਏ ਦਾਅਵੇ ਨੂੰ ਗਲਤ ਮੰਨਦੇ ਹੋਏ ਇਸ 'ਚ ਸੁਧਾਰ ਵੀ ਕੀਤਾ।


Karan Kumar

Content Editor

Related News