ਗੂਗਲ ਬਣਾ ਰਹੀ ਏ 2 ਨਵੀਆਂ ਸਮਾਰਟਵਾਚਿਜ਼
Friday, Jul 08, 2016 - 01:08 PM (IST)

ਜਲੰਧਰ : ਖਬਰ ਆਈ ਸੀ ਕਿ ਗੂਗਲ ਇਸ ਸਾਲ ਦੇ ਅੰਤ ਤੱਕ ਆਪਣਾ ਸਮਾਰਟਫੋਨ ਤਿਆਰ ਕਰ ਕੇ ਮਾਰਕੀਟ ''ਚ ਲਾਂਚ ਕਰੇਗੀ ਤੇ ਹੁਣ ਐਂਡ੍ਰਾਇਜ ਪੁਲਿਸ ਦੀ ਇਕ ਰਿਪੋਰਟ ਦੇ ਮੁਤਾਬਿਰਕ ਜਾਣਕਾਰੀ ਮਿਲ ਰਹੀ ਹੈ ਕਿ ਗੂਗਲ ਆਪਣੀਆਂ 2 ਸਮਾਰਟਵਾਚਿਜ਼ ਵੀ ਤਿਆਰ ਕਰ ਰਹੀ ਹੈ। ਇਸ ਸਾਲ ਨੈਕਸਸ ਸਮਾਰਟਫੋਨ ਲਾਂਚ ਹੋਣ ਤੋਂ ਕੁਝ ਸਮੇਂ ਬਾਅਦ ਇਹ ਐਂਡ੍ਰਾਇਡ ਓ. ਐੱਸ. ਬੇਸਡ ਸਮਾਰਟਵਾਚਿਜ਼ ਲਾਂਚ ਕੀਤੀਆਂ ਜਾਣਗੀਆਂ।
ਰਿਪੋਰਟ ਦੇ ਮੁਤਾਬਿਕ ਇਨ੍ਹਾਂ 2 ਸਮਾਰਟਵਾਚਿਜ਼ ''ਚੋਂ ਇਕ ਦਾ ਸਾਈਜ਼ ਦੂਸਰੀ ਤੋਂ ਵੱਡਾ ਹੋਵੇਗਾ ਤੇ ਫੀਚਰਜ਼ ਦੇ ਮਾਮਲੇ ''ਚ ਐੱਲ. ਟੀ. ਈ., ਜੀ. ਪੀ. ਐੱਸ., ਹਾਰਟ ਰੇਟ ਮਾਨੀਟਰ ਆਦਿ ਐਡ ਕੀਤੇ ਜਾਣਗੇ, ਉਥੇ ਹੀ ਛੋਟਾ ਮਾਡਲ ਕੀਮਤ ਤੇ ਫੀਚਰਜ਼ ਦੇ ਮਾਮਲੇ ''ਚ ਥੋੜਾ ਅਫੋਰਡੇਬਲ ਹੋਵੇਗਾ। ਇਨ੍ਹਾਂ ਘੜੀਆਂ ਦੇ ਕੋਡਨੇਮ ਸਵਾਰਡਫਿਸ਼ ਤੇ ਏਂਜਲਫਿਸ਼ ਹਨ।
ਏਂਜਲਫਿਸ਼ ਦਾ ਡਿਜ਼ਾਈਨ ਮੋਟੋ360 ਵਰਗਾ ਹੈ। ਇਸ ''ਚ 3 ਬਟਨ ਲੱਗੇ ਹੋਣਗੇ, 14 ਐੱਮ. ਐੱਮ. ਮੋਟਾਈ ਤੇ 43.5 ਐੱਮ. ਐੱਮ. ਡਾਇਆਮੀਟਰ ਹੋਵੇਗਾ। ਸਰਕਲ ਡਿਜ਼ਾਈਨ ਵਾਲੀ ਇਸ ਘੜੀ ''ਚ ਐੱਲ. ਟੀ. ਈ., ਜੀ. ਪੀ. ਐੱਸ., ਹਾਰਟ ਰੇਟ ਮਾਨੀਟਰ ਆਦਿ ਫੀਚਰ ਹੋਣਗੇ। ਉਥੇ ਹੀ ਸਵਾਰਡਫਿਸ਼ ਦਾ ਸਾਈਜ਼ (42 ਐੱਮ. ਐੱਮ. ਡਾਇਆ ਮੀਟਰ) ਛੋਟਾ ਹੋਵੇਗਾ। ਇਸ ਤੋਂ ਇਲਾਟਾ ਐੱਚ. ਟੀ. ਸੀ. ਵੱਲੋਂ ਬਣਾਇਆ ਗਿਆ ਨੈਕਸਸ ਇਸ ਸਾਲ ਸਿਤੰਬਰ ''ਚ ਲਾਂਚ ਹੋਣ ਦੀ ਉਂਮੀਦ ਕੀਤੀ ਗਈ ਹੈ।