Google Maps ਦੇ ਇਸ ਨਵੇਂ ਫੀਚਰ ਨਾਲ ਬਣਾਓ ਹੁਣ ਆਪਣੀ ਪਸੰਦੀਦਾ ਜਗ੍ਹਾਂ ਦੀ ਲਿਸਟ

02/14/2017 1:52:23 PM

ਜਲੰਧਰ: ਗੂਗਲ ਨੇ ਆਪਣੀ ਖਾਸ ''ਗੂਗਲ ਮੈਪ" ਐਪ ''ਚ ''ਲਿਸਟਸ'' ਫੀਚਰ ਨੂੰ ਪੇਸ਼ ਕਰ ਦਿੱਤਾ ਹੈ। ਭਾਰਤ ''ਚ ਇਸ ਦੇ ਉਪਲੱਬਧ ਹੋਣ ਦੀ ਘੋਸ਼ਣਾ ਵੀ ਕਰ ਦਿੱਤੀ ਹੈ। ਇਸ ਫੀਚਰ ਦੇ ਨਾਲ ਯੂਜ਼ਰਸ ਉਨ੍ਹਾਂ ਜਗ੍ਹਾਂ ਨੂੰ ਮਾਰਕ ਕਰ ਸਕਦੇ ਹਨ ਜਿਨ੍ਹਾਂ ਨੂੰ ਉਹ ਆਪਣੇ ਪਰਿਵਾਰ ਅਤੇ ਦੋਸਤਾਂ ਲਈ ਸੁਝਾਉਣਾ ਚਾਹੁੰਦੇ ਹਨ। ਕੰਪਨੀ ਦਾ ਕਹਿਣਾ ਹੈ ਕਿ ਇਹ ਐਪ ਐਂਡ੍ਰਾਇਡ ਅਤੇ ਆਈ. ਓ. ਐੱਸ ''ਤੇ ਮਿਲੇਗੀ।

 

ਸਰਚ ਦਿੱਗਜ ਨੇ ਮੇਲ ''ਚ ਭੇਜੇ ਗਏ ਬਿਆਨ ''ਚ ਕਿਹਾ ਹੈ ਕਿ ਹੁਣ ਭਾਰਤ ''ਚ ਗੂਗਲ ਮੈਪ ਇਸਤੇਮਾਲ ਕਰਨ ਵਾਲੇ ਲੋਕ ਜਗ੍ਹਾਂ ਦੀ ਲਿਸਟ ਬਣਾ ਸਕਦੇ ਹਨ। ਇਸ ਦੇ ਨਾਲ ਹੀ ਲਿਸਟ ਨੂੰ ਦੂੱਜਿਆ ਨਾਲ ਸ਼ੇਅਰ ਕਰਨ ਦੇ ਨਾਲ-ਨਾਲ ਆਪਣੇ ਦੋਸਤਾਂ ਅਤੇ ਪਰਿਵਾਰ ਨੂੰ ਵੀ ਫਾਲੋਅ ਕਰ ਸਕਦੇ ਹਨ। ਯੂਜ਼ਰ ਆਪਣੀ ਲਿਸਟ ਨੂੰ ਆਫਲਾਈਨ ਦੇਖਣ ਦੇ ਨਾਲ-ਨਾਲ ਐਡਿਟ ਵੀ ਕਰ ਸਕਣਗੇ। ਜੇਕਰ ਉਨ੍ਹਾਂ ਨੇ ਆਫਲਾਈਨ ਮੈਪ ਡਾਊਨਲੋਡ ਕੀਤਾ ਹੈ ਤਾਂ ਲਿਸਟ ''ਚ ਜੋੜੀ ਗਈ ਨਵੀਂ ਜਗ੍ਹਾਂ ਆਫਲਾਈਨ ਮੈਪ ''ਤੇ ਵੀ ਦਿਖਾਈ ਦੇਵੇਗੀ।

 

ਗੂਗਲ ਨੇ ਆਪਣੇ ਇਕ ਬਿਆਨ ''ਚ ਕਿਹਾ, '''' ਤੁਸੀਂ ਆਪਣੇ ਸੁਝਾਵਾ ਨੂੰ ਸ਼ੇਅਰ ਕਰਨ ਦੇ ਨਾਲ-ਨਾਲ ਹੀ ਜਗ੍ਹਾਂ ਦੀ ਲਿਸਟ ਬਣਾ ਸਕਦੇ ਹੋ। ਇਹ ਜਗ੍ਹਾਵਾਂ ਵੀਕ. ਐਂਡ ਗੇਟਵੇਅ ਜਾਂ ਫਿਰ ਖਾਣ-ਪੀਣ ਦੀ ਕੋਈ ਜਗ੍ਹਾਂ, ਫੈਸ਼ਨ ਬੂਟੀਕ ਵੀ ਹੋ ਸਕਦੀਆਂ ਹਨ।'''' ਗੂਗਲ ਦੇ ਮੁਤਾਬਕ ਇਸ ਲਿਸਟ ਨੂੰ ਬਣਾਉਣ ਦੇ ਦੋ ਤਰੀਕੇ ਹਨ। ਪਹਿਲਾਂ ਤਰੀਕਾ ਯੂਜ਼ਰ ਨੂੰ ਸਾਈਡ ਮੈਨੀਯੂ ''ਤੇ ਜਾਣਾ ਹੋਵੇਗਾ ਅਤੇ ਫਿਰ ਪਲੈਸੇਜ ''ਚ ਜਾ ਕੇ ਸੇਵਡ ਖੋਲ੍ਹਣ ਤੋਂ ਬਾਅਦ ਸਕ੍ਰੀਨ ਦੇ ਸੱਜੇ ਪਾਸ ਦੇ ਕੋਨੇ ਦੇ ਥੱਲੇ ਦਿੱਤੇ ਨੀਲੇ ਸਰਕਲ ''ਚ ਬਣੇ + ਸਾਈਨ ''ਤੇ ਕਲਿਕ ਕਰਨਾ ਹੋਵੇਗਾ। ਉਥੇ ਹੀ ਦੁੱਜਾ ਤਰੀਕਾ ਇਹ ਹੈ ਕਿਸੇ ਨਵੀਂ ਲਿਸਟ ''ਚ ਜੋੜੀ ਗਈ ਜਗ੍ਹਾਂ ਨੂੰ ਖੋਲ ਕੇ ਸੇਵ ''ਤੇ ਟਾਇਪ ਕਰੋ ਅਤੇ ਫਿਰ ਇਕ ਨਵੀਂ ਲਿਸਟ ਬਣਉਣ ਦੇ ਲਈ ਕ੍ਰੀਏਟ ਨੂੰ ਸਲੈਕਟ ਕਰੋ।


Related News