Google Maps ’ਚ ਆਇਆ ਨਵਾਂ ਫੀਚਰ, ਰਸਤਾ ਲੱਭਣ ’ਚ ਹੋਵੇਗੀ ਹੋਰ ਵੀ ਆਸਾਨੀ

Saturday, Nov 16, 2019 - 02:31 PM (IST)

Google Maps ’ਚ ਆਇਆ ਨਵਾਂ ਫੀਚਰ, ਰਸਤਾ ਲੱਭਣ ’ਚ ਹੋਵੇਗੀ ਹੋਰ ਵੀ ਆਸਾਨੀ

ਗੈਜੇਟ ਡੈਸਕ—ਸਰਚ ਇੰਜਣ ਕੰਪਨੀ ਗੂਗਲ ਯੂਜ਼ਰਸ ਨੂੰ ਆਪਣੇ ਪ੍ਰੋਡਕਟਸ ਦੀ ਵੱਡੇ ਰੇਂਜ ਆਫਰ ਕਰਦਾ ਹੈ। ਇਨ੍ਹਾਂ 'ਚ ਮੈਪ ਦਾ ਇਸਤੇਮਾਲ ਵੱਡੀ ਗਿਣਤੀ 'ਚ ਯੂਜ਼ਰਸ ਕਰਦੇ ਹਨ। ਨੈਵੀਗੇਸ਼ਨ ਨੂੰ ਆਸਾਨ ਬਣਾਉਣ ਲਈ ਗੂਗਲ ਇਸ ਐਪ 'ਚ ਲਗਾਤਾਰ ਅਪਡੇਟ ਲਿਆ ਕੇ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਹੁਣ ਗੂਗਲ ਨੇ ਇਸ ਮਸ਼ਹੂਰ ਐਪ 'ਚ ਨਵਾਂ ਫੀਚਰ ਜੋੜਿਆ ਹੈ। ਇਸ ਫੀਚਰ ਰਾਹੀਂ ਗੂਗਲ ਮੈਪ ਹੁਣ ਕਿਸੇ ਜਗ੍ਹਾ ਦਾ ਨਾਂ ਸਥਾਨਕ ਭਾਸ਼ਾ ਭਾਵ ਲੋਕਲ ਲੈਂਗਵੇਜ 'ਚ ਬੋਲ ਸਕਦਾ ਹੈ।

ਗੂਗਲ ਮੈਪ ਕਿਸੇ ਜਗ੍ਹਾ ਨੂੰ ਕਾਰ, ਬਾਈਕ ਜਾਂ ਪਬਲਿਕ ਟ੍ਰਾਂਸਪੋਰਟ 'ਚ ਨੈਵੀਗੇਟ ਕਰ ਸਕਦਾ ਹੈ। ਵੈਸੇ ਤਾਂ ਇਹ ਕਾਫੀ ਆਸਾਨ ਪ੍ਰੋਸੈਸਰ ਹੈ ਪਰ ਜੇਕਰ ਤੁਸੀਂ ਵਿਦੇਸ਼ 'ਚ ਹੋ ਅਤੇ ਤੁਹਾਨੂੰ ਸਥਾਨਕ ਨਾਮ ਨਾ ਪਤਾ ਹੋਣ ਕਾਰਨ ਜਗ੍ਹਾ ਲੱਭਣ 'ਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ 'ਚ ਤੁਹਾਨੂੰ ਕਾਫੀ ਦੇਰ ਇਧਰ-ਉਧਰ ਭਟਕਨਾ ਪੈ ਸਕਦਾ ਹੈ ਜਦ ਤਕ ਕੋਈ ਤੁਹਾਡੀ ਭਾਸ਼ਾ 'ਚ ਤੁਹਾਡੀ ਮਦਦ ਲਈ ਕੋਈ ਅਗੇ ਨਾ ਆਵੇ। ਹੁਣ ਗੂਗਲ ਮੈਪ ਤੁਹਾਡੀ ਇਸ ਸਮੱਸਿਆ ਨੂੰ ਦੂਰ ਕਰ ਸਕਦਾ ਹੈ। ਗੂਗਲ ਹੁਣ ਕਿਸੇ ਜਗ੍ਹਾ ਦਾ ਨਾਮ ਸਥਾਨਕ ਭਾਸ਼ਾ 'ਚ ਦੱਸ ਸਕਦਾ ਹੈ। 

ਕਿਵੇਂ ਕੰਮ ਕਰਦਾ ਹੈ ਇਹ ਫੀਚਰ
ਇਸ ਫੀਚਰ ਨੂੰ ਇਸਤੇਮਾਲ ਕਰਨ ਲਈ ਗੂਗਲ 'ਚ ਜਗ੍ਹਾ ਦੀ ਇਨਫਾਰਮੇਸ਼ਨ ਪਾਓ ਅਤੇ ਸਪੀਕਰ ਆਈਕਨ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਜਗ੍ਹਾ ਦਾ ਨਾਮ ਅਤੇ ਐਡਰੈੱਸ ਲੋਕਲ ਲੈਂਗਵੇਜ 'ਚ ਪਲੇਅ ਕਰੋ। ਇਸ ਫੀਚਰ ਰਾਹੀਂ ਮੈਪਸ ਤੁਹਾਡੀ ਲੋਕੇਸ਼ਨ ਮੁਤਾਬਕ ਲੋਕਲ ਲੈਂਗਵੇਜ ਨੂੰ ਪਿਕ ਕਰ ਸਕਦਾ ਹੈ।

50 ਭਾਸ਼ਾਵਾਂ ਦਾ ਸਪੋਰਟ
ਮੌਜੂਦਾ ਸਮੇਂ 'ਚ ਗੂਗਲ ਮੈਪਸ 50 ਭਾਸ਼ਾਵਾਂ ਸਪੋਰਟ ਕਰਦਾ ਹੈ। ਇਸ ਫੀਚਰ ਦਾ ਰੋਲ ਆਊਟ ਐਂਡ੍ਰਾਇਡ ਅਤੇ ਆਈ.ਓ.ਐੱਸ. ਡਿਵਾਈਸ ਲਈ ਸ਼ੁਰੂ ਕਰ ਦਿੱਤਾ ਗਿਆ ਹੈ। ਭਾਵ ਜਲਦ ਹੀ ਇਹ ਫੀਚਰ ਤੁਹਾਡੀ ਡਿਵਾਈਸ ਤਕ ਇਕ ਅਪਡੇਟ ਰਾਹੀਂ ਪਹੁੰਚ ਜਾਵੇਗਾ।


author

Karan Kumar

Content Editor

Related News