ਗੂਗਲ ਮੈਪਸ ''ਚ ਆਇਆ ਖਾਸ ਫੀਚਰ, ਹੁਣ ਵ੍ਹੀਲਚੇਅਰ ਲਈ ਮਿਲੇਗੀ ਅਨੁਕੂਲ ਥਾਂ ਦੀ ਜਾਣਕਾਰੀ

05/25/2020 10:49:39 AM

ਗੈਜੇਟ ਡੈਸਕ— ਗੂਗਲ ਨੇ ਅਪਾਹਜਾਂ ਲਈ ਗੂਗਲ ਮੈਪਸ 'ਚ ਇਕ ਖਾਸ ਫੀਚਰ ਸ਼ਾਮਲ ਕੀਤਾ ਹੈ। ਇਸ ਨਵੇਂ ਫੀਚਰ ਦਾ ਨਾਂ ਐਕਸੈਸੇਬਲ ਪਲੇਸਿਜ਼ ਹੈ। ਗੂਗਲ ਮੈਪਸ 'ਚ ਇਸ ਫੀਚਰ ਰਹੀਂ ਵ੍ਹੀਲਚੇਅਰ ਲਈ ਅਨੁਕੂਲ ਥਾਂ ਦੀ ਜਾਣਕਾਰੀ ਮਿਲੇਗੀ। ਇਸ ਤੋਂ ਇਲਾਵਾ ਅਪਾਹਜ ਇਹ ਵੀ ਪਤਾ ਲਗਾ ਸਕਣਗੇ ਕਿ ਕਿਹੜੇ ਹੋਲਟ ਜਾਂ ਰੈਸਟੋਰੈਂਟ 'ਚ ਵ੍ਹੀਲਚੇਅਰ ਸਣੇ ਦਾਖਣ ਹੋਣ ਦੀ ਸਹੂਲਤ ਹੈ। 



ਗੂਗਲ ਨੇ ਦੱਸਿਆ ਹੈ ਕਿ 130 ਮਿਲੀਅਨ ਅਪਾਹਜ ਅਜਿਹੇ ਹਨ ਜੋ ਵ੍ਹੀਲਚੇਅਰ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਨੂੰ ਇਸ ਫੀਚਰ ਰਾਹੀਂ ਘਰ ਬੈਠੇ ਜਾਣਕਾਰੀ ਮਿਲ ਜਾਵੇਗੀ ਕਿ ਉਨ੍ਹਾਂ ਕੋਲ ਵ੍ਹੀਲਚੇਅਰ ਲੈ ਕੇ ਜਾਣ ਲਈ ਅਨੁਕੂਲ ਥਾਵਾਂ ਕਿਹੜੀਆਂ ਹਨ। ਦੱਸ ਦੇਈਏ ਕਿ ਇਸ ਫੀਚਰ ਨੂੰ ਅਜੇ ਫਿਲਹਾਲ ਆਸਟ੍ਰੇਲੀਆ, ਜਪਾਨ, ਯੂ.ਕੇ. ਅਤੇ ਅਮਰੀਕਾ 'ਚ ਜਾਰੀ ਕੀਤਾ ਗਿਆ ਹੈ। ਉਮੀਦ ਹੈ ਕਿ ਕੰਪਨੀ ਜਲਦੀ ਹੀ ਇਸ ਫੀਚਰ ਨੂੰ ਹੋਰ ਦੇਸ਼ਾਂ 'ਚ ਵੀ ਮੁਹੱਈਆ ਕਰਵਾਏਗੀ।


Rakesh

Content Editor

Related News