ਗੂਗਲ ਦੀ ਨਵੀਂ ਸਹੂਲਤ, ਇਕ ਕੋਡ ਨਾ ਪਤਾ ਲੱਗੇਗੀ ਤੁਹਾਡੀ ਲੋਕੇਸ਼ਨ

5/29/2020 5:28:11 PM

ਗੈਜੇਟ ਡੈਸਕ— ਯਾਤਰਾ ਅਤੇ ਨੈਵੀਗੇਸ਼ਨ ਲਈ ਲਗਭਗ ਹਰ ਕੋਈ ਗੂਗਲ ਮੈਪਸ ਐਪ ਦੀ ਮਦਦ ਲੈਂਦਾ ਹੈ ਅਤੇ ਰੋਜ਼ਾਨਾ ਆਵਾਜਾਈ ਲਈ ਵੀ ਇਹ ਪਸੰਦੀਦਾ ਐਪ ਬਣ ਚੁੱਕੀ ਹੈ। ਇਸ ਐਪ ਦੀ ਵਰਤੋਂ ਕਰਨੀ ਹਮੇਸ਼ਾ ਹੀ ਅਸਾਨ ਰਹੀ ਹੈ। ਹਾਲਾਂਕਿ, ਗੂਗਲ ਇਕ ਤੋਂ ਬਾਅਦ ਇਕ ਨਵੀਆਂ ਸਹੂਲਤਾਂ ਐਪਲ 'ਚ ਜੋੜਦੀ ਰਹਿੰਦੀ ਹੈ, ਜਿਸ ਨਾਲ ਵਰਤੋਕਾਰਾਂ ਨੂੰ ਬਿਹਤਰ ਅਨੁਭਵ ਮਿਲ ਸਕੇ। ਇਸ ਤੋਂ ਇਲਾਵਾ ਲੋਕੇਸ਼ਨ ਸਾਂਝੀ ਕਰਨ ਵਾਲੇ ਫੀਚਰ ਦੀ ਵਰਤੋਂ ਵੀ ਹੁਣ ਕਾਫੀ ਵਧੀ ਹੈ ਅਤੇ ਵਰਤੋਂਕਾਰ ਬਾਕੀਆਂ ਦੇ ਨਾਲ ਆਪਣੀ ਲੋਕੇਸ਼ਨ ਇਸ ਦੀ ਮਦਦ ਨਾਲ ਸਾਂਝੀ ਕਰ ਸਕਦੇ ਹਨ। 

ਇੰਟਰਨੈੱਟ ਸਰਚ ਇੰਜਣ ਕੰਪਨੀ ਵਲੋਂ ਹੁਣ ਨਵੀਂ ਸਹੂਲਤ ਗੂਗਲ ਮੈਪਸ ਵਰਤੋਂਕਾਰਾਂ ਨੂੰ ਦਿੱਤੀ ਜਾ ਰਹੀ ਹੈ ਅਤੇ ਇਸ ਦਾ ਨਾਂ 'ਪਲੱਸ ਕੋਡ' ਹੈ। ਇਨ੍ਹਾਂ ਕੋਡਸ ਦੀ ਮਦਦ ਨਾਲ ਵਰਤੋਂਕਾਰ ਆਸਾਨੀ ਨਾਲ ਆਪਣਾ ਐਡਰੈੱਸ ਜਾਂ ਕੋਈ ਲੋਕੇਸ਼ਨ ਦੂਜਿਆਂ ਨਾਲ ਸਾਂਝੀ ਕਰ ਸਕਣਗੇ। ਇਸ ਵਿਚ ਵਰਤੋਕਾਰਾਂ ਦੀ ਲੋਕੇਸ਼ਨ ਦੇ ਹਿਸਾਬ ਨਾਲ 6 ਅੰਕਾਂ ਦਾ ਇਕ ਕੋਡ ਤਿਆਰ ਹੋ ਜਾਵੇਗਾ, ਜਿਸ ਨੂੰ ਸਾਂਝਾ ਕੀਤਾ ਜਾ ਸਕੇਗਾ। ਅਜਿਹੇ 'ਚ ਉਨ੍ਹਾਂ ਥਾਵਾਂ 'ਤੇ ਵੀ ਲੋਕ ਅਸਾਨੀ ਨਾਲ ਪਹੁੰਚ ਸਕਣਗੇ, ਜਿਨ੍ਹਾਂ ਦਾ ਪੱਕਾ ਪਤਾ ਜਾਂ ਫਲੈਟ ਨੰਬਰ ਨਹੀਂ ਹੈ। 

ਕੋਡ ਨਾਲ ਮਿਲੇਗੀ ਲੋਕੇਸ਼ਨ
ਐਂਡਰਾਇਡ ਉਪਭੋਗਤਾਵਾਂ ਲਈ ਨਵੀਂ ਸਹੂਲਤ ਅਗਲੇ ਕੁਝ ਹਫਤਿਆਂ 'ਚ ਜਾਰੀ ਕਰ ਦਿੱਤੀ ਜਾਵੇਗੀ। ਇਸ ਦੀ ਵਰਤੋਂ ਕਰਨ ਲਈ ਮੈਪਸ ਐਪ ਦਾ ਨਵਾਂ ਵਰਜ਼ਨ ਇੰਸਟਾਲ ਕਰਨਾ ਪਵੇਗਾ। ਉਪਭੋਗਤਾਵਾਂ ਨੂੰ ਉਨ੍ਹਾਂ ਦਾ ਨਿੱਜੀ 'ਪਲੱਸ ਕੋਡ' ਮੈਪ 'ਤੇ ਆਪਣੀ ਲੋਕੇਸ਼ਨ ਲਈ ਦਿਖਾਏ ਜਾ ਰਹੇ ਨੀਲੇ ਬਿੰਦੂ 'ਤੇ ਟੈਪ ਕਰਨ 'ਤੇ ਦਿਖਾਈ ਦੇਵੇਗਾ। ਇਸ ਕੋਡ ਨੂੰ ਕਿਸੇ ਨਾਲ ਸਾਂਝਾ ਕੀਤਾ ਜਾ ਸਕੇਗਾ ਅਤੇ ਗੂਗਲ ਮੈਪਸ ਤੋਂ ਇਲਾਵਾ ਗੂਗਲ ਸਰਚ ਵਿੰਡੋ 'ਚ ਵੀ ਇਹ ਕੋਡ ਐਂਟਰ ਕਰਨ 'ਤੇ ਤੁਹਾਡੀ ਲੋਕੇਸ਼ਨ ਸਾਹਮਣੇ ਵਾਲੇ ਨੂੰ ਮਿਲ ਜਾਵੇਗੀ। 

ਆਫਲਾਈਨ ਵੀ ਮਿਲਣਗੇ ਕੋਡ
ਗੂਗਲ ਨੇ ਕਿਹਾ ਕਿ ਇਕ ਪਲੱਸ ਕੋਡ ਸਧਾਰਣ ਅੱਖਰ ਕੋਡ ਹੈ, ਜਿਸ ਨੂੰ ਕਿਸੇ ਲੋਕੇਸ਼ਨ ਨਾਲ ਕੰਬਾਈਨ ਕੀਤਾ ਜਾ ਸਕਦਾ ਹੈ। ਇਹ ਕਿਸੇ ਪੱਕੇ ਪਤੇ ਦੀ ਤਰ੍ਹਾਂ ਹੈ ਪਰ ਇਕ ਛੋਟੇ ਕੋਡ ਦੀ ਸ਼ਕਲ 'ਚ ਹੁੰਦੇ ਹਨ। ਜੇਕਰ ਉਪਭੋਗਤਾ ਕਿਸੇ ਹੋਰ ਲੋਕੇਸ਼ਨ ਦਾ ਪਲੱਸ ਕੋਡ ਪਤਾ ਕਰਨਾ ਚਾਹੁਣ, ਜਿਥੇ ਉਹ ਮੌਜੂਦ ਨਹੀਂ ਹਨ ਤਾਂ ਮੈਪ 'ਤੇ ਇਕ ਪਿਨ ਲਗਾਉਣ ਤੋਂ ਬਾਅਦ ਕਿਸੇ ਲੋਕੇਸ਼ਨ ਦਾ ਪਲੱਸ ਕੋਡ ਪਤਾ ਕੀਤਾ ਜਾ ਸਕੇਗਾ। ਗੂਗਲ ਦਾ ਕਹਿਣਾ ਹੈ ਕਿ ਪਲੱਸ ਕੋਡ ਆਫਲਾਈਨ ਵੀ ਮੁਹੱਈਆ ਹੋਣਗੇ ਅਤੇ ਇਹ ਸਿਸਟਮ ਓਪਨ ਸੋਰਸ ਤਕਨੀਕ 'ਤੇ ਬੇਸਡ ਹੈ।


Rakesh

Content Editor Rakesh