ਗੂਗਲ ਦਾ flood alerts, ਹੜ੍ਹ ਦੌਰਾਨ ਲੋਕਾਂ ਦੀ ਜਾਨ ਬਚਾਉਣ ’ਚ ਮਿਲੇਗੀ ਮਦਦ
Wednesday, Sep 26, 2018 - 01:40 PM (IST)
ਗੈਜੇਟ ਡੈਸਕ– ਗੂਗਲ ਨੇ ਭਾਰਤ ’ਚ ਹੜ੍ਹ ਦਾ ਪੂਰਵ ਅਨੁਮਾਨ ਲਗਾਉਣ ਅਤੇ ਲੋਕਾਂ ਦੀ ਜਾਨ ਬਚਾਉਣ ਲਈ ਅਹਿਮ ਕਦਮ ਚੁੱਕਿਆ ਹੈ। ਕੰਪਨੀ ਨੇ ਭਾਰਤ ’ਚ AI-ਪਾਵਰਡ ਫਲੱਡ ਅਲਰਟਸ ਲਾਂਚ ਕੀਤਾ ਹੈ। ਇਸ ਤਹਿਤ ਬਿਹਤਰ ਫੋਰਕਾਸਟ ਮਾਡਲ ਨੂੰ ਤਿਆਰ ਕੀਤਾ ਗਿਆ ਹੈ ਜੋ ਲੋਕਾਂ ਨੂੰ ਹੜ੍ਹ ਆਉਣ ’ਤੇ ਗੂਗਲ ਪਬਲਿਕ ਅਲਰਟਸ ਰਾਹੀਂ ਪਹਿਲਾਂ ਹੀ ਇਸ ਦੀ ਜਾਣਕਾਰੀ ਦੇਣ ’ਚ ਮਦਦ ਕਰੇਗਾ।
ਇਸ ਮਾਡਲ ਨੂੰ ਤਿਆਰ ਕਰਨ ਲਈਗੂਗਲ ਨੇ ਨਦੀ ਦੇ ਪੱਧਰ ਅਤੇ ਇਲਾਕੇ ਦੀ ਉਚਾਈ ਆਦਿ ਦੀ ਜਾਣਕਾਰੀ ਨੂੰ ਇਸ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਮਾਡਲ ’ਚ ਦਿਖਾਏ ਗਏ ਮੈਪਸ ਨੂੰ ਹਜ਼ਾਰਾਂ ਸਿਮੁਲੇਸ਼ੰਸ ’ਤੇ ਆਧਾਰਿਤ ਤਿਆਰ ਕੀਤਾ ਗਿਆ ਹੈ। ਅਜਿਹੇ ’ਚ ਜਦੋਂ ਅਸਲ ’ਚ ਹੜ੍ਹ ਆਏਗਾ ਉਦੋਂ ਹੀ ਇਹ ਸਿਸਟਮ ਅਲਰਟ ਦੇਵੇਗਾ। ਕੰਪਨੀ ਦਾ ਦਾਅਵਾ ਹੈ ਕਿ ਸਾਡੇ ਮਾਡਲਸ ਹਾਇਰ ਰੈਜ਼ੋਲਿਊਸ਼ਨ ’ਚ ਸਟੀਕਤਾ ਨਾਲ ਸਹੀ ਜਾਣਕਾਰੀ ਨੂੰ ਤੁਹਾਡੇ ਤਕ ਪਹੁੰਚਾਉਣਗੇ।

ਆਸਾਨੀ ਨਾਲ ਪਤਾ ਚੱਲੇਗਾ ਕਿਸ ਪਾਸੇ ਵਧ ਰਿਹਾ ਹੈ ਪਾਣੀ
ਗੂਗਲ ਨੇ ਦੱਸਿਆ ਹੈ ਕਿ ਇਕ ਲੋਕੇਸ਼ਨ ਦੇ ਸੈਂਕੜੇ-ਹਜ਼ਾਰਾਂ ਸਿਮੁਲੇਸ਼ੰਸ ਤਿਆਰ ਕੀਤੇ ਗਏ ਹਨ। ਇਨ੍ਹਾਂ ਸਿਮੁਲੇਸ਼ੰਸ ਦੀ ਮਦਦ ਨਾਲ ਹੜ੍ਹ ਕਿਥੋਂ ਸ਼ੁਰੂ ਹੋਇਆ ਹੈ ਅਤੇ ਕਿਸ ਪਾਸੇ ਪਾਣੀ ਵਧ ਰਿਹਾ ਹੈ ਇਸ ਦੀ ਸਹੀ ਜਾਣਕਾਰੀ ਮਿਲੇਗੀ। ਇਸ ਤੋਂ ਇਲਾਵਾ ਘਟਨਾ ਦੀ ਗੰਭੀਰਤਾ ਸਮਝਣ ’ਚ ਵੀ ਇਹ ਤਕਨੀਕ ਕਾਫੀ ਮਦਦ ਕਰੇਗੀ।
ਹਰ ਸਾਲ ਹੜ੍ਹ ਕਾਰਨ ਹੋ ਰਿਹੈ ਅਰਬਾਂ ਡਾਲਰ ਦਾ ਨੁਕਸਾਨ
ਗੂਗਲ ਨੇ ਕਿਹਾ ਹੈ ਕਿ ਪਿਛਲੇ 20 ਸਾਲਾਂ ਤੋਂ ਗੂਗਲ ਸਰਚ ਲੋਕਾਂ ਨੂੰ ਸਹੀ ਜਾਣਕਾਰੀ ਦੇ ਰਹੀ ਹੈ। ਸੰਕਟ ਦੇ ਸਮੇਂ ਕ੍ਰਿਆਸ਼ੀਲ ਜਾਣਕਾਰੀ ਹਮੇਸ਼ਾ ਮਹੱਤਵਪੂਰਨ ਹੁੰਦੀ ਹੈ, ਅਜਿਹੇ ’ਚ ਗੂਗਲ ਦਾ ਨਵਾਂ ਫੀਚਰ ਬਹੁਤ ਕੰਮ ਆਏਗਾ। ਹੜ੍ਹ ਦੁਨੀਆ ਭਰ ’ਚ ਵਿਨਾਸ਼ਕਾਰੀ ਕੁਦਰਤੀ ਆਫਤ ਹੈ। ਅਨੁਮਾਨ ਹੈ ਕਿ ਹਰ ਸਾਲ ਦੁਨੀਆ ਭਰ ’ਚ 250 ਮਿਲੀਅਨ ਲੋਕ ਹੜ੍ਹ ਨਾਲ ਪ੍ਰਭਾਵਿਤ ਹੁੰਦੇ ਹਨ ਅਤੇ ਅਰਬਾਂ ਡਾਲਰਾਂ ਦਾ ਨੁਕਸਾਨ ਹੋ ਜਾਂਦਾ ਹੈ।
ਸਰਕਾਰ ਨੂੰ ਮਿਲੇਗੀ ਮਦਦ
AI ਯਾਨੀ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਕਾਫੀ ਬਿਹਤਰੀਨ ਟੈਕਨਾਲੋਜੀ ਕਿਹਾ ਜਾਂਦਾ ਹੈ। ਇਸ ਦੀ ਮਦਦ ਨਾਲ ਸਰਕਾਰ ਨੂੰ ਆਪਣੇ ਰਿਸੋਰਸਿਜ਼ ਨੂੰ ਸਹੀ ਤਰੀਕੇ ਨਾਲ ਐਲੋਕੇਟ ਕਰਨ ਅਤੇ ਪਲਾਨ ਬਣਾਉਣ ’ਚ ਮਦਦ ਮਿਲੇਗੀ। ਆਉਣ ਵਾਲੇ ਸਮੇਂ ’ਚ ਕੁਦਰਤੀ ਆਫਤਾਂ ਜਿਵੇਂ- ਸੁਨਾਮੀ, ਸੋਕਾ ਅਤੇ ਜੰਗਲ ਦੀ ਅੱਗ ਨੂੰ ਕੰਟਰੋਲ ਕਰਨ ’ਚ ਇਹ ਤਕਨੀਕ ਮਦਦਗਾਰ ਸਾਬਤ ਹੋਵੇਗੀ।
