ਗੂਗਲ ਨੇ ਭਾਰਤ ''ਚ ਲਾਂਚ ਕੀਤਾ Play Music store
Wednesday, Sep 28, 2016 - 05:03 PM (IST)

ਜਲੰਧਰ : ਗੂਗਲ ਨੇ ਆਫਿਸ਼ੀਅਲੀ ਅਨਾਊਂਸਮੈਂਟ ਕਰ ਕੇ ਪਲੇਅ ਮਿਊਜ਼ਿਕ ਸਟੋਰ ਨੂੰ ਲਾਂਚ ਕਰ ਦਿੱਤਾ ਹੈ। ਜੇ ਤੁਸੀਂ ਵੀ ਆਨਲਾਈਨ ਗਾਣੇ ਸੁਣਨ ਦੇ ਸ਼ੌਕੀਨ ਹੋ ਤਾਂ ਗੂਗਲ ਦੇ ਇਸ ਮਿਊਜ਼ਿਕ ਸਟੋਰ ਤੋਂ ਵੈਧ ਤਰੀਕੇ ਨਾਲ ਗਾਣੇ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਤੁਹਾਨੂੰ ਸਬਸਕ੍ਰਿਪਸ਼ਨ ਦੀ ਸੁਵਿਧਾ ਵੀ ਮਿਲੇਗੀ ਤੇ ਕੁਝ ਪੈਸੇ ਚੁਕਾ ਕੇ ਤੁਸੀਂ ਪੂਰੇ ਮਹੀਨੇ ਲਈ ਅਨਲਿਮਟਿਡ ਮਿਊਜ਼ਿਕ ਟ੍ਰੈਕਸ ਨੂੰ ਸਟ੍ਰੀਮ ਕਰ ਸਕਦੇ ਹੋ।
ਗੂਗਲ ਪਲੇਅ ਮਿਊਜ਼ਿਕ ਸਟੋਰ ਦੀ ਮਦਦ ਨਾਲ ਤੁਸੀਂ ਆਫਿਸ਼ੀਅਲੀ ਗਾਣੇ ਖਰੀਦ ਸਕੋਗੇ ਜਿਸ ''ਚ ਇਕ ਗਾਣੇ ਦੀ ਕੀਮਤ 15 ਰੁਪਏ ਹੋਵੇਗੀ। ਜੇ ਤੁਸੀਂ ਪੂਰੀ ਐਲਬਮ ਖਰੀਦਣਾ ਚਾਹੁੰਦੇ ਹੋ ਤਾਂ ਇਸ ਲਈ ਤੁਹਾਨੂੰ 75 ਤੋਂ 150 ਰੁਪਏ ਖਰਚਨੇ ਪੈਣਗੇ। ਇਸ ਮਿਊਜ਼ਿਕ ਸਟੋਰ ''ਚ ਤੁਹਾਨੂੰ ਕਿਸੇ ਇਕ ਦੇਸ਼ ਦਾ ਨਹੀਂ ਬਲਕਿ ਅਨਲਿਮਟਿਡ ਕੰਟੈਂਟ ਮਿਲਦਾ ਹੈ।
ਗੂਗਲ ਪਲੇਅ ਮਿਊਜ਼ਿਕ ਦੀ ਹੋਮ ਸਕ੍ਰੀਨ ''ਤੇ ਅਲੱਗ-ਅਲੱਗ ਸੈਕਸ਼ਨ ਮੌਜੂਦ ਹਨ, ਜਿਨ੍ਹਾਂ ''ਚ ਤੁਹਾਨੂੰ ਟਾਪ ਸਾਂਗਸ, ਨਵੇਂ ਰਿਲੀਜ਼ ਹੋਏ ਗਾਣੇ, ਡੈਵੋਸ਼ਨਲ, ਇੰਡੀ ਪਾਪ, ਇੰਟਰਨੈਸ਼ਨਲ ਮਿਊਜ਼ਿਕ ਦੇ ਨਾਲ ਭਾਰਤੀ ਭਾਸ਼ਾਵਾਂ ''ਚ ਮਿਊਜ਼ਿਕ ਕੈਟਾਗਿਰੀਆਂ ਸ਼ਾਮਿਲ ਹਨ। ਗੂਗਲ ਪਲੇਅ ਮਿਊਜ਼ਿਕ ਸਟੋਰ ਤੋਂ ਗਾਣੇ ਖਰੀਦਣਾ ਗੂਗਲ ਪਲੇਅ ਸਟੋਰ ਤੋਂ ਐਪਸ, ਗੇਮਸ ਆਦਿ ਖਰੀਦਣ ਵਰਗਾ ਹੈ।