ਗੂਗਲ ’ਤੇ ਖੁਦ ਨੂੰ ਸਰਚ ’ਚ ਲਿਆਉਣ ਲਈ ਬਣਾਓ ਵਰਚੁਅਲ Visiting Card, ਇਹ ਹੈ ਤਰੀਕਾ

08/11/2020 2:01:31 PM

ਗੈਜੇਟ ਡੈਸਕ– ਗੂਗਲ ਨੇ ਆਪਣੇ ਭਾਰਤੀ ਉਪਭੋਗਤਾਵਾਂ ਲਈ ਖ਼ਾਸ ਸਰਵਿਸ 'People cards' ਦੀ ਸ਼ੁਰੂਆਤ ਕੀਤੀ ਹੈ। ਇਸ ਫੀਚਰ ਦੀ ਮਦਦ ਨਾਲ ਉਪਭੋਗਤਾ ਗੂਗਲ ਸਰਚ ’ਚ ਆਉਣ ਲਈ ਖੁਦ ਨੂੰ ਐਡ ਕਰ ਸਕਦੇ ਹਨ। ਇਸ ਨਵੀਂ ਸੇਵਾ ਨਾਲ ਤੁਸੀਂ ਆਪਣਾ ਵਰਚੁਅਲ ਵਿਜ਼ੀਟਿੰਗ ਕਾਰਡ ਬਣਾ ਸਕਦੇ ਹੋ, ਜਿਸ ਨਾਲ ਲੋਕਾਂ ਨੂੰ ਤੁਹਾਨੂੰ ਗੂਗਲ ’ਤੇ ਸਰਚ ਕਰਨ ’ਚ ਆਸਾਨੀ ਹੋਵੇਗੀ। ਵਰਚੁਅਲ ਵਿਜ਼ੀਟਿੰਗ ਕਾਰਡ ਰਾਹੀਂ ਯੂਜ਼ਰ ਗੂਗਲ ਸਰਚ ’ਚ ਆਪਣੀ ਵੈੱਬਸਾਈਟ, ਸੋਸ਼ਲ ਮੀਡੀਆ ਹੈਂਡਲ ਅਤੇ ਦੂਜੀ ਜਾਣਕਾਰੀ ਸਾਂਝੀ ਕਰ ਸਕਣਗੇ। 

ਗੂਗਲ ਦੇ ਸਰਚ ਪ੍ਰੋਡਕਟ ਮੈਨੇਜਰ ਲੈਰੇਨ ਕਲਾਰਕ ਨੇ ਕਿਹਾ ਕਿ ਇਹ ਸੁਵਿਧਾ ਭਾਰਤ ’ਚ ਉਨ੍ਹਾਂ ਲੋਕਾਂ ਦੇ ਨਾਂ ਨੂੰ ਸਰਚ ਕਰਨ ਲਈ ਲਾਂਚ ਕੀਤੀ ਜਾ ਰਹੀ ਹੈ ਜੋ ਜਾਂ ਤਾਂ ਇਕੱਲੇ ਕੰਮ ਕਰਦੇ ਹਨ ਜਾਂ ਕੋਈ ਵਪਾਰ ਚਲਾਉਂਦੇ ਹਨ। ਕੰਪਨੀ ਇਸ ਸੇਵਾ ਨੂੰ ਫਿਲਹਾਲ ਸਿਰਫ ਮੋਬਾਇਲ ਗਾਹਕਾਂ ਲਈ ਹੀ ਪੇਸ਼ ਕਰ ਰਹੀ ਹੈ। ਇਸ ਦਾ ਮਤਲਬ ਇਹ ਹੈ ਕਿ ਤੁਹਾਨੂੰ ਆਪਣੀ ਪਬਲਿਕ ਪ੍ਰੋਫਾਈਲ ਬਣਾਉਣ ਲਈ ਆਪਣੇ ਮੋਬਾਇਲ ਡਿਵਾਈਸ ਤੋਂ ਗੂਗਲ ਅਕਾਊਂਟ ’ਚ ਲਾਗ-ਇਨ ਕਰਨਾ ਹੋਵੇਗਾ।

 

ਇੰਝ ਬਣਾਓ People Card
- People Card ਬਣਾਉਣਾ ਬਹੁਤ ਆਸਾਨ ਹੈ। ਸ਼ੁਰੂ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਤੁਹਾਨੂੰ ਗੂਗਲ ਅਕਾਊਂਟ ’ਚ ਲਾਗ-ਇਨ ਕਰਨਾ ਹੋਵੇਗਾ।

- ਇਸ ਤੋਂ ਬਾਅਦ ਤੁਹਾਨੂੰ ਆਪਣਾ ਨਾਂ ਗੂਗਲ ਸਰਚ ’ਚ ਟਾਈਪ ਕਰਨਾ ਹੋਵੇਗਾ ਜਾਂ ਫਿਰ ‘Add me to Search’ ’ਤੇ ਟੈਪ ਕਰਨਾ ਹੋਵੇਗਾ। ਫਿਰ ਇਥੇ ‘Get Started’ ’ਤੇ ਟੈਪ ਕਰੋ।

- ਟੈਪ ਕਰਨ ਤੋਂ ਬਾਅਦ ਗੂਗਲ ਤੁਹਾਡਾ ਫੋਨ ਨੰਬਰ ਮੰਗੇਗਾ। ਨੰਬਰ ਨੂੰ 6 ਡਿਜੀਟ ਵਾਲੇ ਕੋਡ ਨਾਲ ਵੈਰੀਫਾਈ ਕਰਨਾ ਹੋਵੇਗਾ ਜੋ ਐਂਟਰ ਕੀਤੇ ਗਏ ਮੋਬਾਇਲ ਨੰਬਰ ’ਤੇ ਆਏਗਾ। 

- ਇਸ ਤੋਂ ਬਾਅਦ ਗੂਗਲ ਤੁਹਾਨੂੰ ਇਕ ਫਾਰਮ ਦੇਵੇਗਾ। ਇਸ ਵਿਚ ਤੁਹਾਨੂੰ ਪਬਲਿਕ ਪ੍ਰੋਫਾਈਲ ਬਣਾਉਣ ਲਈ ਜ਼ਰੂਰੀ ਜਾਣਕਾਰੀਆਂ ਦੇਣਗੀਆਂ ਹੋਣਗੀਆਂ। ਇਥੇ ਤੁਹਾਨੂੰ ਆਪਣੇ ਕੰਮ, ਪੜਾਈ ਤੋਂ ਇਲਾਵਾ ਹੋਰ ਵੀ ਕਈ ਜਾਣਕਾਰੀ ਭਰਨ ਦੀ ਸੁਵਿਧਾ ਦਿੱਤੀ ਜਾਂਦੀ ਹੈ। 

ਗੂਗਲ ਦਾ ਕਹਿਣਾ ਹੈ ਕਿ ਇਸ ਸਰਵਿਸ ਰਾਹੀਂ ਉਹ ਪਬਿਕ ਤਕ ਸਹੀ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੰਪਨੀ ਇਸ ਸਰਵਿਸ ਰਾਹੀਂ ਹਿਊਮਨ ਰੀਵਿਊ ਅਤੇ ਆਟੋਮੇਟਿਡ ਤਕਨੀਕ ਦਾ ਇਸਤੇਮਾਲ ਕਰਕੇ ਗੂਗਲ ਦੀ ਪਾਲਿਸੀ ਦਾ ਉਲੰਘਣ ਕਰਨ ਵਾਲੇ ਕੰਟੈਂਟ ’ਤੇ ਰੋਕ ਲਗਾਉਣ ਵਾਲੀ ਹੈ। People card ਦੇ ਗਲਤ ਇਸਤੇਮਾਲ ਤੋਂ ਬਚਣ ਲਈ ਗੂਗਲ ਨੇ ਇਕ ਅਕਾਊਂਟ ਲਈ ਇਕ ਹੀ People card ਬਣਾਉਣ ਦੀ ਸੁਵਿਧਾ ਦਿੱਤੀ ਹੈ। 


Rakesh

Content Editor

Related News