ਡਿਵੈੱਲਪਰਾਂ ਨੂੰ VR App ਬਣਾਉਣ ਲਈ ਸੱਦਾ ਦੇ ਰਹੀ ਹੈ ਗੂਗਲ

09/27/2016 1:12:10 PM

ਜਲੰਧਰ- ਗੂਗਲ ਨੇ ਡੇਡ੍ਰੀਮ ਨੂੰ ਪੇਸ਼ ਕੀਤਾ ਹੈ, ਇਹ ਵਰਚੁਅਲ ਰਿਆਲਿਟੀ ਪਲੇਟਫਾਰਮ ਹੈ ਜਿਸ ਦਾ ਜ਼ਿਕਰ ਆਈ/ਓ ਕਾਨਫਰੰਸ ''ਚ ਕੀਤਾ ਗਿਆ ਸੀ। ਡੇਡ੍ਰੀਮ ਡਿਵੈੱਲਪਰ ਕਿੱਟ ਨਾਲ ਡਿਵੈੱਲਪਰ ਵੀ.ਆਰ. ਐਪਸ ਬਣਾ ਸਕਣਗੇ। 
ਐਪ ਡਿਵੈੱਲਪ ਕਰਨ ਲਈ ਡਿਵੈੱਲਪਰਾਂ ਕੋਲ ਹਾਰਡਵੇਅਰ ਦੇ ਰੂਪ ''ਚ ਨੈਕਸਸ 6ਪੀ ਫੋਨ (ਐਂਡ੍ਰਾਇਡ ਐੱਨ ''ਤੇ ਚੱਲ ਰਿਹਾ ਹੋਵੇ), ਵੀ.ਆਰ. ਸਪੋਰਟ ਲਈ ਇਸ ਸਮੇਂ ਸਿਰਫ ਗੂਗਲ ਦਾ ਫੋਨ ਹੋਣਾ ਚਾਹੀਦਾ ਹੈ, ਇਕ ਹੋਰ ਐਂਡ੍ਰਾਇਡ ਫੋਨ ਜਿਸ ਵਿ ਗਾਇਰੋਸਕੋਪ ਹੋਵੇ ਤੇ ਐਂਡ੍ਰਾਇਡ ਕਿਟਕੈਟ ''ਤੇ ਅਤੇ ਉਸ ਤੋਂ ਉੱਪਰ ਦੇ ਵਰਜ਼ਨ ''ਤੇ ਚੱਲੇ, ਇਹ ਸਬ ਚਾਹੀਦਾ ਹੈ। ਇਸ ਤੋਂ ਬਾਅਦ ਡਿਵੈੱਲਪਰਾਂ ਕੋਲ ਵੀ.ਆਰ. ਹੈੱਡਸੈੱਟ ਹੋਣੇ ਚਾਹੀਦੇ ਹਨ ਜੋ ਕਾਰਡਬੋਰਡ ਦੇ ਕੰਪੈਟੇਬਲ ਹੋਵੇ। 
ਜੇਕਰ ਤੁਹਾਡੇ ਕੋਲ ਹੈ ਇਹ ਸਮਾਰਟਫੋਨ ਤਾਂ ਫ੍ਰੀ ਮਿਲੇਗਾ iPhone 7
ਨੈਕਸਸ 6ਪੀ ਨੂੰ ਗਾਇਰੋਸਕੋਪ ਦੇ ਨਾਲ ਕੰਟਰੋਲ ਫੋਨ ਨੂੰ ਬਲੂਟੁਥ ਨਾਲ ਪੇਅਰ ਕਰ ਸਕਦੇ ਹੋ। ਗੂਗਲ ਨੇ ਕੰਟਰੋਲ ਐਮੁਲੇਟਰ ਸਾਫਟਵੇਅਰ ਨੂੰ ਰਿਲੀਜ਼ ਕੀਤਾ ਹੈ ਜਿਸ ਦੀ ਲੋੜ ਕੰਟਰੋਲਰ ਫੋਨ ਦੇ ਨਾਲ ਹੁੰਦੀ ਹੈ। ਫਿਲਹਾਲ ਵੀ.ਆਰ. ਐੱਸ.ਡੀ.ਕੇ. ਦੋ ਪਲੇਟਫਾਰਮਾਂ ”nity ਅਤੇ 1ndroid S4K ਦੇ ਰੂਪ ''ਚ ਉਪਲੱਬਧ ਹੈ।

Related News