ਗੂਗਲ ਨੇ ਇਸ ਮਹਾਨ ਵਿਗਿਆਨੀ ਦੇ ਜਨਮਦਿਨ ''ਤੇ ਪੇਸ਼ ਕੀਤਾ ਡੂਡਲ
Tuesday, Jun 14, 2016 - 12:08 PM (IST)

ਜਲੰਧਰ- ਹਾਲ ਹੀ ''ਚ ਗੂਗਲ ਨੇ ਸ਼ੁਰੂ ਹੋਏ ਐੱਨ.ਐੱਫ. ਐੱਲ. 2016 ਲਈ ਡੂਡਲ ਪੇਸ਼ ਕੀਤਾ ਸੀ। ਅੱਜ ਆਸਟ੍ਰੇਲੀਆ ਦੇ ਮਹਾਨ ਜੀਵਵਿਗਿਆਨੀ ਅਤੇ ਚਿਕਿਤਸ ਕਾਰਲ ਲੈਂਡਸਟੀਨਰ ਦਾ 148ਵਾਂ ਜਨਮਦਿਨ ਹੈ ਜਿਸ ਮੌਕੇ ਗੂਗਲ ਨੇ ਆਪਣਾ ਡੂਡਲ ਆਸਟ੍ਰੇਲੀਆ ਦੇ ਮਹਾਨ ਜੀਵਵਿਗਿਆਨੀ ਅਤੇ ਚਿਕਿਤਸ ਨੂੰ ਦਰਸਾਉਣ ਲਈ ਬਣਾਇਆ ਹੈ। ਆਸਟ੍ਰੀਅਨ-ਅਮੈਰੀਕਨ ਬਾਇਓਲੋਜਿਸਟ ਵੱਲੋਂ 1900 ''ਚ ਚਾਰ ਤਰ੍ਹਾਂ ਦੇ ਬਲੱਡ ਟਾਈਪ ਨੂੰ ਡਿਸਕਵਰ ਕੀਤਾ ਸੀ ਜਿਨ੍ਹਾਂ ''ਚ ਏ., ਬੀ., ਏ.ਬੀ., ਅਤੇ ਓ. ਸ਼ਾਮਿਲ ਹਨ।
ਇਸ ਡਿਸਕਵਰੀ ਤੋਂ ਬਾਅਦ ਮਰੀਜਾਂ ਦੇ ਸਰੀਰ ''ਚ ਖੂਨ ਚੜ੍ਹਾਉਣਾ ਆਸਾਨ ਹੋ ਗਿਆ। ਇਸ ਤੋਂ ਪਹਿਲਾਂ ਇਹ ਕੰਮ ਕਿਸੇ ਮਨੱਖ ਦੇ ਜੀਵਨ ਨੂੰ ਖਤਰੇ ''ਚ ਪਾਉਣ ਵਰਗਾ ਸੀ। ਸਾਲ 1909 ''ਚ ਉਨ੍ਹਾਂ ਨੇ ਵਿਗਿਆਨੀ ਇਰਵਿਨ ਪਾਪਰ ਦੇ ਨਾਲ ਮਿਲ ਕੇ ਪੋਲੀਓ ਵਾਇਰਸ ਦੀ ਖੋਜ ਕੀਤੀ ਸੀ। ਸਾਲ 1930 ''ਚ ਉਨ੍ਹਾਂ ਨੂੰ ਮੈਡਿਸਿਨ ਦੇ ਖੇਤਰ ''ਚ ਨੋਬਲ ਇਨਾਮ ਦਿੱਤਾ ਗਿਆ। ਉਨ੍ਹਾਂ ਨੂੰ ਟ੍ਰਾਂਸਫਿਊਜ਼ਨ ਮੈਡਿਸਿਨ ਦਾ ਜਨਕ ਮੰਨਿਆ ਜਾਂਦਾ ਹੈ।