ਇਹ ਗੇਮ ਦੇ ਨਾਲ ਗੂਗਲ ਮਨਾ ਰਿਹੈ Halloween
Monday, Oct 31, 2016 - 02:02 PM (IST)

ਜਲੰਧਰ : ਗੂਗਲ ਨੇ ਹੈਲੋਈਨ ਦੇ ਤਿਉਹਾਰ ਨੂੰ ਬਹੁਤ ਹੀ ਵਧੀਆ ਤੇ ਇੰਟ੍ਰਸਟਿੰਗ ਤਰੀਕੇ ਨਾਲ ਸੈਲੀਬ੍ਰੇਟ ਕਰਦੇ ਹੋਏ ਡੂਡਲ ਤੇ ਇਸ ਨਾਲ ਇਕ ਗੇਮ ਲੋਕਾਂ ਸਾਹਮਣੇ ਪੇਸ਼ ਕੀਤੀ ਹੈ। ਹੈਲੋਈਨ ਦੇ ਤਿਉਹਾਰ ਦੇ ਉਤਸ਼ਾਹ ਨੂੰ ਬਰਕਰਾਰ ਰੱਖਦੇ ਹੋਏ ਇਕ ਬ੍ਰਾਊਜ਼ਰ ਗੇਮ ਪੇਸ਼ ਕੀਤੀ ਗਈ ਹੈ। ਇਸ ਗੇਮ ''ਚ ਪਲੇਅਰ ਦੇ ਨਜ਼ਦੀਕ ਭੂਤ ਆਉਣ ''ਤੇ ਉਸ ਭੂਤ ਨੂੰ ਦੂਰ ਭਜਾਉਣ ਲਈ ਤੁਹਾਨੂੰ ਭੂਤ ਦੇ ਸਿਰ ''ਤੇ ਬਣੇ ਸਿੰਬਲ ਨੂੰ ਮਾਊਸ ਦੇ ਕਰਸਰ ਨਾਲ ਡ੍ਰਾ ਕਰਨਾ ਹੋਵੇਗਾ।
ਇਸ ਗੇਮ ਨੂੰ 5 ਲੈਵਲ ''ਚ ਵੰਡਿਆ ਗਿਆ ਹੈ ਜਿਸ ''ਚ ਲਾਈਬ੍ਰੇਰੀ, ਕੈਫਿਟੇਰੀਆ, ਕਲਾਸਰੂਮ, ਜਿਮ ਤੇ ਸਕੂਲ ਦੀ ਛੱਤ ਸ਼ਾਮਿਲ ਹੈ। ਹਰ ਜਗ੍ਹਾ ਤੋਂ ਤੁਹਾਨੂੰ ਭੂਤਾਂ ਨੂੰ ਭਜਾਉਣਾ ਹੋਵੇਗਾ। ਇਸ ਗੇਮ ਨੂੰ ਖੇਡਣ ਲਈ ਤੁਸੀਂ ਹੇਠ ਦਿੱਤੇ ਲਿੰਕ ''ਤੇ ਕਲਿਕ ਕਰ ਸਕਦੇ ਹੋ। link