ਗੂਗਲ ਆਈ ਓ 2016: ਕ੍ਰੋਮ ਓ. ਐੱਸ ''ਚ ਮਿਲੇਗੀ ਐਂਡ੍ਰਾਇਡ ਐਪ ਅਤੇ ਪਲੇ ਸਟੋਰ ਸਪੋਰਟ
Thursday, May 19, 2016 - 04:12 PM (IST)

ਜਲੰਧਰ : ਗੂਗਲ ਨੇ ਡਿਵੈੱਲਪਰ ਕਨਫਰੰਸ ''ਚ ਪਹਿਲਾਂ ਹੀ ਦਿਨ ਕਈ ਮਜੇਦਾਰ ਪ੍ਰੋਡਕਟਸ ਬਾਰੇ ''ਚ ਜਾਣਕਾਰੀ ਦਿੱਤੀ ਹੈ। ਗੂਗਲ ਆਈ. ਓ ''ਚ ਦੱਸਿਆ ਗਿਆ ਹੈ ਕਿ ਗੂਗਲ ਕ੍ਰੋਮ ਓ. ਐੱਸ ''ਚ ਹੁਣ ਐਂਡ੍ਰਾਇਡ ਐਪ ਅਤੇ ਪਲੇਅ ਸਟੋਰ ਸਪੋਰਟ ਮਿਲੇਗੀ।
ਹੁਣ ਤਕ ਗੂਗਲ ਆਈ. ਓ 2016 ''ਚ ਦੋ ਨਵੇਂ ਆਡੀਓ (Allo) ਅਤੇ ਡੂਓ (Duo) ਐਪਸ ਨੂੰ ਵੀ ਲਾਂਚ ਕੀਤਾ ਗਿਆ ਹਨ। ਇਹ ਦੋਨ੍ਹਾਂ ਐਪਸ ਐਂਡ੍ਰਾਇਡ ਅਤੇ ਆਈ. ਓ.ਐੱਸ ਯੂਜ਼ਰਸ ਲਈ ਉਪਲੱਬਧ ਹੋਣਗੀਆਂ। ਨਵੇਂ ਫੀਚਰਸ ਨਾਲ ਲੈਸ ਇਨ੍ਹਾਂ ਦੋਨਾਂ ਐਪਸ ਨੂੰ ਆਉਣ ਵਾਲੇ ਸਮੇਂ ''ਚ ਛੇਤੀ ਹੀ ਐਪ ਸਟੋਰਸ ਤੇ ਉਪਲੱਬਧ ਕੀਤਾ ਜਾਵੇਗਾ। ਇਸ ਤੋਂ ਇਲਾਵਾ ਗੂਗਲ ਨੇ ਵਾਇਸ ਬੇਸਡ ਹੋਮ ਐਕਟੀਵੇਸ਼ਨ ਡਿਵਾਇਸ ਗੂਗਲ ਹੋਮ (Google 8ome), ਗੂਗਲ ਅਸਿਸਟੈਂਟ (Google Assistant) ਅਤੇ ਡੇ-ਡ੍ਰੀਮ ਵੀ. ਆਰ (Daydream VR) ਨੂੰ ਵੀ ਇਸ ਡਿਵੈੱਲਪਰ ਕਾਨਫਰੰਸ ''ਚ ਪੇਸ਼ ਕੀਤਾ ਹੈ।