ਇੰਟਰਨੈੱਟ ਸਪੀਡ ਟੈਸਟਿੰਗ ਲਈ ਗੂਗਲ ਲਿਆਏਗਾ ਇਹ ਫੀਚਰ

06/30/2016 1:24:46 PM

ਜਲੰਧਰ— ਇੰਟਰਨੈੱਟ ਸਪੀਡ ਟੈਸਟ ਕਰਨ ਵਾਲੇ ਕਈ ਟੂਲਸ ਇੰਟਰਨੈੱਟ ''ਤੇ ਮਿਲ ਜਾਣਗੇ। ਕਈ ਵੈੱਬਸਾਈਟਾਂ ਵੀ ਹਨ ਜੋ ਇੰਟਰਨੈੱਟ ਦੀ ਸਪੀਡ ਅਤੇ ਪਿੰਗ ਬਾਰੇ ਦੱਸਦੀਆਂ ਹਨ। ਹਾਲ ਹੀ ''ਚ ਨੈਟਫਲਿਕਸ ਨੇ fast.com ਲਾਂਚ ਕੀਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਸਭ ਤੋਂ ਫਾਸਟ ਇੰਟਰਨੈੱਟ ਟੈਸਟ ਕਰਨ ਵਾਲੀ ਵੈੱਬਸਾਈਟ ਹੈ। 
ਤਾਜ਼ਾ ਰਿਪੋਰਟ ਮੁਤਾਬਕ ਹੁਣ ਗੂਗਲ ਵੀ ਸਪੀਡ ਟੈਸਟ ਕਰਨ ਲਈ ਨਵੇਂ ਫੀਚਰਸ ਦੀ ਟੈਸਟਿੰਗ ਕਰ ਰਿਹਾ ਹੈ। ਮਤਲਬ ਤੁਸੀਂ ਗੂਗਲ ਸਰਚ ''ਚ ''Check internet speed'' ਲਿਖੋਗੇ ਅਤੇ ਇੰਟਰਨੈੱਟ ਦੀ ਸਪੀਡ ਤੁਹਾਡੇ ਸਾਹਮਣੇ ਹੋਵੇਗੀ। 
ਇਕ ਟਵਿਟਰ ਯੂਜ਼ਰ ਨੇ ਸਕ੍ਰਨਸ਼ਾਟ ਪੋਸਟ ਕੀਤਾ ਹੈ ਜਿਸ ਵਿਚ ਗੂਗਲ ਸਰਚ ''ਚ ਇੰਟਰਨੈੱਟ ਦੀ ਸਪੀਡ ਟੈਸਟਿੰਗ ਦਾ ਫੀਚਰ ਦਿਖਾਇਆ ਗਿਆ ਹੈ। ਫਿਲਹਾਲ ਸਾਡੇ ਸਰਚ ਕਰਨ ''ਤੇ ਅਜਿਹਾ ਰਿਜ਼ਲਟ ਨਹੀਂ ਦਿਖਾਈ ਦੇ ਰਿਹਾ ਹੈ। ਇਸ ਸਕ੍ਰੀਨ ਸ਼ਾਟ ''ਚ ਰਨ ਸਪੀਡ ਟੈਸਟ ਦਾ ਬਟਨ ਦਿਖਾਈ ਦੇ ਰਿਹਾ ਹੈ। ਉਮੀਦ ਕੀਤੀ ਜਾ ਸਕਦੀ ਹੈ ਕਿ ਆਉਣ ਵਾਲੇ ਦਿਨਾਂ ''ਚ ਗੂਗਲ ਇਸ ਫੀਚਰ ਨੂੰ ਆਮ ਲੋਕਾਂ ਲਈ ਸ਼ੁਰੂ ਕਰ ਸਕਦਾ ਹੈ।

Related News