ਗੂਗਲ ਨੇ ਪਲੇਅ ਸਟੋਰ ਤੋਂ ਹਟਾਏ ਇਹ 7 ਖਤਰਨਾਕ ਐਪਸ

Thursday, Mar 29, 2018 - 05:44 PM (IST)

ਗੂਗਲ ਨੇ ਪਲੇਅ ਸਟੋਰ ਤੋਂ ਹਟਾਏ ਇਹ 7 ਖਤਰਨਾਕ ਐਪਸ

ਜਲੰਧਰ- ਸਮਾਰਟਫੋਨ 'ਚ ਮਾਲਵੇਅਰ ਹਮਲਾ ਇਕ ਲਗਾਤਾਰ ਹੋਣ ਵਾਲੀ ਸਮੱਸਿਆ ਹੈ। ਹਾਲ ਹੀ 'ਚ ਇਕ ਨਵੇਂ ਮਾਲਵੇਅਰ ਨੇ ਐਂਡਰਾਇਡ ਗੂਗਲ ਪਲੇਅ ਸਟੋਰ 'ਤੇ ਹਮਲਾ ਕੀਤਾ ਹੈ। SophosLabs ਨੇ ਕੁਝ ਸਮੇਂ ਬਾਅਦ ਇਸ ਮਾਲਵੇਅਰ ਦੀ ਪਛਾਣ Andr/HiddnAd-AJ ਦੇ ਤੌਰ 'ਤੇ ਕੀਤੀ, ਜਿਸ ਕਾਰਨ ਯੂਜ਼ਰਸ 'ਤੇ ਵਿਗਿਆਪਨਾਂ ਦੀ ਬਰਸਾਤ ਹੋ ਰਹੀ ਸੀ। ਇਸ ਮਾਲਵੇਅਰ ਨਾਲ ਨਾ ਸਿਰਫ ਪਾਪਅਪ ਰਾਹੀਂ ਐਡਵਰਟਾਈਜ਼ਿੰਗ ਵੈੱਬ ਪੇਜ ਖੁਲ੍ਹ ਰਹੇ ਸਨ ਸਗੋਂ ਨੋਟੀਫਿਕੇਸ਼ੰਸ ਵੀ ਭੇਜੇ ਜਾ ਰਹੇ ਸਨ ਜਿਨ੍ਹਾਂ 'ਚ ਕਲਿਕੇਬਲ ਲਿੰਕ ਸ਼ਾਮਿਲ ਸਨ। 
ਅਜਿਹੇ 7 ਐਪ ਹਨ। SophosLabs ਦਾ ਦਾਅਵਾ ਹੈ ਕਿ ਗੂਗਲ ਨੂੰ ਇਨ੍ਹਾਂ ਮਲੇਸ਼ੀਅਸ ਐਪਸ ਬਾਰੇ ਦੱਸਿਆ ਅਤੇ ਹੁਣ ਇਨ੍ਹਾਂ ਨੂੰ ਗੂਗਲ ਪਲੇਅ ਸਟੋਰ ਤੋਂ ਹਟਾ ਦਿੱਤਾ ਗਿਆ ਹੈ। ਹੇਠਾਂ ਅਸੀਂ ਇਨ੍ਹਾਂ ਖਤਰਨਾਕ ਐਪਸ ਦੀ ਲਿਸਟ ਦਿੱਤੀ ਹੈ।

1. ਕਿਊ ਆਰ ਕੋਡ ਫਰੀ ਸਕੈਨ
2. ਕਿਊ ਆਰ ਕੋਡ ਸਕੈਨ ਪ੍ਰੋ
3. ਕਿਊ ਆਰ ਕੋਡ ਸਕੈਨ ਬੈਸਟ
4. ਕਿਊ ਆਰ ਕੋਡ/ਬਾਰਕੋਡ ਫਰੀ ਸਕੈਨ
5. ਕਿਊ ਆਰ ਐਂਡ ਬਾਰਕੋਡ ਸਕੈਨਰ
6. ਸਮਾਰਟ ਕੰਪਾਸ
7. ਸਮਾਰਟ ਕਿਊ ਆਰ ਸਕੈਨਰ ਐਂਡ ਜਨਰੇਟਰ


Related News