ਭੂਚਾਲ ਆਉਣ ਤੋਂ ਪਹਿਲਾਂ ਹੀ ਅਲਰਟ ਕਰੇਗਾ ਸਮਾਰਟਫੋਨ, ਗੂਗਲ ਨੇ ਐਂਡਰਾਇਡ ਲਈ ਲਾਂਚ ਕੀਤੇ ਚਾਰ ਨਵੇਂ ਫੀਚਰਜ਼

Saturday, Sep 07, 2024 - 06:10 PM (IST)

ਗੈਜੇਟ ਡੈਸਕ- ਗੂਗਲ ਨੇ ਦੁਨੀਆ ਭਰ ਦੇ ਅਰਬਾਂ ਐਂਡਰਾਇਡ ਮੋਬਾਇਲ ਯੂਜ਼ਰਜ਼ ਲਈ ਇਕੱਠੇ ਤਿੰਨ ਨਵੇਂ ਪੀਚਰ ਜਾਰੀ ਕੀਤੇ ਹਨ ਜਿਸ ਨਾਲ ਐਂਡਰਾਇਡ ਯੂਜ਼ਰਜ਼ ਦੇ ਫੋਨ ਇਸਤੇਮਾਲ ਕਰਨ ਦਾ ਤਰੀਕਾ ਬਦਲਣ ਵਾਲਾ ਹੈ। ਨਵੇਂ ਫੀਚਰਜ਼ ਦੇ ਆਉਣ ਤੋਂ ਬਾਅਦ ਯੂਜ਼ਰਜ਼ ਦਾ ਅਨੁਭਵ ਬਿਹਤਰ ਹੋਵੇਗਾ, ਫਾਸਟ ਤਰੀਕੇ ਨਾਲ ਫੋਨ ਨੂੰ ਇਸਤੇਮਾਲ ਕਰ ਸਕਣਗੇ ਅਤੇ ਡਿਵਾਈਸ ਮੈਨੇਜਮੈਂਟ ਵੀ ਪਹਿਲਾਂ ਨਾਲੋਂ ਬਿਹਤਰ ਹੋਵੇਗਾ। ਆਓ ਜਾਣਦੇ ਹਾਂ ਇਨ੍ਹਾਂ ਫੀਚਰਜ਼ ਬਾਰੇ...

ਇਮੇਜ ਦਾ ਡੀਟੇਲ ਆਡੀਓ ਡਿਸਕ੍ਰਿਪਸ਼ਨ

ਗੂਗਲ ਨੇ TalkBack ਨੂੰ ਰਿਲੀਜ਼ ਕੀਤਾ ਹੈ ਜੋ ਕਿ ਐਂਡਰਾਇਡ ਸਕਰੀਨ ਰੀਡਰ ਹੈ। ਇਸ ਨੂੰ ਉਨ੍ਹਾਂ ਲੋਕਾਂ ਲਈ ਡਿਜ਼ਾਈਨ ਕੀਤਾ ਗਿਆ ਹੈ ਜੋ ਆਪਣੀਆਂ ਅੱਖਾਂ ਨਾਲ ਦੇਖ ਨਹੀਂ ਸਕਦੇ ਜਾਂ ਜਿਨ੍ਹਾਂ ਦੀਆਂ ਅੱਖਾਂ 'ਚ ਸਮੱਸਿਆ ਹੈ। ਹੁਣ ਗੂਗਲ ਨੇ ਇਸ ਦੇ ਨਾਲ ਜੈਮਿਨੀ ਏ.ਆਈ. ਦਾ ਸਪੋਰਟ ਦੇ ਦਿੱਤਾ ਹੈ ਤਾਂ ਇਹ ਪਹਿਲਾਂ ਦੇ ਮੁਕਾਬਲੇ ਬਿਹਤਰ ਹੋ ਜਾਵੇਗਾ ਅਤੇ ਡਿਟੇਲ 'ਚ ਜਾਣਾਕਰੀ ਦੇਵੇਗਾ।

ਸਰਕਿਟ ਟੂ ਸਰਚ ਦੀ ਮਦਦ ਨਾਲ ਮਿਊਜ਼ਿਕ ਸਰਚ

ਹੁਣ ਸਰਕਿਲ ਟੂ ਸਰਚ ਦੀ ਮਦਦ ਨਾਲ ਤੁਸੀਂ ਮਿਊਜ਼ਿਕ ਵੀ ਸਰਚ ਕਰ ਸਕੋਗੇ। ਇਸ ਲਈ ਫੋਨ ਦੇ ਹੋਮ ਬਟਨ ਨੂੰ ਥੋੜੀ ਦੇਰ ਦਬਾਅ ਕੇ ਰੱਖੋ ਅਤੇ ਐਕਟਿਵ ਹੋਣ ਤੋਂ ਬਾਅਦ ਮਿਊਜ਼ਿਕ ਦੇ ਬਟਨ 'ਤੇ ਕਲਿੱਕ ਕਰੋ ਅਤੇ ਟ੍ਰੈਕ ਕਰੋ। ਉਸ ਤੋਂ ਬਾਅਦ ਤੁਹਾਨੂੰ ਮਿਊਜ਼ਿਕ ਦਾ ਟ੍ਰੈਕ ਨੇਮ, ਸਿੰਗਲ ਅਤੇ ਯੂਟਿਊਬ ਦਾ ਲਿੰਕ ਮਿਲ ਜਾਵੇਗਾ।

ਵੈੱਬ ਪੇਜ ਨੂੰ ਸੁਣੋ

ਜੇਕਰ ਤੁਹਾਨੂੰ ਸੁਣਨ 'ਚ ਪਰੇਸ਼ਾਨੀ ਹੈ ਤਾਂ ਇਹ ਫੀਚਰ ਤੁਹਾਡੇ ਲਈ ਹੈ। ਨਵੀਂ ਅਪਡੇਟ ਤੋਂ ਬਾਅਦ ਯੂਜ਼ਰਜ਼ ਗੂਗਲ ਕ੍ਰੋਮ 'ਤੇ ਕਿਸੇ ਪੇਜ ਨੂੰ ਸੁਣ ਸਕਦੇ ਹਨ। ਸੁਣਨ ਲਈ ਆਪਣੀ ਭਾਸ਼ਾ ਅਤੇ ਸਪੀਡ ਦਾ ਵੀ ਆਪਸ਼ਨ ਮਿਲੇਗਾ। 

ਭੂਚਾਲ ਦੀ ਚਿਤਾਵਨੀ

ਗੂਗਲ ਨੇ ਐਂਡਰਾਇਡ Earthquake ਅਲਰਟ ਸਿਸਟਮ ਨੂੰ ਪੂਰੇ ਅਮਰੀਕਾ ਲਈ ਰਿਲੀਜ਼ ਕਰ ਦਿੱਤਾ ਹੈ। ਗੂਗਲ ਨੇ ਇਸ ਨਵੇਂ ਫੀਚਰ ਨੂੰ ਲੈ ਕੇ ਕਿਹਾ ਹੈ ਕਿ ਭੂਚਾਲ ਦੇ ਝਟਕੇ ਆਉਣ ਤੋਂ ਪਹਿਲਾਂ ਤੁਹਾਨੂੰ ਅਲਰਟ ਮਿਲ ਜਾਵੇਗਾ।


Rakesh

Content Editor

Related News