18 ਅਪਰੈਲ ਨੂੰ ਗੂਗਲ ਆਪਣੇ ਨਵੇਂ Google Earth ਤੋਂ ਚੁੱਕੇਗਾ ਪਰਦਾ
Friday, Apr 14, 2017 - 12:16 PM (IST)

ਜਲੰਧਰ- ਗੂਗਲ ਨੇ ਅਗਲੇ ਮਹੀਨੇ 18 ਅਪਰੈਲ ਨੂੰ ਹੋਣ ਵਾਲੇ ਇਵੈਂਟ ਲਈ ਪ੍ਰੈਸ ਇਨਵਾਈਟ ਭੇਜਣੇ ਸ਼ੁਰੂ ਕਰ ਦਿੱਤੇ ਹਨ। ਇਸ ਈਵੈਂਟ ''ਚ ਗੂਗਲ ਅਰਥ (Google Earth) ਐਪ ਨੂੰ ਬਦਲਾਵ ਦੇ ਨਾਲ ਇਕ ਵਾਰ ਫਿਰ ਪੇਸ਼ ਕੀਤਾ ਜਾਵੇਗਾ। ਕੈਲੀਫੋਰਨੀਆ ਸਥਿਤ ਕੰਪਨੀ ਨੇ ਪਿਛਲੇ ਸਾਲ Google Earth ਦੇ ਵਰਚੂਅਲ ਰਿਆਲਟੀ ਵਰਜ਼ਨ ਨੂੰ ਐੱਚ. ਟੀ. ਸੀ ਵਾਈਵ ਹੈਂਡਸੈੱਟ ਦੇ ਨਾਲ ਪੇਸ਼ ਕੀਤਾ ਸੀ। ਹੁਣ ਕੰਪਨੀ ਆਪਣੇ ਡੇ-ਡਰੀਮ ਵੀ-ਆਰ ਹੈਂਡਸੈੱਟਸ ਦੀ ਸਪੋਰਟ ਨੂੰ ਅੱਗੇ ਵਧਾਉਣ ''ਤੇ ਵਿਚਾਰ ਕਰ ਰਹੀ ਹੈ।
ਜਿਥੇ ਕੰਪਨੀ ਆਪਣੇ ਨਵੇਂ Google Earth ਅਪਡੇਟ ਨੂੰ ਰਿਵੀਲ ਕਰਨ ਵਾਲੀ ਹੈ। Engadget ਵੈੱਬਸਾਈਟ ਦੁਆਰਾ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਖਬਰ ਮੁਤਾਬਕ ਗੂਗਲ ਨੇ ਇਸ ਬਾਰੇ ''ਚ ਅਤੇ ਕੋਈ ਜਾਣਕਾਰੀ ਜਾਂ ਡਿਟੇਲਸ ਨਹੀਂ ਦਿੱਤੀ ਹੈ, ਪਰ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਗੂਗਲ ਇਸ ਸਾਫਟਵੇਅਰ ਨੂੰ ਫਿਰ ਤੋਂ ਰੀਡਿਜ਼ਾਇਨ ਕਰਕੇ ਫਿਰ ਪੇਸ਼ ਕਰੇਗੀ।
ਤੁਹਾਨੂੰ ਦੱਸ ਦਈਏ ਕਿ ਇਸ ਸਰਵਿਸ ਨੂੰ ਸਭ ਤੋਂ ਪਹਿਲਾਂ 2001 ''ਚEarthViewer 3D ਨਾਮ ਤੋਂ ਲਾਂਚ ਕੀਤਾ ਗਿਆ ਸੀ, ਜਿਸ ਦੀ ਮਦਦ ਨਾਲ ਯੂਜ਼ਰਸ ਧਰਤੀ ਦੀ ਸੈਟੇਲਾਈਟ ਤਸਵੀਰਾਂ ਨੂੰ ਵੇਖ ਸਕਦੇ ਸਨ ਅਤੇ 2005 ''ਚ ਗੂਗਲ ਨੇ ਇਸ ਦਾ ਨਾਮ ਬਦਲ Google Earth ਕਰ ਦਿੱਤਾ ਸੀ। ਦੱਸ ਦਈਏ ਕਿ ਇਹ ਈਵੈਂਟ 18 ਅਪ੍ਰੈਲ ਨੂੰ ਹੋਣ ਵਾਲਾ ਹੈ ਜੋ ਕਿ Earth Day (22 ਅਪ੍ਰੈਲ) ਤੋਂ 4 ਦਿਨ ਪਹਿਲਾਂ ਹੋਵੇਗਾ।