ਗੂਗਲ ਦਾ ਯੂਜ਼ਰਜ਼ ਨੂੰ ਦੀਵਾਲੀ ਦਾ ਸ਼ਾਨਦਾਰ ਤੋਹਫ਼ਾ, ਆਨਲਾਈਨ ਜਗਾ ਸਕੋਗੇ ਦੀਵੇ, ਜਾਣੋ ਕਿਵੇਂ
Thursday, Oct 20, 2022 - 05:08 PM (IST)
ਗੈਜੇਟ ਡੈਸਕ– ਦੀਵਾਲੀ ਹੁਣ ਕੁਝ ਦਿਨ ਹੀ ਦੂਰ ਹੈ। ਇਸ ਮੌਕੇ ਗੂਗਲ ਨੇ ਯੂਜ਼ਰਜ਼ ਲਈ ਇਕ ਸਪੈਸ਼ਲ ਗਿਫਟ ਤਿਆਰ ਕੀਤਾ ਹੈ। ਕੰਪਨੀ ਨੇ ਟਵਿੱਟਰ ’ਤੇ ਇਸਦੀ ਜਾਣਕਾਰੀ ਦਿੱਤੀ ਹੈ। ਗੂਗਲ ਦੀ ਮਦਦ ਨਾਲ ਤੁਸੀਂ ਆਪਣੇ ਫੋਨ, ਲੈਪਟਾਪ ਜਾਂ ਪੀਸੀ ’ਤੇ ਦੀਵਾ ਬਾਲ ਸਕਦੇ ਹੋ। ਯਾਨੀ ਤੁਸੀਂ ਦੀਵਾਲੀ ਦਾ ਦੀਵਾ ਆਪਣੇ ਸਮਾਰਟ ਡਿਵਾਈਸਿਜ਼ ’ਤੇ ਬਾਲ ਸਕਦੇ ਹੋ।
ਇਹ ਵੀ ਪੜ੍ਹੋ– Apple ਦਾ ਦੀਵਾਲੀ ਧਮਾਕਾ! ਦਮਦਾਰ ਫੀਚਰਜ਼ ਨਾਲ ਭਾਰਤ ’ਚ ਲਾਂਚ ਕੀਤੇ ਨਵੇਂ iPads
ਦੀਵਾਲੀ ਦਾ ਤਿਉਹਾਰ 24 ਅਕਤੂਬਰ ਨੂੰ ਹੈ ਅਤੇ ਲੋਕ ਇਸਦੀ ਤਿਆਰੀ ’ਚ ਜੁਟ ਗਏ ਹਨ। ਤਮਾਮ ਕੰਪਨੀਆਂ ਆਪਣੇ ਤਰੀਕੇ ਨਾਲ ਦੀਵਾਲੀ ਮੌਕੇ ਲੋਕਾਂ ਨੂੰ ਵਧਾਈ ਦਿੰਦੀਆਂ ਹਨ ਪਰ ਗੂਗਲ ਦਾ ਦੀਵਾਲੀ 2022 ਗਿਫਟ ਕਈ ਮਾਇਨਿਆਂ ’ਚ ਖ਼ਾਸ ਹੈ। ਗੂਗਲ ਦੇ ਇਸ ਗਿਫਟ ਨੂੰ ਉਂਝ ਤਾਂ ਤੁਸੀਂ ਟਵਿਟਰ ’ਤੇ ਜਾ ਕੇ ਚੈੱਕ ਕਰ ਸਕਦੇ ਹੋ। ਇਸ ਗਿਫਟ ਨੂੰ ਪਾਉਣ ਲਈ ਤੁਹਾਨੂੰ ਗੂਗਲ ’ਤੇ ਦੀਵਾਲੀ ਸਰਚ ਕਰਨਾ ਹੋਵੇਗਾ। ਆਓ ਜਾਣਦੇ ਹਾਂ ਇਸ ਬਾਰੇ ਵਿਸਤਾਰ ਨਾਲ...
ਇਹ ਵੀ ਪੜ੍ਹੋ– iPhone 12 Mini ’ਤੇ ਬੰਪਰ ਆਫਰ, ਸਿਰਫ਼ ਇੰਨੇ ਰੁਪਏ ’ਚ ਖ਼ਰੀਦ ਸਕੋਗੇ ਫੋਨ
ਇਹ ਵੀ ਪੜ੍ਹੋ- 32 ਲੱਖ ਰੁਪਏ ’ਚ ਵਿਕਿਆ ਸਿਰਫ਼ 8GB ਸਟੋਰੇਜ ਵਾਲਾ ਇਹ iPhone
ਇੰਝ ਇਸਤੇਮਾਲ ਕਰ ਸਕੋਗੇ ਇਹ ਫੀਚਰ
ਸਭ ਤੋਂ ਪਹਿਲਾਂ ਆਪਣੇ ਡਿਵਾਈਸ ’ਤੇ ਗੂਗਲ ਦਾ ਸਰਚ ਇੰਜਣ ਓਪਨ ਕਰੋ।
ਇੱਥੇ ਤੁਹਾਨੂੰ ਸਰਚ ਬਾਕਸ ’ਚ ਜਾਣਾ ਹੋਵੇਗਾ ਅਤੇ ਦੀਵਾਲੀ ਟਾਈਪ ਕਰਨਾ ਹੋਵੇਗਾ।
ਤੁਸੀਂ ਚਾਹੋ ਤਾਂ ਦੀਵਾਲੀ 2022 ਵੀ ਸਰਚ ਕਰ ਸਕਦੇ ਹੋ।
ਹੁਣ ਸਰਚ ਪੇਜ ਤੇ ਤੁਹਾਨੂੰ ਗੂਗਲ ਦੇ ਸਾਹਮਣੇ ਇਕ ਦੀਵਾ ਨਜ਼ਰ ਆਏਗਾ। ਇਸ ’ਤੇ ਕਲਿੱਕ ਕਰੋ।
ਜਿਵੇਂ ਹੀ ਤੁਸੀਂ ਇਸ ਦੀਵੇ ’ਤੇ ਕਲਿੱਕ ਕਰੋ ਤੁਹਾਡੀ ਸਕਰੀਨ ’ਤੇ ਕਈ ਦੂਜੇ ਦੀਵੇ ਵੀ ਆ ਜਾਣਗੇ। ਤੁਸੀਂ ਬਲਦੇ ਹੋਏ ਦੀਵੇ ਦੀ ਮਦਦ ਨਾਲ ਦੂਜੇ ਦੀਵੇ ਵੀ ਜਗਾ ਸਕਦੇ ਹੋ।
ਇਹ ਵੀ ਪੜ੍ਹੋ- Jio ਅਤੇ Airtel ਕਿੱਥੇ-ਕਿੱਥੇ ਸਭ ਤੋਂ ਪਹਿਲਾਂ ਲਾਂਚ ਕਰਨਗੇ 5ਜੀ, ਵੇਖੋ ਪੂਰੀ ਲਿਸਟ
ਇਹ ਵੀ ਪੜ੍ਹੋ– ਐਪਲ ਨੇ ਲਾਂਚ ਕੀਤਾ ਨਵਾਂ 4K ਟੀਵੀ, ਕੀਮਤ 14,900 ਰੁਪਏ ਤੋਂ ਸ਼ੁਰੂ
ਪਹਿਲਾਂ ਵੀ ਮਿਲ ਚੁੱਕੇ ਹੋ ਅਜਿਹੇ ਫੀਚਰਜ਼
ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਗੂਗਲ ਨੇ ਇਸ ਤਰ੍ਹਾਂ ਦਾ ਕੋਈ ਫੀਚਰ ਆਪਣੇ ਸਰਚ ਪੇਜ ’ਤੇ ਜੋੜਿਆ ਹੈ। ਇਸ ਤੋਂ ਪਹਿਲਾਂ ਟੈੱਕ ਕੰਪਨੀ ਨੇ Avengers: Infinity War ਦੇ ਬਾਅਦ ਵੀ Thanos gauntlet ਨੂੰ ਜੋੜਿਆ ਸੀ। ਇਸ ਫੀਚਰ ਦੀ ਵਰਤੋਂ ਕਰਨ ’ਤੇ ਅੱਧੇ ਸਰਚ ਰਿਜ਼ਲਟ ਗਾਇਬ ਹੋ ਜਾਂਦੇ ਸਨ ਅਤੇ ਦੁਬਾਰਾ ਇਸਤੇਮਾਲ ਕਰਨ ’ਤੇ ਅੱਧੇ ਵਾਪਸ ਆ ਜਾਂਦੇ ਸਨ।
ਇਹ ਵੀ ਪੜ੍ਹੋ– ਹੁੰਡਈ ਦੀਆਂ ਇਨ੍ਹਾਂ ਗੱਡੀਆਂ ’ਤੇ ਮਿਲ ਰਿਹੈ ਬੰਪਰ ਡਿਸਕਾਊਂਟ, ਵੇਖੋ ਪੂਰੀ ਲਿਸਟ