ਗੂਗਲ ਨੇ ਬੰਦ ਕੀਤਾ Project Ara

Monday, Sep 05, 2016 - 01:46 PM (IST)

ਗੂਗਲ ਨੇ ਬੰਦ ਕੀਤਾ Project Ara

ਪਰ ਅਜੇ ਵੀ ਸੰਭਵ ਹੋ ਸਕਦੈ Modular Smartphone ਦਾ ਸੁਪਨਾ!

 

ਜਲੰਧਰ : ਗੂਗਲ ਦੇ ਮਾਡਿਊਲਰ ਸਮਾਰਟਫੋਨ ਬਾਰੇ ਸੁਣਦਿਆਂ ਹੀ ਸਾਡੇ ਦਿਮਾਗ ''ਚ ਅਜਿਹਾ ਫੋਨ ਬਣ ਜਾਂਦਾ ਹੈ ਜੋ ਕਈ ਹਿੱਸਿਆਂ ਨਾਲ ਜੁੜਿਆ ਹੋਵੇ। ਜਦੋਂ ਗੂਗਲ ਵੱਲੋਂ ਇਸ ਕਾਂਸੈਪਟ ਨੂੰ ਦੁਨੀਆ ਸਾਹਮਣੇ ਰੱਖਿਆ ਗਿਆ ਸੀ ਤਾਂ ਕੰਪਨੀ ਨੂੰ ਸਾਰੇ ਪਾਸਿਓਂ ਮਿਲੀ-ਜੁਲੀ ਪ੍ਰਤੀਕਿਰਿਆ ਮਿਲੀ ਸੀ। ਜੋ ਲੋਕ ਇਸ ਫੋਨ ਨੂੰ ਲੈ ਕੇ ਉਤਸ਼ਾਹਿਤ ਸਨ ਤੇ ਬੇਸਬਰੀ ਨਾਲ ਇਸ ਫੋਨ ਦੇ ਮਾਰਕੀਟ ''ਚ ਆਉਣ ਦਾ ਇੰਤਜ਼ਾਰ ਕਰ ਰਹੇ ਸਨ, ਅੱਜ ਟੈੱਕ ਅਪਡੇਟ ''ਚ ਉਨ੍ਹਾਂ ਲਈ ਇਕ ਬੁਰੀ ਖਬਰ ਹੈ। ਗੂਗਲ ਇਸ ਪ੍ਰਾਜੈਕਟ ਨੂੰ ਸਸਪੈਂਡ ਕਰ ਰਹੀ ਹੈ, ਆਓ ਜਾਣਦੇ ਹਾਂ ਇਸ ਪ੍ਰਾਜੈਕਟ ਤੇ ਇਸ ਦੇ ਬੰਦ ਹੋਣ ਦੇ ਕਾਰਨਾਂ ਬਾਰੇ :

ਪ੍ਰਾਜੈਕਟ ਏਰਾ
ਗੂਗਲ ਦੇ ਪ੍ਰਾਜੈਕਟ ਏਰਾ ਮਾਡਿਊਲਰ ਸਮਾਰਟਫੋਨ ਦੇ ਪੇਟੈਂਟਸ 2012 ''ਚ ਦੇਖਣ ਨੂੰ ਮਿਲੇ ਸੀ ਤੇ ਅਪ੍ਰੈਲ 2013 ਤੋਂ ਇਸ ''ਤੇ ਕੰਮ ਕਰਨਾ ਸ਼ੁਰੂ ਕੀਤਾ ਸੀ। ਡੱਚ ਡਿਜ਼ਾਈਨਰ ਡੇਵ ਹੈਕਿੰਸ ਨੇ ਫੋਨਬਲਾਕਸ ਮਾਡਿਊਲਰ ਫੋਨ ਨੂੰ ਆਫਿਸ਼ੀਅਲ ਲੋਕਾਂ ਸਾਹਮਣੇ ਲਿਆਂਦਾ ਅਤੇ ਮੋਟੋਰੋਲਾ ਨੇ 29 ਅਕਤੂਬਰ 2013 ਨੂੰ ਪਬਲੀਕਲੀ ਮਾਡਿਊਲਰ ਫੋਨ ਅਨਾਊਂਸ ਕਰਕੇ ਲੋਕਾਂ ਨੂੰ ਇਹ ਜਾਣਕਾਰੀ ਦਿੱਤੀ ਕਿ ਉਹ ਫੋਨਬਲਾਕਸ ਨਾਲ ਕੋਲੈਬੋਰੇਸ਼ਨ ਕਰਕੇ ਇਸ ਫੋਨ ਦਾ ਨਿਰਮਾਣ ਕਰੇਗੀ। ਗੂਗਲ ਨੇ ਜਨਵਰੀ 2015 ''ਚ ਸਪਾਇਰਲ 2 ਪ੍ਰੋਟੋਟਾਈਪ ਮਾਡਿਊਲਰ ਫੋਨ ਪੇਸ਼ ਕੀਤਾ, ਜੋ ਕਿ ਅਸਲ ''ਚ ਇਕ ਮਾਡਿਊਲਰ ਫੋਨ ਸੀ, ਜਿਸ ਨੇ ਲੋਕਾਂ ਦੀ ਜਿਗਿਆਸਾ ਨੂੰ ਹੋਰ ਵਧਾ ਦਿੱਤਾ। ਗੂਗਲ ਆਈ/ਓ 2016 ''ਚ ਗੂਗਲ ਨੇ ਇਸ ਫੋਨ ਦਾ ਇਕ ਡਿਵੈੱਲਪਰਜ਼ ਵਰਜ਼ਨ ਪੇਸ਼ ਕੀਤਾ ਸੀ, ਜਿਸ ਦੇ ਪ੍ਰੋਸੈਸਰ, ਡਿਸਪਲੇਅ, ਬੈਟਰੀ ਆਦਿ ਨੂੰ ਬਦਲਿਆ ਨਹੀਂ ਸੀ ਜਾ ਸਕਦਾ।

ATAP ਤੇ ਗੂਗਲ ਨੇ ਕੀਤੀ ਇਸ ਕਾਂਸੈਪਟ ਨੂੰ ਰਿਐਲਿਟੀ ਬਣਾਉਣ ਦੀ ਕੋਸ਼ਿਸ਼
ਗੂਗਲ ਤੇ ਐਡਵਾਂਸਡ ਟੈਕਨਾਲੋਜੀ ਐਂਡ ਪ੍ਰਾਜੈਕਟ ਟੀਮ (ATAP) ਨੇ ਮੋਟੋਰੋਲਾ ਨਾਲ ਮਿਲ ਕੇ ਇਕ ਅਜਿਹਾ ਫੋਨ ਲੋਕਾਂ ਨੂੰ ਦੇਣ ਦੀ ਸੋਚੀ, ਜਿਸ ਦੇ ਸਾਫਟਵੇਅਰ ਨੂੰ ਤਾਂ ਮੋਡੀਫਾਈ ਕੀਤਾ ਜਾ ਸਕਦਾ ਹੋਵੇ ਪਰ ਨਾਲ ਹੀ ਉਸ ਦੇ ਹਾਰਡਵੇਅਰ ਨੂੰ ਵੀ ਬਦਲਿਆ ਜਾ ਸਕੇ। ਇਸ ''ਚ ਫੋਨ ਦੇ ਵੱਖ-ਵੱਖ ਹਿੱਸਿਆਂ ਨੂੰ ਟਾਈਲਾਂ ਦੀ ਸ਼ੇਪ ''ਚ ਬਣਾ ਕੇ ਅਟੈਚ ਤੇ ਡਿਟੈਚ ਕੀਤਾ ਜਾ ਸਕਦਾ ਹੋਵੇ।


Related News