ਗੂਗਲ ਨੇ ਲਾਂਚ ਕੀਤਾ ਨਵਾਂ ਕ੍ਰੋਮਕਾਸਟ, ਮਿਲੇਗੀ 4K HDR ਸੁਪੋਰਟ
Thursday, Oct 01, 2020 - 02:05 PM (IST)

ਗੈਜੇਟ ਡੈਸਕ– ਗੂਗਲ ਨੇ ਹਾਲ ਹੀ ’ਚ ਆਯੋਜਿਤ ਕੀਤੇ ਗਏ ਈਵੈਂਟ ’ਚ ਆਪਣੇ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਸਮਾਰਟਫੋਨ ਪਿਕਸਲ 5 ਅਤੇ ਪਿਕਸਲ 4ਏ 5ਜੀ ਤੋਂ ਪਰਦਾ ਚੁੱਕ ਦਿੱਤਾ ਹੈ। ਇਨ੍ਹਾਂ ਦੇ ਨਾਲ ਹੀ ਕੰਪਨੀ ਨੇ ਨੈਸਟ ਆਡੀਓ ਸਮਾਰਟ ਸਪੀਕਰ ਅਤੇ ਨਵਾਂ ਕ੍ਰੋਮਕਾਸਟ ਵੀ ਬਾਜ਼ਾਰ ’ਚ ਉਤਾਰਿਆ ਹੈ। ਨਵੇਂ ਕ੍ਰੋਮਕਾਸਟ ਦੀ ਗੱਲ ਕਰੀਏ ਤਾਂ ਇਸ ਨੂੰ ਗੂਗਲ ਟੀਵੀ ਸੁਪੋਰਟ ਨਾਲ ਪੇਸ਼ ਕੀਤਾ ਗਿਆ ਹੈ ਅਤੇ ਇਸ ਵਿਚ ਯੂਜ਼ਰਸ ਨੂੰ 4K HDR ਫੀਚਰ ਸੁਪੋਰਟ ਮਿਲੇਗੀ। ਇਹ ਪਿਛਲੇ ਕ੍ਰੋਮਕਾਸਟ ਦੇ ਮੁਕਾਬਲੇ ਕਈ ਆਧੁਨਿਕ ਫੀਚਰਜ਼ ਨਾਲ ਲੈਸ ਹੈ।
ਕ੍ਰੋਮਕਾਸਟ ਦੀ ਕੀਮਤ
ਗੂਗਲ ਟੀਵੀ ਨਾਲ ਲਾਂਚ ਕੀਤੇ ਗਏ ਕ੍ਰੋਮਕਾਸਟ ਦੀ ਕੀਮਤ 49.99 ਡਾਲਰ (ਕਰੀਬ 3,700 ਰੁਪਏ) ਹੈ। ਯੂ.ਐੱਸ. ’ਚ ਇਸ ਨੂੰ ਲਾਂਚ ਦੇ ਨਾਲ ਹੀ ਵਿਕਰੀ ਲਈ ਉਪਲੱਬਧ ਕਰਵਾ ਦਿੱਤਾ ਗਿਆ ਹੈ। ਯੂਜ਼ਰਸ ਇਸ ਨੂੰ ਸਕਾਈ, ਸਨੋ ਅਤੇ ਸਨਰਾਈਜ਼ ਰੰਗ ’ਚ ਖ਼ਰੀਦ ਸਕਦੇ ਹਨ। ਹਾਲਾਂਕਿ, ਕੰਪਨੀ ਨੇ ਭਾਰਤ ਸਮੇਤ ਦੂਜੇ ਦੇਸ਼ਾਂ ’ਚ ਇਸ ਦੇ ਲਾਂਚ ਅਤੇ ਉਪਲੱਬਧਤਾ ਨੂੰ ਲੈ ਕੇ ਕੋਈ ਖੁਲਾਸਾ ਨਹੀਂ ਕੀਤਾ ਪਰ ਉਮੀਦ ਹੈ ਕਿ ਇਹ ਡਿਵਾਈਸ ਜਲਦ ਹੀ ਭਾਰਤ ’ਚ ਦਸਤਕ ਦੇਵੇਗੀ।
ਕ੍ਰੋਮਕਾਸਟ ਦੇ ਫੀਚਰਜ਼
Chromecast with Google TV ਨੂੰ ਗੂਗਲ ਟੀਵੀ ਦੇ ਨਵੇਂ ਪਲੇਟਫਾਰਮ ’ਤੇ ਪੇਸ਼ ਕੀਤਾ ਗਿਆ ਹੈ। ਇਹ ਡਿਵਾਈਸ ਐਂਡਰਾਇਡ ਟੀਵੀ ਪਲੇਟਫਾਰਮ ’ਤੇ ਕੰਮ ਕਰਦੀ ਹੈ। ਇਸ ਵਿਚ ਯੂ.ਐੱਸ.ਬੀ. ਟਾਈਪ-ਸੀ ਅਡਾਪਟਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਰਿਮੋਟ ’ਚ ਦੋ AAA ਬੈਟਰੀਆਂ ਮੌਜੂਦ ਹਨ। ਇਹ ਡਿਵਾਈਸ 60 ਫਰੇਮ ਪ੍ਰਤੀ ਸਕਿੰਟ ਤਕ 4K HDR ਨੂੰ ਸੁਪੋਰਟ ਕਰਦੀ ਹੈ। ਇਸ ਵਿਚ ਡਾਲਬੀ ਐਟਮਾਸ, ਡਾਲਬੀ ਡਿਜੀਟਲ ਪਲੱਸ, ਡਾਬੀ ਵਿਜ਼ਨ DTSX, HDR10+ ਅਤੇ h.265 ਸਟਰੀਮ ਵਰਗੇ ਫੀਚਰਜ਼ ਮੌਜੂਦ ਹਨ।
ਹੋਰ ਫੀਚਰਜ਼ ਦੀ ਗੱਲ ਕਰੀਏ ਤਾਂ ਨਵੇਂ ਕ੍ਰੋਮਕਾਸਟ ’ਚ ਕੁਨੈਕਟੀਵਿਟੀ ਲਈ ਡਿਊਲ ਬੈਂਡ ਵਾਈ-ਫਾਈ ਸੁਪੋਰਟ ਅਤੇ ਬਲੂਟੂਥ ਦਿੱਤੇ ਗਏ ਹਨ। ਇਸ ਦਾ ਭਾਰ ਸਿਰਫ 55 ਗ੍ਰਾਮ ਹੈ ਅਤੇ ਇਸ ਦੇ ਨਾਲ ਆਉਣ ਵਾਲੇ ਰਿਮੋਟ ਦਾ ਭਾਰ ਸਿਰਫ 33 ਗ੍ਰਾਮ ਹੈ। ਰਿਮੋਟ ’ਚ ਤੁਹਾਨੂੰ ਯੂਟਿਊਬ ਅਤੇ ਨੈਟਫਲਿਕਸ ਲਈ ਸ਼ਾਰਟਕਟ ਬਟਨ ਮਿਲਣਗੇ। ਨਾਲ ਹੀ ਮਿਊਟ, ਹੋਮ ਅਤੇ ਬੈਕ ਬਟਨ ਵੀ ਦਿੱਤੇ ਗਏ ਨਹ। ਇਸ ਵਿਚ ਵੌਇਸ ਕੰਟਰੋਲ ਸੁਪੋਰਟ ਦਿੱਤੀ ਗਈ ਹੈ ਜਿਸ ਦੀ ਮਦਦ ਨਾਲ ਇਸ ਨੂੰ ਆਸਾਨੀ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ।