ਗੂਗਲ ਨੇ 3,399 ਰੁਪਏ ''ਚ ਪੇਸ਼ ਕੀਤਾ ਕ੍ਰੋਮਕਾਸਟ ਦਾ ਨਵਾਂ ਮਾਡਲ
Wednesday, Apr 20, 2016 - 05:26 PM (IST)

ਜਲੰਧਰ— ਤਕਨੀਕੀ ਖੇਤਰ ਦੀ ਪ੍ਰਮੁੱਖ ਕੰਪਨੀ ਗੂਗਲ ਨੇ ਅੱਜ ਭਾਰਤ ''ਚ ਆਪਣਾ ਇੰਟਰਨੈੱਟ ਸਟ੍ਰੀਮਿੰਗ ਉਪਕਰਣ ਕ੍ਰੋਮਕਾਸਟ ਪੇਸ਼ ਕੀਤਾ ਹੈ ਜਿਸ ਦੀ ਕੀਮਤ 3,399 ਰੁਪਏ ਹੈ। ਕੰਪਨੀ ਨੇ ਭਾਰਤ ''ਚ ਇਸੇ ਕੀਮਤ ''ਤੇ ਕ੍ਰੋਮਕਾਸਟ ਆਡੀਓ ਵੀ ਪੇਸ਼ ਕੀਤਾ ਹੈ ਜਿਸ ਨੂੰ ਪਿਛਲੇ ਸਾਲ ਅਮਰੀਕਾ ''ਚ ਪੇਸ਼ ਕੀਤਾ ਸੀ।
ਕ੍ਰੋਮਕਾਸਟ ਪਾਰਟਨਰਸ਼ਿਪ ਦੇ ਏਸ਼ੀਆ-ਪ੍ਰਸ਼ਾਂਤ ਖੇਤਰ ਦੇ ਮੁਖੀ ਮਿਕੀ ਕਿਮ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਆਕਰਸ਼ਕ ਡਿਜ਼ਾਈਨ, ਨਵੀਂ ਸਮੱਗਰੀ ਅਤੇ ਉੱਨਤ ਐਪ ਦੇ ਨਾਲ ਨਵਾਂ ਕ੍ਰੋਮਕਾਸਟ ਸਟ੍ਰੀਮਿੰਗ ਨੂੰ ਤੇਜ਼ ਅਤੇ ਆਸਾਨ ਬਣਾਏਗਾ।
ਕ੍ਰੋਮਕਾਸਟ ਆਡੀਓ ਇਕ ਨਵਾਂ ਉਪਕਰਣ ਹੈ ਜੋ ਵਾਈ-ਫਾਈ ''ਤੇ ਸਪੀਕਰ ਨਾਲ ਲਗਦਾ ਹੈ। ਕ੍ਰੋਮਕਾਸਟ ਰਾਹੀਂ ਯੂਜ਼ਰ ਆਪਣੇ ਟੈਲੀਵਿਜ਼ਨ ਦੀ ਵਰਤੋਂ ਯੂਟਿਊਬ ਅਤੇ ਨੈਟਫਲਿੱਕਸ ਵਰਗੀਆਂ ਵੀਡੀਓ ਸੇਵਾਵਾਂ ਰਾਹੀਂ ਸਮਾਰਟ ਟੀ.ਵੀ. ਦੀ ਤਰ੍ਹਾਂ ਕਰ ਸਕਦੇ ਹਨ। ਕ੍ਰੋਮਕਾਸਟ 31 ਦੇਸ਼ਾਂ ''ਚ ਉਪਲੱਬਧ ਹੈ ਅਤੇ ਇਸ ਦੇ ਵਿਸ਼ਵ ਭਰ ''ਚ ਦੋ ਕਰੋੜ ਯੂਜ਼ਰ ਹਨ।