ਗੂਗਲ ਕ੍ਰੋਮ ''ਤੇ Ad Blocker ਨੂੰ ਮਿਲ ਰਹੀਂ ਹੈ ਪ੍ਰਸੰਸਾ
Tuesday, May 02, 2017 - 04:51 PM (IST)

ਜਲੰਧਰ-ਦੁਨੀਆ ਦੀ ਟਾਪ ਇੰਟਰਨੈੱਟ ਕੰਪਨੀ ਗੂਗਲ ਆਪਣੇ ਕ੍ਰੋਮ ਬ੍ਰਾਊਜ਼ਰ ਦੇ ਲਈ Ad Blocker ਪੇਸ਼ ਕਰਨ ਜਾ ਰਹੀਂ ਹੈ ਜਦਕਿ ਇਸ ਦੀ ਵਜ੍ਹਾਂ ਕਰਕੇ ਉਸ ਨੂੰ Online Advertisements ਦੇ ਰਾਹੀ ਹੋਣ ਵਾਲੀ ਕਮਾਈ ''ਚ ਘਾਟਾ ਹੋ ਸਕਦਾ ਹੈ। Financial Times ਦੇ ਮੁਤਾਬਿਕ ਅਮਰੀਕਾ ਅਤੇ ਯੂਰਪ ''ਚ ਪਬਲਿਸ਼ਰਜ਼ ਨੇ ਗੂਗਲ ਦੇ ਇਸ ਕਦਮ ਦੀ ਪ੍ਰਸੰਸਾ ਕੀਤੀ ਹੈ।
ਹਾਲ ਹੀ ''ਚ ਗੂਗਲ ਦੇ ਬੇਹੱਦ ਲੋਕ ਪਸੰਦ ਵੀਡੀਉ ਕੰਟੈਂਟ ਵਾਲੀ ਵੈੱਬਸਾਈਟ Youtube ''ਤੇ Advertisements ਨੂੰ ਲੈ ਕੇ ਹੋਈ ਆਲੋਚਨਾ ਦੇ ਬਾਅਦ ਗੂਗਲ ਨੇ ਇਹ ਕਦਮ ਚੁੱਕਿਆ ਹੈ। ਇਸੇ ਸਾਲ ਮਾਰਚ ''ਚ Youtube ''ਤੇ ਆਧਿਕਾਰਿਕ ਕੰਟੈਂਟ ਵਾਲੇ ਵੀਡੀਉ ਦੇ ਨਾਲ ਵਿਗਿਆਪਨ ਦਿੱਤੇ ਜਾਣ ''ਤੇ ਕਈ ਕੰਪਨੀਆਂ ਨੇ ਯੂਟਿਊਬ ਦਾ ਬਾਈਕਾਟ ਕਰਦੇ ਹੋਏ ਆਪਣੇ ਵਿਗਿਆਪਨ ਵਾਪਿਸ ਹਟਾ ਲਏ ਸੀ। ਜਿਹੜੀਆਂ ਅਪਮਾਨਜਣਕ ਵੀਡੀਉ ਦੇ ਨਾਲ ਇਹ ਵਿਗਿਆਪਨ ਦੇਖੇ ਇਨ੍ਹਾਂ ''ਚ ਅੱਤਵਾਦੀ ਸੰਗਠਨ ਦੇ ਨਾਲ ਸੰਬੰਧਿਤ ਵੀਡੀਉ ਵੀ ਸੀ।
ਮਾਹਿਰਾਂ ਦੇ ਅਨੁਸਾਰ Youtubeਤੋਂ ਵਿਗਿਆਪਨ ਵਾਪਿਸ ਲੈਣ ਦੇ ਕਾਰਣ ਗੂਗਲ ਨੂੰ ਕਰੀਬ 75 ਕਰੋੜ ਡਾਲਰ ਦਾ ਘਾਟਾ ਹੋਇਆ ਹੈ। ਗੂਗਲ ਨੇ ਇਹ ਸਮੱਸਿਆ ਉਸ ਸਮੇਂ ਨਿਪਟਾਉਣ ਲਈ ਹੱਲ ਕੱਢਣ ਦਾ ਵਾਅਦਾ ਕੀਤਾ ਸੀ ਅਤੇ ਗੂਗਲ ਕ੍ਰੋਮ ਦੇ ਲਈ Ad Blocker ਪੇਸ਼ ਕਰਕੇ ਕੰਪਨੀ ਨੇ ਉਸ ਦਿਸ਼ਾ ''ਚ ਕਦਮ ਵਧਾਇਆ ਹੈ।
ਗੂਗਲ ਨੇ ਹੁਣ Ad Blocker ''ਚ ਜੁੜਿਆ ਹੋਰ ਵੇਰਵਾ ਨਹੀਂ ਦਿੱਤਾ ਹੈ ਹਾਲਾਂਕਿ ਕਿਹਾ ਹੈ ਕਿ ਪਬਲਿਸ਼ਰਜ ''ਚ ਉਸ ਨੇ ਇਸ ''ਤੇ ਸ਼ੁਰੂਆਤੀ ਗੱਲ-ਬਾਤ ਕੀਤੀ ਸੀ। ਦੱਸ ਦਿੱਤਾ ਜਾਂਦਾ ਹੈ ਕਿ ਇੰਟਰਨੈੱਟ ਬ੍ਰਾਊਜਿੰਗ ਬਜ਼ਾਰ ''ਚ ਕ੍ਰੋਮ ਦਾ ਸਭ ਤੋਂ ਵੱਡਾ 60 ਫੀਸਦੀ ਹਿੱਸਾ ਹੈ। Financial Times ਦੀ ਰਿਪੋਰਟ ਦੇ ਮੁਤਾਬਿਕ ,''ਇਹ Ad blocker ਸੰਭਵ: ਰੀਡਰ ਨੂੰ ਦਿਲਚਸਪ ਨਾ ਲੱਗਣ ''ਤੇ ਕੁਝ ਖਾਸ advertisment ਦੀ ਰੋਕਥਾਮ ਲਾ ਸਕਦਾ ਹੈ ਜਿਵੇਂ ਪਾਪਅਪ ਅਤੇ ਖੁਦ ਦੇ ਚੱਲਣ ਵਾਲੇ ਵੀਡੀਉ ਵਿਗਿਆਪਨ।''
ਸ਼ੁਰੂਆਤ ''ਚ ਇਹ ਪਬਲਿਸ਼ਰਜ ਲਈ ਪਰੇਸ਼ਾਨੀ ਦੇਖੀ ਜਾ ਰਹੀ ਸੀ ਕਿਉਕਿ ਉਹ ਪਹਿਲਾਂ ਤੋਂ ਹੀ ਗੂਗਲ ਅਤੇ ਫੇਸਬੁਕ ''ਚ ਮੁਕਾਬਲਿਆਂ ਦੇ ਚੱਲਦਿਆ ਵਿਗਿਆਪਨਾਂ ਦੇ ਖਰਚਿਆਂ ਤੋਂ ਪਰੇਸ਼ਾਨ ਸੀ। ਪਰ ਗੂਗਲ ਦਾ Ad Blocker ਪਬਲਿਸ਼ਰਜ ਦੇ ਲਈ ਉਤਸਾਹਿਤ ਹੀ ਲੱਗ ਰਿਹਾ ਹੈ। ਕਿਉਕਿ ਇਸ ਦੀ ਮਦਦ ਤੋਂ ਉਹ ਆਨਲਾਈਨ ਵਿਗਿਆਪਨਾਂ ਨੂੰ ਸਾਫ-ਸੁਥਰਾ ਰੱਖ ਸਕਣਗੇ।