ਗੂਗਲ ਨੇ ਨਵੇਂ ਸਾਲ ਦਾ ਪਹਿਲਾ ਦਿਨ ਸੈਲੀਬ੍ਰੇਟ ਕਰਨ ਲਈ ਬਣਾਇਆ ਸਪੈਸ਼ਲ ਡੂਡਲ

01/01/2020 10:45:56 AM

ਗੈਜੇਟ ਡੈਸਕ– ਗੂਗਲ ਨੇ ਨਵੇਂ ਸਾਲ ਦੇ ਪਹਿਲੇ ਦਿਨ ਦਾ ਸਵਾਗਤ ਇਕ ਖਾਸ ਡੂਡਲ ਬਣਾ ਕੇ ਕੀਤਾ ਹੈ। ਗੂਗਲ ਨੇ ਸਾਲ 2020 ਦੇ ਪਹਿਲੇ ਦਿਨ ਫ੍ਰੌਗ ਥੀਮਡ ਨਿਊ ਯੀਅਰ ਡੇਅ ਡੂਡਲ ਬਣਾਇਆ ਹੈ। ਗੂਗਲ ਦੇ ਇਸ ਡੂਡਲ ’ਚ ਫ੍ਰੌਗ ਇਕ ਬਿਲਡਿੰਗ ਦੀ ਛੱਤ ’ਤੇ ਚੁਪਚਾਪ ਬੈਠਾ ਹੋਇਆ ਹੈ। ਇਹ ਚੜਦੇ ਹੋਏਸੂਰਜ ਨੂੰ ਬੜੇ ਧਿਆਨ ਨਾਲ ਦੇਖ ਰਿਹਾ ਹੈ। ਡੂਡਲ ’ਚ ਅਜਿਹਾ ਨਜ਼ਰ ਆ ਰਿਹਾ ਹੈ, ਮੰਨੋ ਸੂਰਜ ਪਾਣੀ ’ਚੋਂ ਨਿਕਲ ਕੇ ਆਸਮਾਨ ਵੱਲ ਵੱਧ ਰਿਹਾ ਹੈ। ਆਸਮਾਨ ’ਚ ਡੁੱਬਦੇ ਤਾਰੇ ਅਤੇ ਦਿਨ ਦੀ ਸ਼ੁਰੂਆਤ ਹੁੰਦੀ ਦਿਖਾਈ ਦੇ ਰਹੀ ਹੈ। ਨਾਲ ਹੀ, ਇਕ ਚਿੜੀ ਵੀ ਉਡਦੀ ਦਿਸ ਰਹੀ ਹੈ। ਆਸਮਾਨ ’ਚ ਬੱਦਲ ਬਿਲਕੁਲ ਸਾਫ ਨਜ਼ਰ ਆ ਰਹੇ ਹਨ। 

ਗੂਗਲ ਨੇ ਸਾਲ 2020 ਨੂੰ ਉਮੀਦਾਂ ਨਾਲ ਭਰਿਆ ਦਿਖਾਇਆ
ਨਵੇਂ ਸਾਲ ਦੇ ਪਹਿਲੇ ਦਿਨ ਬਣਾਏ ਗਏ ਡੂਡਲ ’ਚ ਆਲੇ-ਦੁਆਲੇ ਦੀਆਂ ਡਿਲਡਿੰਗਾਂ ਨੂੰ ਵੀ ਦਿਖਾਇਆ ਗਿਆ ਹੈ। ਡੂਡਲ ’ਚ ਦਿਖਾਈਆਂ ਗਈਆਂ ਬਿਲਡਿੰਗਾਂ ਕਾਫੀ ਉੱਚੀਆਂ ਹਨ। ਕੁਲ ਮਿਲਾ ਕੇ ਗੂਗਲ ਨੇ ਸਾਲ 2020 ਨੂੰ ਉਮੀਦਾਂ ਨਾਲ ਭਰਿਆ ਦਿਖਾਇਆ ਹੈ ਜਿਸ ਦੀ ਸ਼ੁਰੂਆਤ ਇਸ ਸ਼ਾਨਦਾਰ ਡੂਡਲ ਨਾਲ ਹੋਈ ਹੈ। ਸਾਲ ਦੇ ਪਹਿਲੇ ਦਿਨ ਯਾਨੀ 1 ਜਨਵਰੀ ਨੂੰ ਨਿਊ ਯੀਅਰ ਡੇਅ ਕਿਹਾ ਜਾਂਦਾ ਹੈ। 1 ਜਨਵਰੀ ਮਾਡਰਨ ਗ੍ਰੇਗੋਰੀਅਨ ਕਲੰਡਰ ਦੇ ਨਾਲ-ਨਾਲ ਜੂਲੀਅਨ ਕਲੰਡਰ ਦਾ ਪਹਿਲਾ ਦਿਨ ਕਿਹਾ ਜਾਂਦਾ ਹੈ। 


Related News