ChatGPT ਦੀ ਟੱਕਰ ''ਚ Google Bard ਨੂੰ ਮਿਲੀ ਹੁਣ ਤਕ ਦੀ ਸਭ ਤੋਂ ਵੱਡੀ ਅਪਡੇਟ

07/14/2023 5:28:37 PM

ਗੈਜੇਟ ਡੈਸਕ- ਗੂਗਲ ਨੇ ਆਪਣੇ ਆਰਟੀਫੀਸ਼ੀਅਲ ਇੰਟੈਲੀਜੈਂਸ ਟੂਲ ਬਾਰਡ ਲਈ ਹੁਣ ਤਕ ਦੀ ਸਭ ਤੋਂ ਵੱਡੀ ਅਪਡੇਟ ਜਾਰੀ ਕਰ ਦਿੱਤੀ ਹੈ। ਹੁਣ ਯੂਜ਼ਰਜ਼ ਇਸ ਏ.ਆਈ. ਚੈਟਬਾਟ ਦੇ ਨਾਲ ਹਿੰਦੀ ਸਣੇ 40 ਭਾਸ਼ਾਵਾਂ 'ਚ ਗੱਲਬਾਤ ਕਰ ਸਕਦੇ ਹਨ। ਨਾਲ ਹੀ ਕੰਪਨੀ ਨੇ ਡਾਟਾ ਪ੍ਰਾਈਵੇਸੀ ਚਿੰਤਾਵਾਂ ਦੇ ਕਾਰਨ ਸ਼ੁਰੂਆਤੀ ਦੇਰੀ ਤੋਂ ਬਾਅਦ ਯੂਰਪੀ ਸੰਘ (ਈ.ਯੂ.) 'ਚ ਵੀ ਗੂਗਲ ਬਾਰਡ ਨੂੰ ਲਾਂਚ ਕਰ ਦਿੱਤਾ ਹੈ।  

ਇਨ੍ਹਾਂ ਭਾਸ਼ਾਵਾਂ 'ਚ ਕਰ ਸਕੋਗੇ ਗੱਲਬਾਤ

ਯੂਜ਼ਰਜ਼ ਹੁਣ ਏ.ਆਈ. ਚੈਟਬਾਟ ਗੂਗਲ ਬਾਰਡ ਦੇ ਨਾਲ 40 ਨਵੀਆਂ ਭਾਸ਼ਾਵਾਂ 'ਚ ਗੱਲਬਾਤ ਕਰ ਸਕਦੇ ਹਨ, ਜਿਨ੍ਹਾਂ 'ਚ 9 ਭਾਰਤੀ ਭਾਸ਼ਾਵਾਂ- ਹਿੰਦੀ, ਤਮਿਲ, ਤੇਲਗੂ, ਬੰਗਾਲੀ, ਕਨੰੜ, ਮਲਿਆਲਮ, ਮਰਾਠੀ, ਗੁਜਰਾਤੀ ਅਤੇ ਉਰਦੂ ਸ਼ਾਮਲ ਹਨ। ਸ਼ੁਰੂਆਤ 'ਚ ਇਸ ਏ.ਆਈ. ਟੂਲ ਨੂੰ ਸਿਰਫ ਅੰਗਰੇਜੀ 'ਚ ਹੀ ਉਪਲੱਬਧ ਕੀਤਾ ਗਿਆ ਸੀ। ਕੰਪਨੀ ਨੇ ਬਾਰਡ 'ਚ ਕਈ ਨਵੀਆਂ ਸਹੂਲਤਾਂ ਵੀ ਪੇਸ਼ ਕੀਤੀਆਂ ਹਨ। 

ਬਾਰਡ ਚੈਟ ਨੂੰ ਸ਼ੇਅਰ ਵੀ ਕਰ ਸਕਣਗੇ ਯੂਜ਼ਰਜ਼

ਬਾਰਡ ਨੂੰ ਕਈ ਨਵੇਂ ਫੀਚਰ ਨਾਲ ਵੀ ਅਪਡੇਟ ਕੀਤਾ ਗਿਆ ਹੈ। ਯੂਜ਼ਰਜ਼ ਹੁਣ ਬਾਰਡ ਚੈਟ ਨੂੰ ਹੋਰ ਯੂਜ਼ਰਜ਼ ਨਾਲ ਸ਼ੇਅਰ ਵੀ ਕਰ ਸਕਣਗੇ। ਯੂਜ਼ਰਜ਼ ਬਾਰਡ ਦੇ ਨਾਲ ਐੱਫ.ਏ.ਕਿਊ. ਵਰਗੀ ਚੈਟ ਵੀ ਬਣਾ ਸਕੇਦ ਹਨ। ਨਵੇਂ ਫੀਚਰਜ਼ ਤਹਿਤ ਇਸ ਵਿਚ ਕੋਡਸ ਲਈ ਗੂਗਲ ਕੋਲੈਬ ਅਤੇ ਰੇਪਲਿਟ 'ਚ ਪਾਇਥਨ ਕੋਡ ਐਕਸਪੋਰਟ ਕਰਨ ਦੀ ਸਹੂਲਤ ਵੀ ਮਿਲਦੀ ਹੈ।

ਯੂਰਪੀ ਸੰਘ 'ਚ ਵੀ ਲਾਂਚ ਹੋਇਆ ਬਾਰਡ

ਬਾਰਡ ਨੂੰ ਸ਼ੁਰੂਆਤ 'ਚ ਮਾਰਚ 'ਚ ਅਮਰੀਕਾ ਅਤੇ ਬ੍ਰਿਟੇਨ 'ਚ ਅੰਗਰੇਜੀ 'ਚ ਸ਼ੁਰੂਆਤੀ ਪਹੁੰਚ ਲਈ ਖੋਲ੍ਹਿਆ ਗਿਆ ਸੀ, ਪਿਹਲੀ ਵੇਟਿੰਗ ਲਿਸਟ ਲਗਭਗ 180 ਦੇਸ਼ਾਂ 'ਚ ਗਲੋਬਲ ਰੋਲਆਊਟ ਅਤੇ ਜਪਾਨੀ ਤੇ ਕੋਰੀਆਈ ਲਈ ਵਾਧੂ ਸੁਪੋਰਟ ਦੇ ਨਾਲ ਖਤਮ ਹੋਈ। ਅਜੇ ਤਕ ਬਾਰਡ ਨੂੰ ਯੂਰਪੀ ਸੰਘ 'ਚ ਲਾਂਚ ਨਹੀਂ ਕੀਤਾ ਗਿਆ ਸੀ ਪਰ ਹੁਣ ਕੰਪਨੀ ਨੇ ਪੂਰੇ ਯੂਰਪ ਅਤੇ ਬ੍ਰਾਜ਼ੀਲ ਵਰਗੇ ਦੇਸ਼ਾਂ 'ਚ ਵੀ ਏ.ਆਈ. ਟੂਲ ਨੂੰ ਪੇਸ਼ ਕਰ ਦਿੱਤਾ ਹੈ। 


Rakesh

Content Editor

Related News