Google For India: ਭਾਰਤ ਲਈ ਗੂਗਲ ਸਰਚ ’ਚ ਹੋਏ ਇਹ ਬਦਲਾਅ

09/19/2019 1:42:57 PM

ਗੈਜੇਟ ਡੈਸਕ– Google For India ਈਵੈਂਟ ਦੌਰਾਨ ਗੂਗਲ ਦੁਆਰਾ ਭਾਰਤ ਨੂੰ ਧਿਆਨ ’ਚ ਰੱਖਕੇ ਕਈ ਸੇਵਾਵਾਂ ਦਾ ਐਲਾਨ ਕੀਤਾ ਗਿਆਹੈ। ਹਿੰਦੀ ਮੁੱਖ ਫੋਕਸ ਰਿਹਾ ਹੈ ਅਤੇ ਕੰਪਨੀ ਨੇ ਕਿਹਾ ਹੈ ਕਿ ਲੋਕ ਹਿੰਦੀ ’ਚ ਗੂਗਲ ਸਰਚ ਕਰ ਰਹੇ ਹਨ। ਇਸ ਈਵੈਂਟ ਦੌਰਾਨ ਕੰਪਨੀ ਨੇ ਇੰਟਰਨੈੱਟ ਸਾਥੀ ਬਾਰੇ ਵੀ ਗੱਲ ਕੀਤੀ। ਇੰਟਰਨੈੱਟ ਸਾਥੀ ਗੂਗਲ ਦਾ ਇਕ ਪ੍ਰੋਗਰਾਮ ਹੈ ਜਿਸ ਤਹਿਤ ਪੇਂਡੂ ਇਲਾਕਿਆਂ ’ਚ ਇੰਟਰਨੈੱਟ ਕੁਨੈਕਟੀਵਿਟੀ ਪਹੁੰਚਾਈ ਜਾਂਦੀ ਹੈ। ਗੂਗਲ ਨੇ Google For India ਈਵੈਂਟ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਕੰਪਨੀ ਨੇ ਵੀ ਗੱਲ ਕੀਤੀ ਹੈ। ਗੂਗਲ ਨੇ ਬੈਂਗਲੁਰੂ ’ਚ AI ਲੈਬ ਓਪਨ ਕਰਨ ਦਾ ਐਲਾਨ ਕੀਤਾ ਹੈ। AI ਰਾਹੀਂ Flood forecast ਕਰਨ ਦਾ ਕੰਮ ਬਟਨਾ ’ਚ ਕੀਤਾ ਜਾ ਰਿਹਾ ਹੈ। ਹਿੰਦੀ ’ਚ ਲੋਕ ਹੁਣ 10 ਗੁਣਾ ਜ਼ਿਆਦਾ ਸਰਚ ਕਰ ਰਹੇ ਹਨ। ਭਾਰਤ ’ਚ ਸਰਚ ਰਿਜਲਟ ’ਚ ਬਦਲਾਅ ਕੀਤਾ ਜਾ ਰਿਹਾ ਹੈ। ਇੰਡਿਕ ਲੈਂਗਵੇਜ ਲਈ ਸਰਚ ਰਿਜਲਟ ਨਵੇਂ ਤਰੀਕੇ ਨਾਲ ਦਿਸੇਗਾ। ਪਹਿਲਾਂ ਨਾਲੋਂ ਜ਼ਿਆਦਾ ਪਰਸਨਲਾਈਜ਼ਡ ਹੋਵੇਗਾ ਅਤੇ ਹੁਣ ਇਹ ਪਹਿਲਾਂ ਨਾਲੋਂ ਬਿਹਤਰ ਹੋਵੇਗਾ। 

ਡਿਸਕਵਰ ਟੈਬ ’ਚ ਨਵਾਂ ਫਾਰਮੇਟ
ਡਿਸਕਵਰ ਟੈਬ ’ਚ ਹੁਣ ਹਰ ਭਾਸ਼ਾ ਦੇ ਕੰਟੈਂਟ ਦਿਸਣਗੇ। ਡਿਸਕਵਰ ਟੈਬ ਨੂੰ ਕਸਟਮਾਈਜ਼ ਕੀਤਾ ਜਾ ਸਕਦਾ ਹੈ। ਇਥੇ ਵੱਖ-ਵੱਖ ਕੈਟਾਗਿਰੀਆਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਨੂੰ ਤੁਸੀਂ ਸਿਲੈਕਟ ਕਰਕੇ ਆਪਣੀ ਦਿਲਚਸਪੀ ਦੀਆਂ ਖਬਰਾਂ ਅਤੇ ਦੂਜੀਆਂ ਸਟੋਰੀਆਂ ਦੇਖ ਸਕਦੇ ਹੋ। ਡਿਸਕਵਰ ਟੈਬ ਗੂਗਲ ਸਰਚ, ਗੂਗਲ ਗੋਅ ਅਤੇ ਕ੍ਰੋਮ ’ਚ ਉਪਲੱਬਧ ਹੈ। 

ਗੂਗਲ ਲੈੱਨਜ਼ ’ਚ ਜੁੜੇ ਹਨ ਇਹ ਨਵੇਂ ਫੀਚਰਜ਼
ਗੂਗਲ ਲੈੱਨਜ਼ ਰਾਹੀਂ ਤੁਸੀਂ ਕਿਸੇ ਬੋਰਡ ’ਤੇ ਲਿਖੇ ਕੰਟੈਂਟ ਨੂੰ ਦੇਖ ਕੇ ਰਿਅਲ ਟਾਈਮ ਟ੍ਰਾਂਸਲੇਟ ਕਰ ਸਕਦੇ ਹੋ। ਟ੍ਰਾਂਸਲੇਸ਼ਨ ਇਥੇ ਲਾਈਵ ਸੁਣ ਸਕਦੇ ਹੋ। ਇਹ ਤਿੰਨ ਭਾਰਤੀ ਭਾਸ਼ਾਵਾਂ ’ਚ ਉਪਲੱਬਧ ਹੋਵੇਗਾ। ਗੂਗਲ ਲੈੱਨਜ਼ ਰਾਹੀਂ ਦੂਜੀ ਭਾਸ਼ਾ ਦੇ ਸਾਈਨ ਬੋਰਡ ਨੂੰ ਸਕੈਨ ਕਰਕੇ ਆਪਣੀ ਭਾਸ਼ਾ ’ਚ ਟ੍ਰਾਂਸਲੇਟ ਕਰ ਸਕਦੇ ਹੋ। 

ਇਸ ਫੀਚਰ ਦੀ ਸ਼ੁਰੂਆਤ ਕੰਪਨੀ ਨੇ ਇਕ ਮਹੀਨਾ ਪਹਿਲਾਂ ਹੀ ਕਰ ਦਿੱਤੀ ਸੀ। ਹੁਣ ਇਸ ਨੂੰ ਪੇਸ਼ ਕੀਤਾ ਜਾ ਰਿਹਾ ਹੈ ਅਤੇ ਹੁਣ ਤੁਸੀਂ ਵੀ ਇਸ ਨੂੰ ਇਸਤੇਮਾਲ ਕਰ ਸਕਦੇ ਹੋ। 


Related News