ਗੂਗਲ ਅਤੇ ਮਾਈਕ੍ਰੋਸਾਫਟ ਮੱਛਰ ਮਾਰਨ ਲਈ ਤਿਆਰ ਕਰ ਰਹੇ ਹਨ  Robotics

Wednesday, Jul 12, 2017 - 12:39 PM (IST)

ਗੂਗਲ ਅਤੇ ਮਾਈਕ੍ਰੋਸਾਫਟ ਮੱਛਰ ਮਾਰਨ ਲਈ ਤਿਆਰ ਕਰ ਰਹੇ ਹਨ  Robotics

ਜਲੰਧਰ-ਟੈਕਨਾਲੋਜੀ ਕੰਪਨੀਆਂ ਹੁਣ ਮੱਛਰ ਮਾਰਨ ਲਈ ਆਟੋਮੇਸ਼ਨ ਅਤੇ ਰੋਬੋਟਿਕਸ ਰਾਹੀਂ ਮੁਕਾਬਲਾ ਕਰਨ ਜਾ ਰਹੀਆਂ ਹਨ। ਜੇਕਰ ਕਾਮਯਾਬੀ ਮਿਲ ਜਾਂਦੀ ਹੈ ਤਾਂ ਮੱਛਰਾਂ ਤੋਂ ਜ਼ੀਕਾ, ਡੇਂਗੂ , ਮਲੇਰੀਆ ਵਰਗੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲ ਸਕਦਾ ਹੈ। ਮਾਈਕ੍ਰੋਸਾਫਟ ਕਾਰਪੋਰੇਸ਼ਨ ਅਤੇ ਐਲਫਾਬੈਟ  ਵਰਗੀਆਂ ਕੰਪਨੀਆਂ ਲਾਈਫ ਸਾਇੰਸਜ਼ ਡਿਜੀਜ਼ਨ US ਦੇ ਪਬਲਿਕ ਹੈਲਥ ਆਫਿਸ਼ਲਸ ਨਾਲ ਹੱਥ ਮਿਲਾ ਕੇ ਨਵੇਂ ਹਾਈ-ਟੇਕ ਟੂਲਜ ਖੋਜ ਕਰ ਰਹੇ ਹਨ।

ਟੇਕਸਸ 'ਚ Microsoft Aid`s Aizpi ਮੱਛਰਾਂ ਨੂੰ ਫੜਨ ਲਈ Smart trap 'ਤੇ ਕੰਮ ਕਰ ਰਿਹਾ ਹੈ। ਇਹ ਮੱਛਰ ਡੇਂਗੂ ਵਾਹਕ ਹੁੰਦੇ ਹੈ। ਇਸ Smart trap ਦੀ ਮਦਦ ਨਾਲ ਕੀਟ ਵਿਗਿਆਨਿਕਾਂ ਦੀ ਸਟੱਡੀ ਨੂੰ ਮਦਦ ਮਿਲੇਗੀ। ਜਿਸ ਤੋਂ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਦਾ ਰਿਸਕ ਘੱਟ ਸਕਦਾ ਹੈ। ਪੰਛੀਆਂ ਦੇ ਪਿੰਜਰੇ ਆਕਾਰ ਦਾ ਇਹ ਡਿਵਾਈਸ 'ਚ ਰੋਬੋਟਿਕ, ਇੰਨਫਰਾਰੈੱਡ ਸੈਂਸਰਾਂ, ਮਸ਼ੀਨ ਲਰਨਿੰਗ ਅਤੇ ਕਲਾਉਡ ਕੰਪਿਊਟਿੰਗ ਦੀ ਮਦਦ ਲਈ ਗਈ ਹੈ, ਜਿਸ ਤੋਂ ਸਿਹਤ ਅਧਿਕਾਰੀ ਮੱਛਰਾਂ 'ਤੇ ਨਜ਼ਰ ਰੱਖ ਸਕਣਗੇ।

ਜਿਆਤਰ ਪੁਰਾਣੇ ਤਰੀਕੇ ਨਾਲ ਮੱਛਰਦਾਨੀਆਂ ਮੱਖੀਆਂ, ਕੀਟ-ਪਤੰਗਿਆਂ ਸਾਰਿਆ ਨੂੰ ਫੜਦੀਆਂ ਹਨ, ਜਿਸ ਤੋਂ ਕੀਟ-ਵਿਗਿਆਨਿਕ ਲਈ ਕਈ ਸਾਰੇ ਸਪੇਸਮੈਨ ਇੱਕਠੇ ਹੋ ਜਾਂਦੇ ਹਨ ਅਤੇ ਉਨਾਂ ਨੂੰ ਕੰਮ ਦੀ ਚੀਜ਼ ਲੱਭਣੀ ਪੈਂਦੀ ਹੈ। ਮਾਈਕ੍ਰੋਸਾਫਟ ਦੀ ਇਹ ਮਸ਼ੀਨਾਂ ਹਰ ਕੀਟ ਦੇ ਅਲੱਗ ਫੀਚਰ ਨਾਲ ਅਤੇ ਉਨਾਂ ਦੇ ਖੰਭ ਫੜਫੜਾਉਣ 'ਤੇ ਪੈਣ ਵਾਲੀ ਪਰਛਾਈਂ ਨਾਲ ਉਨਾਂ ਨੂੰ ਪਹਿਚਾਣੇਗੀ। ਜਦੋਂ ਇਹ ਟ੍ਰੈਪ ਇਕ ਐਡੀਜ਼ ਐਜੀਪਿਟੀ ਮੱਛਰਾਂ ਨੂੰ ਆਪਣੇ 64 ਚੈਂਬਰਾਂ ਤੋਂ ਇਕ ਨੂੰ ਪਹਿਚਾਣ ਲੈਂਦਾ ਹੈ ਤਾਂ ਤਰੁੰਤ ਦਰਵਾਜ਼ਾ ਬੰਦ ਹੋ ਜਾਵੇਗਾ।

ਇਹ ਡਿਵਾਇਸ ਡਿਵੈਲਪ ਕਰਨ ਵਾਲੇ ਮਾਈਕ੍ਰੋਸਾਫਟ ਇੰਜੀਨੀਅਰ Ethon Jackson ਨੇ ਦੱਸਿਆ ਹੈ ਕਿ ਟੈਸਟ 'ਚ ਸਾਹਮਣੇ ਆਇਆ ਹੈ ਕਿ ਇਹ ਟ੍ਰੈਪਸ ਐਡੀਜ਼ ਐਜੀਪਿਟੀ ਅਤੇ ਦੂਜੇ ਮੈਡੀਕਲ ਮਹੱਤਵਪੂਰਨ ਮੱਛਰਾਂ ਨੂੰ 85% ਐਕੂਰੇਂਸੀ ਨਾਲ ਫੜ ਸਕਦੀ ਹੈ। ਉਨਾਂ ਨੇ ਕਿਹਾ ਹੈ ਕਿ ਇਹ ਮਸ਼ੀਨਾਂ ਹੁਣ ਸਿਰਫ ਪ੍ਰੋਟੋਟਾਈਪ ਹੈ। ਇਹ ਤਾਪਮਾਨ ਅਤੇ ਨਮੀ ਵਰਗੀਆਂ ਵਾਤਾਵਰਣ ਸਥਿਤੀਆਂ ਵੀ ਰਿਕਾਰਡ ਕਰਦੀ ਹੈ। ਇਸ ਡਾਟਾ ਦੀ ਮਦਦ ਨਾਲ ਇਹ ਜਾਣਨ ਵਾਲੇ ਮਾਡਲ ਬਣਾਏ ਜਾ ਸਕਦੇ ਹੈ ਕਿ ਕਦੋਂ ਅਤੇ ਕਿੱਥੇ ਮੱਛਰਾਂ ਜਿਆਦਾ ਐਕਟਿਵ ਰਹਿੰਦੇ ਹਨ।

ਇਸੇ ਦੌਰਾਨ ਮਸਕੀਟੋਮੇਟ INC ਨਾਂ ਦੇ ਇਕ ਸਟਰਾਟਅਪ ਨੇ Volbachia ਨਾਮਕ ਕੁਦਰਤੀ ਬੈਕਟੀਰੀਆ ਦੀ ਮਦਦ ਨਾਲ ਨਰ ਮੱਛਰਾਂ ਨੂੰ ਸਟਰਾਈਲ ਕਰ ਦਿੱਤਾ ਜਾਂਦਾ ਹੈ। ਜਦੋਂ ਇਹ ਸਟਰਾਈਲ ਮੱਛਰਾਂ ਮਾਦਾ ਮੱਛਰਾਂ ਨਾਲ ਮਿਲਦੇ ਹੈ ਤਾਂ ਇਨਾਂ ਦੇ ਅੰਡੇ ਨਹੀ ਬਣ ਸਕਦੇ । ਪਰ ਇਨਾਂ 'ਚ ਵੱਡੀ ਚੁਣੌਤੀ ਹੈ ਮੱਛਰਾਂ ਦੇ ਲਿੰਗ ਨੂੰ ਪਹਿਚਾਣਨਾ।

ਗੂਗਲ ਦੀ ਮਾਤ ਕੰਪਨੀ ਐਲਫਾਬੈਟ ਦਾ ਲਾਈਫ ਸਾਇੰਸਜ ਡਿਵੀਜਨ ਵੇਰਲੀ ਆਉਦਾ । ਇਹ ਕੰਪਨੀ ਰੋਬੋਟਿਕ ਦੀ ਮਦਦ ਨਾਲ ਮੱਛਰਾਂ ਦੇ ਲਿੰਗ ਪਹਿਚਾਣਨ ਦੀ ਪ੍ਰਕਿਰਿਆ ਨੂੰ ਤੇਜ਼ ਅਤੇ ਬਹੁਤ ਕਿਫਾਇਤੀ ਬਣਾ ਰਹੀਂ ਹੈ। ਇਨਾਂ ਚੀਜ਼ਾਂ ਨੂੰ ਵੱਡੇ  ਸਕੇਲ 'ਤੇ ਉਪਲੱਬਧ ਹੋਣ ਲਈ ਕਈ ਸਾਲ ਲੱਗਣਗੇ, ਪਬਲਿਕ ਹੈਲਥ ਮਾਹਿਰਾਂ ਦਾ ਕਹਿਣਾ ਹੈ ਕਿ ਇਨਾਂ ਤਕਨੀਕਾਂ ਆਉਣ ਨਾਲ ਕੀਟਾਂ 'ਤੇ ਨਿੰਯਤਰਣ ਦੇ ਨਵੇਂ ਤਰੀਕੇ ਮਿਲਣਗੇ। ਫਿਲਹਾਲ ਪੁਰਾਣੇ ਤਰੀਕੇ ਵਰਗੇ ਕੀਟਨਾਸ਼ਕ ਅਤੇ ਲਾਵਾ ਨੈਟਿਕਸ ਦਾ ਪ੍ਰਯੋਗ ਕੀਤਾ ਜਾਂਦਾ ਹੈ।
 


Related News