ਇਕ ਹਫ਼ਤੇ ''ਚ 5 ਮਿਲੀਅਨ ਯੂਜ਼ਰਸ ਨੇ ਡਾਊਨਲੋਡ ਕੀਤੀ ਇਹ ਐਪ
Friday, Sep 30, 2016 - 01:11 PM (IST)

ਜਲੰਧਰ : ਗੂਗਲ ਦੇ ਸਮਾਰਟ ਮੈਸੇਜਿੰਗ ਐਪ ''ਐਲੋ'' (Allo) ਜੋ ਕਿ ਪਿਛਲੇ ਹਫ਼ਤੇ ਹੀ ਲਾਂਚ ਕੀਤੀ ਗਈ ਸੀ, ਇਸ ਹਫ਼ਤੇ 5 ਮਿਲੀਅਨ ਡਾਊਨਲੋਡਸ ਦੇ ਆਂਕੜੇ ਨੂੰ ਪਾਰ ਕਰ ਲਿਆ ਹੈ। ਗੌਰ ਕਰਨ ਵਾਲੀ ਗੱਲ ਹੈ ਕਿ ਇਹ ਗਿਣਤੀ ਗੂਗਲ ਪਲੇ ਸਟੋਰ ਦੀ ਹੈ। Allo ਨੇ 1 ਮਿਲੀਅਨ ਡਾਊਨਲੋਡਸ ਦੇ ਆਂਕੜੇ ਨੂੰ 4 ਦਿਨਾਂ ''ਚ ਪਾਰ ਕਰ ਲਿਆ ਸੀ। ਅਤੇ ਅਮਰੀਕਾ ''ਚ ਇਹ ਪਿਛਲੇ ਹਫ਼ਤੇ ਟਾਪ ਫ੍ਰੀ ਐਂਡ੍ਰਾਇਡ ਐਪਸ ''ਚ ਸ਼ਾਮਿਲ ਸੀ।
Allo ਇਕ ਸਮਾਰਟ ਮੈਸੇਜਿੰਗ ਐਪ ਹੈ ਪਰ ਲੋਕਪ੍ਰਿਅਤਾ ਦੇ ਮਾਮਲੇ ''ਚ ਗੂਗਲ ਦਾ ਵੀਡੀਓ ਕਾਲਿੰਗ ਐਪ Duo ਜ਼ਿਆਦਾ ਲੋਕਪ੍ਰਿਅ ਹੋਇਆ ਹੈ । ਹਾਲਾਂਕਿ Duo ਦਾ ਜ਼ਿਆਦਾ ਅਸਰ ਦੇਖਣ ਨੂੰ ਨਹੀਂ ਮਿਲਿਆ ਹੈ ਅਤੇ ਪਲੇ ਸਟੋਰ ''ਚ Duo ਐਪ ਟਾਪ 50 ਐਪਸ ''ਚ ਵੀ ਸ਼ਾਮਿਲ ਨਹੀਂ ਹੋਇਆ ਹੈ। ਹੁਣ ਵੇਖਣਾ ਇਹ ਹੋਵੇਗਾ ਕਿ Allo ਭਵਿੱਖ ''ਚ ਕੀ ਕਮਾਲ ਵਿਖਾ ਪਾਉਂਦਾ ਹੈ।