ਗੂਗਲ ਇਮੇਜ ਸਰਚ ''ਚ ਜੁੜਿਆ ਨਵਾਂ ਟੂਲ, ਫਰਜ਼ੀ AI ਤਸਵੀਰਾਂ ਦੀ ਕਰੇਗਾ ਪਛਾਣ

Tuesday, May 16, 2023 - 06:55 PM (IST)

ਗੂਗਲ ਇਮੇਜ ਸਰਚ ''ਚ ਜੁੜਿਆ ਨਵਾਂ ਟੂਲ, ਫਰਜ਼ੀ AI ਤਸਵੀਰਾਂ ਦੀ ਕਰੇਗਾ ਪਛਾਣ

ਗੈਜੇਟ ਡੈਸਕ- ਗੂਗਲ ਨੇ ਆਪਣੇ ਇਮੇਜ ਸਰਚ ਇੰਜਣ 'ਚ ਦੋ ਟੂਲ ਜੋੜੇ ਹਨ ਜੋ ਫਰਜ਼ੀ ਖਬਰਾਂ 'ਤੇ ਰੋਕ ਲਗਾਉਣ ਲਈ ਹਨ। ਗੂਗਲ ਨੇ ਅਬਾਊਟ ਦਿਸ ਇਮੇਜ ਨਾਂ ਨਾਲ ਇਕ ਫੀਚਰ ਪੇਸ਼ ਕੀਤਾ ਹੈ ਜੋ ਕਿਸੇ ਵੀ ਏ.ਆਈ. ਫੋਟੋ ਦੀ ਪਛਾਣ ਕਰ ਸਕੇਗਾ। ਕਈ ਸਾਰੇ ਏ.ਆਈ. ਟੂਲ ਦੇ ਆਉਣ ਤੋਂ ਬਾਅਦ ਫਰਜ਼ੀ ਏ.ਆਈ. ਤਸਵੀਰਾਂ ਦੀ ਭਰਮਾਰ ਹੋ ਗਈ ਹੈ। 

ਅਜਿਹੇ 'ਚ ਗੂਗਲ ਦਾ ਇਹ ਟੂਲ ਬੜੇ ਕੰਮ ਦਾ ਸਾਬਿਤ ਹੋਣ ਵਾਲਾ ਹੈ। 2022 Poynter ਦੀ ਇਕ ਰਿਪੋਰਟ ਮੁਤਾਬਕ, ਇੰਟਰਨੈੱਟ ਦੀ ਦੁਨੀਆ 'ਚ 62 ਫੀਸਦੀ ਲੋਕ ਹਰ ਰੋਜ਼ ਜਾਂ ਹਫਤੇ 'ਚ ਇਕ ਵਾਰ ਗਲਤ ਸੂਚਨਾ ਦੇ ਸੰਪਰਕ 'ਚ ਆਉਂਦੇ ਹਨ। ਗੂਗਲ ਨੇ ਆਪਣੇ ਇਸ ਫੀਚਰ ਬਾਰੇ ਬਲਾਗ 'ਚ ਜਾਣਕਾਰੀ ਦਿੱਤੀ ਹੈ। 

ਆਪਣੇ ਇਸ ਟੂਲ ਦੀ ਮਦਦ ਨਾਲ ਇਮੇਜ ਸਰਚ ਇੰਟਰਨੈੱਟ 'ਤੇ ਮੌਜੂਦ ਕਿਸੇ ਵੀ ਤਰ੍ਹਾਂ ਦੇ ਫਰਜ਼ੀ ਏ.ਆਈ. ਫੋਟੋ ਦੀ ਪਛਾਣ ਕਰੇਗਾ। ਇਸਦਾ ਫਾਇਦਾ ਇਹ ਹੋਵੇਗਾ ਕਿ ਤੁਸੀਂ ਕਿਸੇ ਵੀ ਫੋਟੋ ਨੂੰ ਡਾਊਨਲੋਡ ਕਰਕੇ ਸ਼ੇਅਰ ਕਰਨ ਤੋਂ ਪਹਿਲਾਂ ਇਹ ਜਾਣ ਸਕੋਗੇ ਕਿ ਇਹ ਫੋਟੋ ਅਸਲੀ ਹੈ ਜਾਂ ਏ.ਆਈ. ਦੁਆਰਾ ਬਣਾਈ ਗਈ ਹੈ।

ਇਸਤੋਂ ਇਲਾਵਾ ਗੂਗਲ ਨੇ ਇਹ ਵੀ ਕਿਹਾ ਹੈ ਕਿ ਉਹ ਆਪਣੇ ਪਲੇਟਫਾਰਮ 'ਤੇ ਮੌਜੂਦ ਸਾਰੀਆਂ ਤਸਵੀਰਾਂ ਦੇ ਨਾਲ ਇਹ ਵੀ ਮਾਰਕ ਲਗਾਏਗਾ ਕਿ ਉਹ ਕਿਸ ਟੂਲ ਦੀ ਮਦਦ ਨਾਲ ਬਣਾਈਆਂ ਗਈਆਂ ਹਨ। ਇਸ ਮਾਰਕ ਦੇ ਨਾਲ ਇਮੇਜ ਨੂੰ ਆਪਣੀਆਂ ਖਬਰਾਂ 'ਚ ਇਸਤੇਮਾਲ ਕਰਨ ਲਈ ਕ੍ਰਿਏਟਰ ਇਨ੍ਹਾਂ ਮਾਰਕ ਦਾ ਵੀ ਕ੍ਰੈਡਿਟ ਦੇ ਤੌਰ 'ਤੇ ਇਸਤੇਮਾਲ ਕਰ ਸਕਣਗੇ। ਗੂਗਲ ਆਪਣੀ ਇਮੇਜ ਸਰਚ ਨੂੰ ਬਿਹਤਰ ਬਣਾਉਣ ਲਈ Midjourney ਅਤੇ Shutterstock ਦੇ ਨਾਲ ਕੰਮ ਕਰ ਰਿਹਾ ਹੈ।


author

Rakesh

Content Editor

Related News